ਪਿੰਡ 'ਚ ਨਿੰਮ ਦੇ ਪੱਤਿਆਂ ਤੇ ਫਟਕੜੀ ਦੇ ਘੋਲ ਦਾ ਿਛੜਕਾਅ
ਗਿਆਨ ਸੈਦਪੁਰੀ, ਸ਼ਾਹਕੋਟ : ਕੋਰੋਨਾ ਵਾਇਰਸ ਦੇ ਕਹਿਰ ਨਾਲ ਜਿੱਥੇ ਲੋਕਾਂ ਅੰਦਰ ਭੈਅ ਹੋਰ ਵਧਦਾ ਜਾ ਰਿਹਾ, ਉੱਥੇ ਬਚਾਅ ਦਗਿਆਨ ਸੈਦਪੁਰੀ, ਸ਼ਾਹਕੋਟ : ਕੋਰੋਨਾ ਵਾਇਰਸ ਦੇ ਕਹਿਰ ਨਾਲ ਜਿੱਥੇ ਲੋਕਾਂ ਅੰਦਰ ਭੈਅ ਹੋਰ ਵਧਦਾ ਜਾ ਰਿਹਾ, ਉੱਥੇ ਬਚਾਅ ਦ ਗਿਆਨ ਸੈਦਪੁਰੀ, ਸ਼ਾਹਕੋਟ : ਕੋਰੋਨਾ ਵਾਇਰਸ ਦੇ ਕਹਿਰ ਨਾਲ ਜਿੱਥੇ ਲੋਕਾਂ ਅੰਦਰ ਭੈਅ ਹੋਰ ਵਧਦਾ ਜਾ ਰਿਹਾ, ਉੱਥੇ ਬਚਾਅ ਦ
Publish Date: Tue, 24 Mar 2020 05:42 PM (IST)
Updated Date: Tue, 24 Mar 2020 05:42 PM (IST)
ਗਿਆਨ ਸੈਦਪੁਰੀ, ਸ਼ਾਹਕੋਟ : ਕੋਰੋਨਾ ਵਾਇਰਸ ਦੇ ਕਹਿਰ ਨਾਲ ਜਿੱਥੇ ਲੋਕਾਂ ਅੰਦਰ ਭੈਅ ਹੋਰ ਵਧਦਾ ਜਾ ਰਿਹਾ, ਉੱਥੇ ਬਚਾਅ ਦੇ ਵੱਖਰੇ ਉਪਾਅ ਵੀ ਲੱਭੇ ਜਾ ਰਹੇ ਹਨ। ਕੋਰੋਨਾ ਨਾਲ ਨਜਿੱਠਣ ਲਈ ਲੋਕਾਂ ਨੇ ਆਪਣੇ ਪੱਧਰ 'ਤੇ ਵੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਨਾਲ ਲੱਗਦੇ ਪਿੰਡ ਸੈਦਪੁਰ ਿਝੜੀ ਦੇ ਸਾਬਕਾ ਸਰਪੰਚ ਰਣਵੀਰ ਸਿੰਘ ਦੀ ਅਗਵਾਈ 'ਚ ਨੌਜਵਾਨਾ ਨੇ ਨਿੰਮ ਦੇ ਪੱਤੇ, ਫਟਕੜੀ ਤੇ ਫਿਰਨੈਲ ਨੂੰ ਉਬਾਲ ਕੇ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ਤੇ ਨਾਲੀਆਂ ਗਲੀਆਂ 'ਚ ਪੰਪ ਨਾਲ ਿਛੜਕਾਅ ਕੀਤਾ ਜਾ ਰਿਹਾ। ਬਚਾਅ ਦੇ ਇਸ ਢੰਗ ਦਾ ਫ਼ਾਇਦਾ ਹੁੰਦਾ ਜਾਂ ਨਹੀਂ ਪਰ ਲੋਕਾਂ ਵੱਲੋਂ ਨੌਜਵਾਨਾ ਵੱਲੋਂ ਕੀਤੇ ਉੱਦਮ ਦੀ ਸ਼ਲਾਘਾ ਕੀਤੀ ਜਾ ਰਹੀ।
ਦੇਸੀ ਸੈਨੀਟਾਈਜ਼ਰ ਦਾ ਿਛੜਕਾਅ ਕਰਨ ਮੌਕੇ ਨੌਜਵਾਨਾ ਨੇ ਪਿੰਡ ਵਾਲਿਆਂ ਨੂੰ ਪ੍ਰਰੇਰਿਆ ਕਿ ਪ੍ਰਸ਼ਾਸਨ ਦਾ ਪੂਰੀ ਤਰਾਂ ਸਹਿਯੋਗ ਕੀਤਾ ਜਾਵੇ। ਇਸ ਮੌਕੇ ਅਮਨਦੀਪ ਸੈਦਪੁਰੀ, ਬਲਵਿੰਦਰ ਸਿੰਘ ਬਿੰਦੂ, ਸੋਨੂੰ ਦੱਤ, ਪ੍ਰਰੀਤ ਮੋਮੀ, ਲਖਵੀਰ ਨਾਹਰ, ਸਾਹਬੀ ਨਾਹਰ, ਸਿਕੰਦਰ, ਸ਼ੌਕਤ ਅਲੀ ਤੇ ਬਿੱਕਰ ਸਹੋਤਾ ਆਦਿ ਸ਼ਾਮਲ ਸਨ।