- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨ ਸਰਕਾਰ ਵੱਲੋਂ ਸੌਦਾਗਰ ਸਿੰਘ ਅਟਵਾਲ ਫਿਲੀਪੀਨ ’ਚ ਕੋਆਰਡੀਨੇਟਰ ਨਿਯੁਕਤ ਕੀਤਾ

ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਵਿਦੇਸ਼ਾਂ ’ਚ ਵੱਸ ਰਹੇ ਪੰਜਾਬੀਆਂ ਦੀ ਭਲਾਈ ਅਤੇ ਸੁਰੱਖਿਆ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਫਿਲੀਪੀਨ ਮਰਕੀਨਾ ਸਿਟੀ ਵੱਸਦੇ ਸੌਦਾਗਰ ਸਿੰਘ ਅਟਵਾਲ ਪੁੱਤ ਹਰਬੰਸ ਸਿੰਘ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਸੌਦਾਗਰ ਸਿੰਘ ਅਟਵਾਲ ਕਾਫੀ ਲੰਬੇ ਸਮੇਂ ਤੋਂ ਫਿਲੀਪੀਨ ’ਚ ਹੀ ਰਹਿ ਰਹੇ ਹਨ ਤੇ ਮਰਕੀਨਾ ਸਿਟੀ ਦੇ ਗੁਰਦੁਆਰਾ ਸ੍ਰੀ ਕਰਤਾਰਸਰ ਸਾਹਿਬ ’ਚ ਬਤੌਰ ਸੈਕਟਰੀ ਸੇਵਾ ਨਿਭਾ ਰਹੇ ਹਨ। ਮਾਨ ਸਰਕਾਰ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਸੌਦਾਗਰ ਸਿੰਘ ਅਟਵਾਲ ਬਾਖੂਬੀ ਨਾਲ ਨਿਭਾਉਣਗੇ ਤੇ ਆਪਣੇ ਇਲਾਕਾ ਨਿਵਾਸੀਆਂ ਦਾ ਨਾਮ ਰੋਸ਼ਨ ਕਰਨਗੇ।