ਸਾਹਿਤਕ ਪ੍ਰੋਗਰਾਮ ਕਰਕੇ ਮਨਾਇਆ ਸੰਧੂ ਵਰਿਆਣਵੀ ਦਾ 73 ਵਾਂ ਜਨਮ ਦਿਨ ਸਾਹਿਤਕ ਪ੍ਰੋਗਰਾਮ ਕਰਕੇ ਮਨਾਇਆ ਸੰਧੂ ਵਰਿਆਣਵੀ ਦਾ 73 ਵਾਂ ਜਨਮ ਦਿਨ
Publish Date: Mon, 06 Jul 2026 07:34 PM (IST)
Updated Date: Mon, 06 Jul 2026 07:36 PM (IST)
ਹਰਵਿੰਦਰ ਸਿੰਘ ਫੁੱਲ, ਪੰਜਾਬੀ ਜਾਗਰਣ, ਜਲੰਧਰ: ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਉੱਘੇ ਸਾਹਿਤਕਾਰ ਪ੍ਰੋ.ਸੰਧੂ ਵਰਿਆਣਵੀ ਦੇ 73 ਵੇਂ ਜਨਮ ਦਿਨ ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ’ਚ ਇਕ ਸ਼ਾਨਦਾਰ ਸਾਹਿਤਕ ਸਮਾਗਮ ਕਰਵਾਇਆ ਗਿਆl ਇਸ ਦੀ ਪ੍ਰਧਾਨਗੀ ਮੰਡਲ ’ਚ ਪ੍ਰੋ. ਸੰਧੂ ਵਰਿਆਣਵੀ , ਡਾ. ਲਖਵਿੰਦਰ ਜੌਹਲ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ.ਧਰਮਪਾਲ ਸਾਹਿਲ, ਕੁਲਦੀਪ ਸਿੰਘ ਬੇਦੀ, ਡਾ.ਕੰਵਲ ਭੱਲਾ ਅਤੇ ਪ੍ਰੋ.ਬਲਦੇਵ ਸਿੰਘ ਬੱਲੀ ਸ਼ਾਮਲ ਹੋਏ। ਮੰਚ ਸੰਚਾਲਨ ਜਗਦੀਸ਼ ਰਾਣਾ ਨੇ ਕੀਤਾ। ਇਸ ਮੌਕੇ ਪਹਿਲਾ ਉਸਤਾਦ ਉਲਫ਼ਤ ਬਾਜਵਾ ਯਾਦਗਾਰੀ ਪੁਰਸਕਾਰ ਹਰਦਿਆਲ ਹੁਸ਼ਿਆਰਪੁਰੀ ਨੂੰ, ਪਹਿਲਾ ਨੰਦ ਲਾਲ ਨੂਰਪੁਰੀ ਯਾਦਗਾਰੀ ਪੁਰਸਕਾਰ ਨਕਸ਼ ਵਰਿਆਣਵੀ ਨੂੰ, ਪਹਿਲਾ ਨਰਿੰਦਰ ਪ੍ਰਕਾਸ਼ ਖੇਦੀ ਯਾਦਗਾਰੀ ਪੁਰਸਕਾਰ ਕੇ. ਸਾਧੂ ਸਿੰਘ ਨੂੰ, ਪਹਿਲਾ ਲੋਕ ਕਵੀ ਗੁਰਦਾਸ ਰਾਮ ਆਲਮ ਯਾਦਗਾਰੀ ਪੁਰਸਕਾਰ ਨਵਤੇਜ਼ ਗੜ੍ਹਦੀਵਾਲਾ ਨੂੰ ਤੇ ਪਹਿਲਾ ਮਹਿੰਦਰ ਸਿੰਘ ਦੀਵਾਨਾ ਯਾਦਗਾਰੀ ਪੁਰਸਕਾਰ ਲੋਕ ਸ਼ਾਇਰ ਜਗਦੀਸ਼ ਰਾਣਾ ਨੂੰ ਦਿੱਤਾ ਗਿਆ। ਇਸ ਮੌਕੇ ਡਾ. ਲਖਵਿੰਦਰ ਜੌਹਲ ਨੇ ਨੰਦ ਲਾਲ ਨੂਰਪੁਰੀ ,ਕੁਲਦੀਪ ਸਿੰਘ ਬੇਦੀ ਨੇ ਉਲਫ਼ਤ ਬਾਜਵਾ , ਡਾ.