ਪੰਥਕ ਏਕਤਾ ਲਈ ਇਕਜੁਟਤਾ ਦੀ ਲੋੜ : ਸਿੱਖ ਜਥੇਬੰਦੀਆਂ
ਸ੍ਰੀ ਹਜੂਰ ਸਾਹਿਬ ਜੀ ਨਾਂਦੇੜ ਦਾ1956ਦਾ ਗੁਰਦਵਾਰਾ ਐਕਟ ਰੱਦ ਕਰਨ ਦੀ ਸਿੰਘ ਸਭਾਵਾਂ ਅਤੇ ਸਿੰਘ ਜਥੇਬੰਦੀਆਂ ਵੱਲੋਂ ਜੋਰਦਾਰ ਨਿੰਦਾ
Publish Date: Wed, 24 Jun 2026 07:43 PM (IST)
Updated Date: Wed, 24 Jun 2026 07:46 PM (IST)

-ਸ੍ਰੀ ਹਜ਼ੂਰ ਸਾਹਿਬ ਜੀ ਨਾਂਦੇੜ ਦਾ 1956 ਦਾ ਗੁਰਦੁਆਰਾ ਐਕਟ ਰੱਦ ਕਰਨ ਦੀ ਨਿੰਦਾ -ਬਿਪਰਵਾਦੀ ਤਾਕਤਾਂ ਨਿਹੰਗ ਬਾਣੇ ਨੂੰ ਬਦਨਾਮ ਕਰਨ ’ਤੇ ਤੁਲੀਆਂ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਹਜ਼ੂਰ ਸਾਹਿਬ ਜੀ ਨਾਂਦੇੜ ਦਾ 1956 ਦਾ ਗੁਰਦਵਾਰਾ ਐਕਟ ਰੱਦ ਕਰਨ ਦੀ ਸਿੰਘ ਸਭਾਵਾਂ ਤੇ ਸਿੰਘ ਜਥੇਬੰਦੀਆਂ ਵੱਲੋਂ ਜ਼ੋਰਦਾਰ ਨਿੰਦਾ ਕੀਤੀ ਹੈ। ਜਲੰਧਰ ਦੀਆਂ ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਵਿਚ ਸ਼ਾਮਲ ਗੁਰਦੁਆਰਾ ਆਦਰਸ਼ ਨਗਰ ਦੇ ਪ੍ਰਧਾਨ ਸਰਬਜੀਤ ਸਿੰਘ ਰਾਜਪਾਲ, ਹਰਿੰਦਰਪਾਲ ਸਿੰਘ, ਗੁਰਦੁਆਰਾ ਨੌਵੀਂ ਪਾਤਸ਼ਾਹੀ ਸੈਂਟਰਲ ਟਾਊਨ ਤੋਂ ਪ੍ਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖਾਲਸਾ, ਮਨਵਿੰਦਰ ਸਿੰਘ ਸਹਿਗਲ, ਗੁਰਦਵਾਰਾ ਅਜੀਤ ਨਗਰ ਦੇ ਹਰਜੋਤ ਸਿੰਘ ਲੱਕੀ, ਗੁਰਦਆਰਾ ਗੁਰੂ ਨਾਨਕ ਮਿਸ਼ਨ ਦੇ ਸੁੱਖਦੇਵ ਸਿੰਘ ਗਾਂਧੀ, ਗੁਰਦਵਾਰਾ ਆਸਾ ਪੂਰਨ ਦੇ ਕੁਲਜੀਤ ਸਿੰਘ ਚਾਵਲਾ, ਸਿੱਖ਼ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਭਾਈ ਘੱਨ੍ਹਈਆ ਜੀ ਸੇਵਾ ਦਲ ਭਾਈ ਗੁਰਮੇਲ ਸਿੰਘ, ਸਤਪਾਲ ਸਿੰਘ ਸਿਦਕੀ, ਆਗਾਜ਼ ਐੱਨਜੀਓ ਦੇ ਪਰਮਪ੍ਰੀਤ ਸਿੰਘ ਵਿਟੀ, ਰਣਜੀਤ ਸਿੰਘ ਗੋਲਡੀ, ਐਡਵੋਕੇਟ ਸੰਦੀਪ ਕੰਵਰ ਸਿੰਘ ਛਾਬੜਾ, ਜਸਬੀਰ ਸਿੰਘ ਦਕੋਹਾ, ਗੁਰਬਚਨ ਸਿੰਘ ਮੱਕੜ ਨੇ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਪੰਜ ਤਖ਼ਤਾਂ ’ਚੋਂ ਇਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ 1956 ਦਾ ਜੋ ਗੁਰਦੁਆਰਾ ਐਕਟ ਬਣਿਆ ਹੋਇਆ ਹੈ, ਉਸ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਤੇ ਬੋਰਡ ਭੰਗ ਕਰਕੇ ਨਵਾਂ ਐਕਟ ਲਿਆਉਣ ਦਾ ਫੈਸਲਾ ਭਾਰੀ ਵਿਵਾਦ ਤੇ ਸਿੱਖ ਸੰਗਤਾਂ ’ਚ ਰੋਸ ਪੈਦਾ ਕਰ ਰਿਹਾ ਹੈ। ਇਹ ਫੈਸਲਾ ਸਿੱਖ ਕੌਮ ਭਾਵਨਾਵਾਂ ਨਾਲ ਖੇਡਣ ਦੇ ਬਰਾਬਰ ਅਤੇ ਸਿੱਖ ਗੁਰਧਾਮਾਂ ਤੇ ਸਰਕਾਰੀ ਕੰਟਰੋਲ ਕਰਨ ਦੀ ਕੋਸ਼ਿਸ਼ ਹੈ। ਇਸ ਦਾ ਵੱਧ ਤੋਂ ਵੱਧ ਵਿਰੋਧ ਕਰਨਾ ਅਤਿਅੰਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਿੱਖ ਗੁਰੂਘਰਾਂ ਦੇ ਸੁਤੰਤਰ ਪ੍ਰਬੰਧ ਖਤਰੇ ’ਚ ਪੈ ਜਾਵੇਗਾ। ਇਸ ਕੰਮ ਲਈ ਪੰਥਕ ਏਕਤਾ ਤੇ ਇਕਜੁਟ ਹੋਣ ਦੀ ਲੋੜ ਹੈ। ਉਨ੍ਹਾਂ ਮਹਾਰਾਸ਼ਟਰ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ, ਨਹੀਂ ਤਾਂ ਸਿੱਖ ਕੌਮ ਦਾ ਭਾਰੀ ਵਿਰੋਧ ਦਾ ਸਾਹਮਣਾ ਕਰਨ ਲਈ ਸਰਕਾਰ ਤਿਆਰ ਰਹੇ। ਇਸ ਦੇ ਨਾਲ ਹੀ ਉਕਤ ਆਗੂਆਂ ਨੇ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਨਿਹੰਗ ਬਾਣੇ ਨੂੰ ਬਦਨਾਮ ਕਰਨ ਦੀ ਬਿਪਰਵਾਦੀ ਤਾਕਤਾਂ ਦੀ ਸਾਜ਼ਿਸ਼ ਚੱਲ ਰਹੀ ਹੈ। ਪੰਜਾਬ ਤੇ ਪੰਜਾਬ ਤੋਂ ਬਾਹਰ ਨਿਹੰਗ ਬਾਣੇ ’ਤੇ ਹਮਲੇ ਕੀਤੇ ਜਾ ਰਹੇ ਹਨ ਸਿੱਖ ਜਥੇਬੰਦੀਆਂ ਦੇ ਆਗੂ ਨਿਹੰਗ ਸਿੰਘਾਂ ਨਾਲ ਡੱਟ ਕੇ ਖੜ੍ਹੇ ਹਨ, ਕਿਉਂਕਿ ਇਹ ਬਾਣਾ ਦਸਮ ਪਿਤਾ ਨੇ ਸਾਨੂੰ ਦਿੱਤਾ ਹੈ।