- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸ਼ੋਭਾ ਯਾਤਰਾ ਕੱਢੀ

-ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂਆਂ ਨੇ ਕੀਤੀ ਸ਼ਿਰਕਤ ਤੇ ਸਤਿਗੁਰੂ ਕਬੀਰ ਮਹਾਰਾਜ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਆ
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸਤਿਗੁਰੂ ਕਬੀਰ ਮਹਾਰਾਜ ਜੀ ਦੇ 628ਵੇਂ ਪ੍ਰਕਾਸ਼ ਉੱਤਸਵ ਦੇ ਸਬੰਧ ਵਿੱਚ ਐਤਵਾਰ ਨੂੰ ਸਤਿਗੁਰੂ ਕਬੀਰ ਭਵਨ, ਲੇਬਰ ਕਾਲੋਨੀ, ਗੜ੍ਹਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ, ਜਿਸ ’ਚ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਸ਼ਮੂਲੀਅਤ ਕੀਤੀ। ਸ਼ੋਭਾ ਯਾਤਰਾ ਦੀ ਅਗਵਾਈ ਸਤਿਗੁਰੂ ਕਬੀਰ ਪੰਥ ਪੰਜਾਬ ਦੇ ਮਹੰਤ ਆਚਾਰਿਆ ਜਗਦੀਸ਼ ਦਾਸ ਵੱਲੋਂ ਕੀਤੀ।
ਸ਼ੋਭਾ ਯਾਤਰਾ ਸਤਿਗੁਰੂ ਕਬੀਰ ਭਵਨ ਲੇਬਰ ਕਾਲੋਨੀ ਗੜ੍ਹਾ ਤੋਂ ਆਰੰਭ ਹੋ ਕੇ ਬਾਬਾ ਜੀਵਨ ਸਿੰਘ ਚੌਕ, ਸ਼੍ਰੀ ਗੁਰੂ ਰਵਿਦਾਸ ਚੌਂਕ, ਸਤਿਗੁਰੂ ਕਬੀਰ ਚੌਕ, ਮਹਾਰਿਸ਼ੀ ਦਇਆਨੰਦ ਚੌਂਕ, ਪੁਰਾਣੀ ਸੱਤ ਨੰਬਰ ਚੌਕੀ, ਫਗਵਾੜੀ ਮੁਹੱਲਾ, ਕੈਂਟ ਰੋਡ, ਫੱਗੂ ਮੁੱਹਲਾ ਤੋਂ ਹੁੰਦੀ ਹੋਈ ਵਾਪਸ ਸਤਿਗੁਰੂ ਕਬੀਰ ਭਵਨ ਪੁੱਜੀ। ਸ਼ੋਭਾ ਯਾਤਰਾ ਦੇ ਮਾਰਗ ’ਚ ਥਾਂ-ਥਾਂ ’ਤੇ ਸੰਗਤ ਲਈ ਸ਼ਰਧਾਲੂਆਂ ਨੇ ਠੰਢੇ ਮਿੱਠੇ ਜਲ ਤੇ ਕਈ ਤਰ੍ਹਾਂ ਦੇ ਲੰਗਰ ਲਗਾਏ ਸਨ। ਸੰਸਥਾਪਕ ਇੰਦਰਜੀਤ ਭਗਤ ਨੇ ਕਿਹਾ ਕਿ 29 ਜੂਨ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਦੁਨੀਆਂ ’ਚ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਵੇਗਾ, ਉਸੇ ਸਬੰਧੀ ਅਸੀਂ ਗੜ੍ਹਾ ਇਲਾਕੇ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਹੈ। ਸਤਿਗੁਰੂ ਕਬੀਰ ਮਹਾਰਾਜ ਨੇ ਹਮੇਸ਼ਾ ਜਾਤ-ਪਾਤ ਦਾ ਖੰਡਨ ਕੀਤਾ। ਸਾਨੂੰ ਸਭ ਨੂੰ ਸਤਿਗੁਰੂ ਕਬੀਰ ਮਹਾਰਾਜ ਦੀਆਂ ਸਿੱਖਿਆਵਾਂ ’ਤੇ ਅਮਲ ਕਰਦਿਆਂ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ।
ਇਸ ਮੌਕੇ ‘ਆਪ’ ਦੇ ਹਲਕਾ ਕੈਂਟ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਸਾਬਕਾ ਆਪ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਸੀਨੀਅਰ ਕਾਂਗਰਸੀ ਆਗੂ ਡਾ. ਸ਼ਿਵ ਦਿਆਲ ਮਾਲੀ, ਸ਼੍ਰੋਮਣੀ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਬੌਬੀ, ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪੁੱਤਰ ਅਤੁਲ ਭਗਤ, ਸਤਿਗੁਰੂ ਕਬੀਰ ਮੁੱਖ ਮੰਦਰ ਦੇ ਚੇਅਰਮੈਨ ਸਤੀਸ਼ ਬਿੱਲਾ, ਬਲਵਿੰਦਰ ਬਿੱਟੂ, ਨਿਤਿਨ ਭਗਤ, ਰਵੀ ਕੁਮਾਰ, ਅਸ਼ੋਕ ਆਰੀਆ, ਬਲਜੀਤ ਪੋਪੀ, ਗੁਲਸ਼ਨ ਆਜ਼ਾਦ, ਸੰਮੀ ਭਗਤ, ਸੁਨੀਲ ਕੁਮਾਰ, ਸੋਮਨਾਥ, ਰਮੇਸ਼ ਮੱਖਣ, ਸੌਦਾਗਰ ਮੱਲ, ਰੋਹਿਤ ਭਗਤ, ਸਤਬੀਰ ਬੱਬੂ, ਆਦਿ ਮੌਜੂਦ ਸਨ। ਸ਼ੋਭਾ ਯਾਤਰਾ ਉਪਰੰਤ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ।