ਇਸੇ ਤਰ੍ਹਾਂ ਜਿਮਨਾਸਟਿਕ, ਬਾਕਸਿੰਗ ਅਤੇ ਵਾਲੀਬਾਲ ਦੇ ਖੇਡ ਟਰਾਇਲ 6 ਅਪ੍ਰੈਲ ਨੂੰ ਸਪੋਰਟਸ ਸਕੂਲ ਜਲੰਧਰ ਵਿਖੇ ਹੋਣਗੇ। ਉਨ੍ਹਾਂ ਅੱਗੇ ਦੱਸਿਆ ਕਿ ਬਾਸਕਿਟ ਬਾਲ ਦੇ ਚੋਣ ਟਰਾਇਲ 4 ਤੇ 6 ਅਪ੍ਰੈਲ ਨੂੰ ਹੰਸ ਰਾਜ ਸਟੇਡੀਅਮ ਜਲੰਧਰ ਵਿਖੇ ਹੋਣਗੇ।

ਡਿਜੀਟਲ ਡੈਸਕ, ਜਲੰਧਰ : ਖੇਡ ਵਿਭਾਗ ਵੱਲੋਂ ਸੈਸ਼ਨ 2026-27 ਲਈ ਸਪੋਰਟਸ ਵਿੰਗ ਸਕੂਲ (ਲੜਕੇ-ਲੜਕੀਆਂ) ਅੰਡਰ-14,17 ਤੇ 19 ਵਿੱਚ ਹੋਣਹਾਰ ਡੇ-ਸਕਾਲਰ ਖਿਡਾਰੀ/ਖਿਡਾਰਨਾਂ ਦੇ ਦਾਖ਼ਲੇ ਲਈ 4 ਅਪ੍ਰੈਲ 2026 ਤੋਂ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਸਥਾਨਾਂ ’ਤੇ ਚੋਣ ਟਰਾਇਲ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਜਲੰਧਰ ਦੇ ਖੇਡ ਟਰਾਇਲਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਥਲੈਟਿਕਸ ਦੇ ਚੋਣ ਟਰਾਇਲ 4 ਤੋਂ 5 ਅਪ੍ਰੈਲ ਨੂੰ ਅਤੇ ਕੁਸ਼ਤੀ ਦੇ 4 ਤੇ 6 ਅਪ੍ਰੈਲ ਨੂੰ ਸਪੋਰਟਸ ਸਕੂਲ ਜਲੰਧਰ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਜਿਮਨਾਸਟਿਕ, ਬਾਕਸਿੰਗ ਅਤੇ ਵਾਲੀਬਾਲ ਦੇ ਖੇਡ ਟਰਾਇਲ 6 ਅਪ੍ਰੈਲ ਨੂੰ ਸਪੋਰਟਸ ਸਕੂਲ ਜਲੰਧਰ ਵਿਖੇ ਹੋਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਬਾਸਕਿਟ ਬਾਲ ਦੇ ਚੋਣ ਟਰਾਇਲ 4 ਤੇ 6 ਅਪ੍ਰੈਲ ਨੂੰ ਹੰਸ ਰਾਜ ਸਟੇਡੀਅਮ ਜਲੰਧਰ ਵਿਖੇ ਹੋਣਗੇ। ਇਸੇ ਤਰ੍ਹਾਂ ਹਾਕੀ ਦੇ ਟਰਾਇਲ 4 ਅਪ੍ਰੈਲ ਨੂੰ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਵਿਖੇ, ਫੁੱਟਬਾਲ ਦੇ ਟਰਾਇਲ 4 ਤੋਂ 6 ਅਪ੍ਰੈਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਫੀ ਪਿੰਡ ਤੇ ਵਾਈ.ਐਫ.ਸੀ. ਅਕੈਡਮੀ ਰੁੜਕਾ ਕਲਾਂ ਵਿਖੇ ਅਤੇ 6 ਤੋਂ 7 ਅਪ੍ਰੈਲ ਨੂੰ ਸੰਤ ਬਾਬਾ ਭਾਗ ਸਿੰਘ ਸਕੂਲ ਜਲੰਧਰ ਵਿਖੇ ਹੋਣਗੇ।
ਇਸੇ ਤਰ੍ਹਾਂ ਹੈਂਡਬਾਲ ਦੇ ਟਰਾਇਲ 4 ਅਪ੍ਰੈਲ ਨੂੰ ਹੈਂਡਬਾਲ ਕੋਚਿੰਗ ਸੈਂਟਰ ਦੁਸਾਂਝ ਕਲਾਂ, ਜਲੰਧਰ, ਵੇਟਲਿਫਟਿੰਗ ਦੇ 4 ਅਤੇ 6 ਅਪ੍ਰੈਲ ਨੂੰ ਵੇਟ ਲਿਫਟਿੰਗ ਕੋਚਿੰਗ ਸੈਂਟਰ, ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ, ਕ੍ਰਿਕਟ ਦੇ 5 ਤੇ 6 ਅਪ੍ਰੈਲ ਨੂੰ ਕ੍ਰਿਕਟ ਕੋਚਿੰਗ ਸੈਂਟਰ ਸਰਕਾਰੀ ਮਾਡਲ ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ, ਜਲੰਧਰ. ਬੈਡਮਿੰਟਨ ਦੇ 4 ਤੋਂ 6 ਅਪ੍ਰੈਲ ਨੂੰ ਵਾਈ.ਐਫ.ਸੀ. ਅਕੈਡਮੀ ਰੁੜਕਾ ਕਲਾਂ ਜਲੰਧਰ ਵਿਖੇ ਹੋਣਗੇ।
ਇਸ ਤੋਂ ਇਲਾਵਾ ਜੂਡੋ ਦੇ ਖੇਡ ਟਰਾਇਲ 4 ਤੇ 5 ਅਪ੍ਰੈਲ ਨੂੰ ਸਰਕਾਰੀ ਮਾਡਲ ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ ਜਲੰਧਰ ਅਤੇ 4 ਤੋਂ 6 ਅਪ੍ਰੈਲ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ ਵਿਖੇ ਹੋਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸਪੋਰਟਸ ਵਿੰਗਾਂ ਲਈ ਖਿਡਾਰੀ/ਖਿਡਾਰਨਾਂ ਦਾ ਜਨਮ ਅੰਡਰ-14 ਲਈ 1-1-2013, ਅੰਡਰ-17 ਲਈ 1-1-2010 ਅਤੇ ਅੰਡਰ-19 ਲਈ 1-1-2008 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਵੱਲੋਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿੱਚੋਂ ਕੋਈ ਇਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲ਼ੋਂ ਸੂਬਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ’ਤੇ ਨਵੇਂ ਖਿਡਾਰੀ ਵਿਚਾਰੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਯੋਗ ਖਿਡਾਰੀ ਉਕਤ ਮਿਤੀਆਂ ਅਨੁਸਾਰ ਸਬੰਧਤ ਟਰਾਇਲ ਸਥਾਨ ’ਤੇ ਸਵੇਰੇ 8 ਵਜੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰ ਸਕਦੇ ਹਨ। ਦਾਖ਼ਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ’ਤੇ ਜਾਂ ਇਸ ਤੋਂ ਪਹਿਲਾਂ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਜਲੰਧਰ ਤੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ ਸਰਟੀਫਿਕੇਟ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਸਮੇਤ ਫੋਟੋਆਂ ਕਾਪੀਆਂ, 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ਼ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ।