- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਤਵਾਰ ਸਵੇਰੇ ਪਿੰਡ ਸਰਾਏ ਖਾਸ ਨੇੜੇ ਕੌਮੀ ਮਾਰਗ 'ਤੇ ਦੋ ਕਾਰਾਂ ਵਿਚਾਲੇ ਵਾਪਰੇ ਇੱਕ ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦਾ ਜਲੰਧਰ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕੀਤਾ ਜਾ ਰਿਹਾ ਹੈ।

ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਐਤਵਾਰ ਸਵੇਰੇ ਪਿੰਡ ਸਰਾਏ ਖਾਸ ਨੇੜੇ ਕੌਮੀ ਮਾਰਗ 'ਤੇ ਦੋ ਕਾਰਾਂ ਵਿਚਾਲੇ ਵਾਪਰੇ ਇੱਕ ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦਾ ਜਲੰਧਰ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸਵਿਫਟ ਕਾਰ ਨੰ. ਪੀਬੀ 10 ਈਪੀ 0569 ਸਵਾਰ ਸੁਰਿੰਦਰ ਸ਼ੁਕਲਾ ਪੁੱਤਰ ਰਾਮ ਸ਼ੁਕਲਾ ਆਪਣੀ ਪਤਨੀ ਪ੍ਰਿਅੰਕਾ ਸ਼ੁਕਲਾ, ਮਾਤਾ ਜਵੰਤੀ ਸ਼ੁਕਲਾ ਅਤੇ ਆਪਣੀਆਂ ਦੋ ਭਤੀਜੀਆਂ ਅੰਸ਼ਿਕਾ ਅਤੇ ਅਰਪਿਤਾ ਵਾਸੀ ਬਿਲਾਸਪੁਰ ਲੁਧਿਆਣਾ ਤੋਂ ਡੇਰਾ ਬਿਆਸ ਸਤਸੰਗ ਲਈ ਜਾ ਰਹੇ ਸੀ ਤਾਂ ਸਵੇਰੇ ਕਰੀਬ 9 ਵਜੇ ਕਰਤਾਰਪੁਰ ਨੇੜੇ ਪਿੰਡ ਸਰਾਏ ਖਾਸ ਪੁੱਜਣ 'ਤੇ ਸਾਹਮਣਿਓਂ ਆ ਰਹੀ ਇੱਕ ਤੇਜ਼ ਰਫ਼ਤਾਰ ਇੰਨੋਵਾ ਗੱਡੀ ਨੰ. ਪੀਬੀ 08 ਸੀਐਚ 6366 ਡਿਵਾਈਡਰ ਕਰਾਸ ਕਰਕੇ ਸਵਿਫਟ ਕਾਰ ਨਾਲ ਜਾ ਟਕਰਾਈ। ਸਿੱਟੇ ਵਜੋਂ ਸਵਿਫਟ ਕਾਰ ਸਵਾਰ ਲੁਧਿਆਣਾ ਵਾਸੀ ਪਰਿਵਾਰ ਦੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਗੰਭੀਰ ਹਾਲਤ ’ਚ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਬ ਇੰਸਪੈਕਟਰ ਸੁਖਪਾਲ ਸਿੰਘ ਨੇ ਆਪਣੀ ਟੀਮ ਦੁਆਰਾ ਜਲੰਧਰ ਦੇ ਵੱਖ-ਵੱਖ ਹਸਪਤਾਲਾਂ ਵਿਖੇ ਦਾਖਲ ਕਰਵਾਇਆ ਗਿਆ।
ਇਲਾਜ ਦੌਰਾਨ ਸੁਰਿੰਦਰ ਸ਼ੁਕਲਾ ਅਤੇ ਉਸ ਦੀ ਪਤਨੀ ਪ੍ਰਿਯੰਕਾ ਦੀ ਮੌਤ ਹੋ ਗਈ ਜਦਕਿ ਬਾਕੀ ਗੰਭੀਰ ਜ਼ਖ਼ਮੀ ਜ਼ੇਰੇ ਇਲਾਜ ਹਨ। ਹਾਦਸੇ ਦੌਰਾਨ ਇੰਨੋਵਾ ਚਾਲਕ ਨੂੰ ਵੀ ਸੱਟਾਂ ਲੱਗੀਆਂ ਹਨ। ਤਫਤੀਸ਼ੀ ਅਫਸਰ ਥਾਣਾ ਕਰਤਾਰਪੁਰ ਦੇ ਏਐਸਆਈ ਪੱਪੂ ਗਿੱਲ ਵੱਲੋਂ ਨੁਕਸਾਨੀਆਂ ਗੱਡੀਆਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।