ਧਰਮਪਾਲ ਸਾਹਿਲ ਨੇ ਮਹਿੰਦਰ ਸਿੰਘ ਦੀਵਾਨਾ, ਚੇਤਨ ਸਰੂਪ ਤੇ ਪਰਮਜੀਤ ਮਹੇ ਨੇ ਨਰਿੰਦਰ ਪ੍ਰਕਾਸ਼ ਖੇਦੀ ਤੇ ਮਿੱਤਰ ਮਨਜੀਤ ਨੇ ਗੁਰਦਾਸ ਰਾਮ ਆਲਮ ਦੀ ਸ਼ਾਇਰੀ ਅਤੇ ਸ਼ਖ਼ਸੀਅਤ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰੋ.ਬਲਦੇਵ ਸਿੰਘ ਬੱਲੀ ਨੇ ਨਵਤੇਜ ਗੜ੍ਹਦੀਵਾਲਾ, ਡਾ.ਗੁਲਜ਼ਾਰ ਸਿੰਘ ਪੰਧੇਰ ਨੇ ਕੇ ਸਾਧੂ ਸਿੰਘ, ਡਾ.ਕੰਵਲ ਭੱਲਾ ਨੇ ਜਗਦੀਸ਼ ਰਾਣਾ, ਨੱਕਾਸ਼ ਚਿੱਤੇਵਾਣੀ ਨੇ ਨਕਸ਼ ਵਰਿਆਣਵੀ ਤੇ ਕੁਲਵਿੰਦਰ ਗਾਖ਼ਲ ਨੇ ਹਰਦਿਆਲ ਹੁਸ਼ਿਆਰਪੁਰੀ ਦੀ ਸ਼ਾਇਰੀ ਅਤੇ ਸ਼ਖ਼ਸੀਅਤ ਬਾਰੇ ਜਾਣਕਾਰੀ ਸਾਂਝੀ ਕੀਤੀ। ਸਨਮਾਨਿਤ ਸ਼ਾਇਰਾਂ ਨੇ ਆਪਣੀ ਇੱਕ ਇੱਕ ਰਚਨਾ ਸੁਣਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਇਸ ਮੌਕੇ ਦਰਪਣ ਸਾਹਿਤ ਸਭਾ ਸ਼ੈਲਾ ਖ਼ੁਰਦ ਵਲੋਂ ਰੇਸ਼ਮ ਚਿੱਤਰਕਾਰ ਨੇ ਆਪਣੀ ਬਣਾਈ ਹੋਈ ਪੇਂਟਿੰਗ ਪ੍ਰੋ.ਸੰਧੂ ਵਰਿਆਣਵੀ ਨੂੰ ਦੇ ਕੇ ਸਨਮਾਨਿਤ ਕੀਤਾ। ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਅਤੇ ਸਾਹਿਤ ਤੇ ਕਲਾ ਮੰਚ ਵਰਿਆਣਾ ਵਲੋਂ ਵੀ ਨਕਦ ਰਾਸ਼ੀ ਅਤੇ ਖ਼ੂਬਸੂਰਤ ਤੋਹਫ਼ੇ ਦੇ ਕੇ ਸੰਧੂ ਵਰਿਆਣਵੀ ਦਾ ਸਨਮਾਨ ਕੀਤਾ ਗਿਆ। ਸੰਧੂ ਵਰਿਆਣਵੀ ਨੇ ਜਿੱਥੇ ਸਭ ਦਾ ਧੰਨਵਾਦ ਕੀਤਾ ਓਥੇ ਹੀ ਕਿਹਾ ਕਿ ਹੋਰ ਸੰਸਥਾਵਾਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਪ੍ਰਧਾਨਗੀ ਮੰਡਲ ’ਚ ਸ਼ਾਮਲ ਸਾਰੇ ਵਿਦਵਾਨਾਂ ਨੇ ਕਿਹਾ ਕਿ ਜਗਦੀਸ਼ ਰਾਣਾ ਨੇ ਸੰਧੂ ਵਰਿਆਣਵੀ ਦੇ ਜਨਮ ਦਿਨ ਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਦੀ ਨਵੀਂ ਪਿਰਤ ਪਾਈ ਹੈ ਤੇ ਸਾਹਿਤਕਾਰਾਂ ਦੇ ਜਨਮ ਦਿਨ ਇਸ ਤਰ੍ਹਾਂ ਹੀ ਮਨਾਏ ਜਾਣੇ ਚਾਹੀਦੇ ਹਨ। ਸ਼ਬਦਾਂ ਦੇ ਅੰਗ ਸੰਗ ਅਤੇ ਸ਼ਾਇਰਾਂ ਦੀ ਦੁਨੀਆਂ ਵੱਲੋਂ ਇਸ ਮੌਕੇ ਪ੍ਰਧਾਨਗੀ ਮੰਡਲ ਅਤੇ ਪਹੁੰਚੀਆਂ ਸਭਾਵਾਂ ਦੇ ਅਹੁਦੇਦਾਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੌਕੇ ’ਤੇ ਸਵਿੰਦਰ ਸੰਧੂ ਦੀ ਪੁਸਤਕ ਜਿਊਂਦੇ ਸ਼ਹੀਦ ਦਾ ਦੂਜਾ ਸੰਸਕਰਣ ਅਤੇ ਕੁਲਦੀਪ ਸਿੰਘ ਬੇਦੀ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਤ੍ਰੈਮਾਸਿਕ ਪਰਚੇ ਮੀਰਜ਼ਾਦਾ ਦਾ ਨਵਾਂ ਅੰਕ ਵੀ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਕੀਮਤੀ ਕੈਸਰ, ਸੁਰਜੀਤ ਸਾਜਨ, ਗਾਇਕ ਦਲਜੀਤ ਹੰਸ, ਰਮੇਸ਼ ਆਲਮ, ਰਾਮੇਸ਼ ਜਲੰਧਰੀ, ਸ਼ੰਮੀ ਵਰਿਆਣਾ, ਸੁਰਿੰਦਰ ਗੁਲਸ਼ਨ, ਜਗਤਾਰ ਵਰਿਆਣਵੀ, ਰੇਸ਼ਮ ਚਿੱਤਰਕਾਰ,ਦਲਜੀਤ ਮਹਿਮੀ, ਜਸਪਾਲ ਜ਼ੀਰਵੀ, ਰੀਤੂ ਕਲਸੀ, ਗੀਤਾ ਵਰਮਾ, ਸ਼ਾਮ ਸਰਗੂੰਦੀ, ਗੁਰਮੁਖ ਲੁਹਾਰ, ਅਨੀਤਾ ਨਵ ਵਸ਼ਿਸ਼ਟ,ਅਨਿਲ ਵਸ਼ਿਸ਼ਟ, ਗੁਰਦੀਪ ਸਿੰਘ ਉਜਾਲਾ, ਜਗਦੀਸ਼ ਡਾਲੀਆ, ਗ਼ਰੀਬ ਦਾਸ ਸੰਧੂ, ਸ਼ਿਵ ਦੱਤ ਕਾਲੀਆ, ਕਿਰਨ ਬਾਲਾ, ਮੋਹਨ ਸਿੰਘ ਮੋਤੀ, ਅਵਤਾਰ ਸਿੰਘ, ਪ੍ਰੀਤਪਾਲ ਸਿੰਘ, ਗੀਤਪਲ ਸਿੰਘ, ਸੁਰਿੰਦਰ ਕੌਰ,ਹਰਜਿੰਦਰ ਜਿੰਦੀ, ਹੀਰਾ ਲਾਲ ਮਲਹੋਤਰਾ, ਪਰਮਜੀਤ ਅੰਬੇਡਕਰੀ, ਯਸ਼ਪਾਲ, ਸੁਖਦੀਪ ਬਾਘਾ, ਨਰੇਸ਼ ਕੁਮਾਰ, ਰਿਪੂਜੀਤ ਸੇਨ, ਵਿਜੇ ਸ਼ੰਕਰ ਸਮੇਤ 80 ਤੋਂ ਵੱਧ ਸਾਹਿਤ ਪ੍ਰੇਮੀ ਹਾਜ਼ਰ ਸਨ।