- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਡੀ ਨੇ ਵਿਊਨਾਓ ਗਰੁੱਪ ਦੀਆਂ ਕੰਪਨੀਆਂ ਨਾਲ ਜੁੜੇ ਵਿੱਤੀ ਲੈਣ-ਦੇਣ ਦੀ ਜਾਣਕਾਰੀ ਲੈਣ ਲਈ ਸੰਧੂ ਨੂੰ ਸੰਮਨ ਭੇਜਿਆ ਸੀ। ਏਜੰਸੀ ਨੂੰ ਜਾਣਕਾਰੀ ਮਿਲੀ ਸੀ ਕਿ ਸੰਧੂ ਨਾਲ ਜੁੜੀਆਂ ਸੰਸਥਾਵਾਂ ਦਾ ਗਰੁੱਪ ਦੀਆਂ ਕੰਪਨੀਆਂ ਨਾਲ ਵਿੱਤੀ ਲੈਣ-ਦੇਣ ਹੋਇਆ ਸੀ। ਸੂਤਰਾਂ ਮੁਤਾਬਕ, ਉਨ੍ਹਾਂ ਨੂੰ ਮਨੀ ਲਾਂਡਰਿੰਗ ਦਾ ਮੁਲਜ਼ਮ ਬਣਾ ਕੇ ਨਹੀਂ, ਸਗੋਂ ਲੈਣ-ਦੇਣ ਬਾਰੇ ਜਾਣਕਾਰੀ ਅਤੇ ਪੱਖ ਜਾਣਨ ਲਈ ਸੱਦਿਆ ਗਿਆ ਸੀ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਬੁੱਧਵਾਰ ਨੂੰ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫ਼ਤਰ ਪੁੱਜੇ, ਪਰ ਬਿਨਾਂ ਪੇਸ਼ ਹੋਏ ਵਾਪਸ ਪਰਤ ਗਏ। ਉਹ ਸਵੇਰੇ ਕਰੀਬ 9.30 ਵਜੇ ਦਫ਼ਤਰ ਬਾਹਰ ਪਹੁੰਚੇ ਅਤੇ 45 ਮਿੰਟ ਤੱਕ ਗੱਡੀ ’ਚ ਬੈਠਣ ਮਗਰੋਂ ਵਾਪਸ ਚਲੇ ਗਏ। ਉਨ੍ਹਾਂ ਦੇ ਪੇਸ਼ ਨਾ ਹੋਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ।
ਈਡੀ ਨੇ ਵਿਊਨਾਓ ਗਰੁੱਪ ਦੀਆਂ ਕੰਪਨੀਆਂ ਨਾਲ ਜੁੜੇ ਵਿੱਤੀ ਲੈਣ-ਦੇਣ ਦੀ ਜਾਣਕਾਰੀ ਲੈਣ ਲਈ ਸੰਧੂ ਨੂੰ ਸੰਮਨ ਭੇਜਿਆ ਸੀ। ਏਜੰਸੀ ਨੂੰ ਜਾਣਕਾਰੀ ਮਿਲੀ ਸੀ ਕਿ ਸੰਧੂ ਨਾਲ ਜੁੜੀਆਂ ਸੰਸਥਾਵਾਂ ਦਾ ਗਰੁੱਪ ਦੀਆਂ ਕੰਪਨੀਆਂ ਨਾਲ ਵਿੱਤੀ ਲੈਣ-ਦੇਣ ਹੋਇਆ ਸੀ। ਸੂਤਰਾਂ ਮੁਤਾਬਕ, ਉਨ੍ਹਾਂ ਨੂੰ ਮਨੀ ਲਾਂਡਰਿੰਗ ਦਾ ਮੁਲਜ਼ਮ ਬਣਾ ਕੇ ਨਹੀਂ, ਸਗੋਂ ਲੈਣ-ਦੇਣ ਬਾਰੇ ਜਾਣਕਾਰੀ ਅਤੇ ਪੱਖ ਜਾਣਨ ਲਈ ਸੱਦਿਆ ਗਿਆ ਸੀ।
ਵਿਊਨਾਓ ਗਰੁੱਪ ਨਿਵੇਸ਼ਕਾਂ ਨੂੰ ‘ਕਲਾਊਡ ਪਾਰਟੀਕਲ’ ਵੇਚ ਕੇ ਮੁੜ ਲੀਜ਼ ’ਤੇ ਲੈਣ ਅਤੇ ਨਿਯਮਤ ਕਿਰਾਇਆ ਦੇਣ ਦਾ ਭਰੋਸਾ ਦਿੰਦਾ ਸੀ। ਇਸ ‘ਸੇਲ ਐਂਡ ਲੀਜ਼ ਬੈਕ’ ਮਾਡਲ ਰਾਹੀਂ ਕੰਪਨੀ ’ਤੇ ਕਥਿਤ ਤੌਰ ’ਤੇ 3800 ਕਰੋੜ ਰੁਪਏ ਇਕੱਠੇ ਕਰਨ ਦਾ ਦੋਸ਼ ਹੈ। ਈਡੀ ਦੀ ਜਾਂਚ ਮੁਤਾਬਕ, ਇਸ ’ਚੋਂ ਕਰੀਬ 1800 ਕਰੋੜ ਰੁਪਏ ਨਿਵੇਸ਼ਕਾਂ ਨੂੰ ਵਾਪਸ ਕੀਤੇ ਗਏ। ਏਜੰਸੀ ਬਾਕੀ ਰਕਮ ਦੀ ਵਰਤੋਂ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਕਰ ਰਹੀ ਹੈ।
ਇਸ ਮਾਮਲੇ ’ਚ ਈਡੀ ਕੰਪਨੀ ਦੇ ਸੰਸਥਾਪਕ ਸੁਖਵਿੰਦਰ ਸਿੰਘ ਖਰੌੜ, ਉਨ੍ਹਾਂ ਦੀ ਪਤਨੀ ਡਿੰਪਲ ਖਰੌੜ ਅਤੇ ਆਰਿਫ਼ ਨਿਸਾਰ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਕੰਪਨੀ ਨਾਲ ਜੁੜੇ ਟਿਕਾਣਿਆਂ ’ਤੇ ਛਾਪੇ ਮਾਰ ਕੇ ਜਾਇਦਾਦਾਂ ਜ਼ਬਤ ਅਤੇ ਫ੍ਰੀਜ਼ ਵੀ ਕੀਤੀਆਂ ਗਈਆਂ ਹਨ।