- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਵਾਦ ਦੇ ਵਿਚਕਾਰ ਰਿਤੂ ਨੂਰਾਂ ਨੇ ਮੰਗੀ ਮੁਆਫ਼ੀ

-ਸੂਫੀ ਇਨਕਲਾਬ ਗਰੁੱਪ ਦੇ ਚੇਅਰਮੈਨ ਨੇ ਸ਼ਰਧਾਲੂਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੂਫੀ ਇਨਕਲਾਬ ਗਰੁੱਪ ਦੇ ਚੇਅਰਮੈਨ ਦੀ ਮੌਜੂਦਗੀ ’ਚ ਸੂਫੀ ਗਾਇਕਾ ਰਿਤੂ ਨੂਰਾਂ ਨੇ ਚੱਲ ਰਹੇ ਵਿਵਾਦ ਬਾਰੇ ਜਨਤਕ ਤੌਰ 'ਤੇ ਮਾਫੀ ਮੰਗੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਨੇ ਕਿਹਾ ਕਿ ਸ਼ਰਧਾਲੂ ਪਿਛਲੇ ਦਿਨ ਤੋਂ ਰਿਤੂ ਨੂਰਾਂ ਦੇ ਨਿਵਾਸ ਸਥਾਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਹਾਲਾਤ ਦੇਖਦੇ ਹੋਏ ਉਨ੍ਹਾਂ ਨੇ ਦੋਵਾਂ ਧਿਰਾਂ ਵਿਚਾਲੇ ਸੁਲ੍ਹਾ ਕਰਵਾਉਣ ਦੀ ਪਹਿਲ ਕੀਤੀ। ਚੇਅਰਮੈਨ ਨੇ ਸਪੱਸ਼ਟ ਕੀਤਾ ਕਿ ਵਿਵਾਦ ਦਾ ਕਾਰਨ ਇੱਕ ਪਾਕਿਸਤਾਨੀ ਕਲਾਕਾਰ ਵੱਲੋਂ ਮੌਲਾ ਅਲੀ ਦੀ ਪ੍ਰਸ਼ੰਸਾ ਵਿੱਚ ਗਾਇਆ ਗੀਤ ਸੀ। ਸਟੇਜ 'ਤੇ ਹੋਈ ਬਹਿਸ ਦੌਰਾਨ ਕੁਝ ਇਤਰਾਜ਼ਯੋਗ ਟਿੱਪਣੀਆਂ ਤੋਂ ਬਚਿਆ ਜਾ ਸਕਦਾ ਸੀ। ਚੇਅਰਮੈਨ ਨੇ ਬਾਬਾ ਸੋਮਨਾਥ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੈਰੋਕਾਰਾਂ ਨੂੰ ਸ਼ਾਂਤ ਕਰਨ ਅਤੇ ਵਿਵਾਦ ਨੂੰ ਖਤਮ ਕਰਨ ਵਿੱਚ ਸਹਿਯੋਗ ਕਰਨ। ਆਪਣਾ ਪੱਖ ਪੇਸ਼ ਕਰਦੇ ਹੋਏ ਮੰਗੀ ਖਾਨ ਨੇ ਦੱਸਿਆ ਕਿ ਜਦੋਂ ਉਹ ਦਰਬਾਰ 'ਤੇ ਕਲਮ ਗਾ ਰਹੇ ਸਨ ਤਾਂ ਬਾਬਾ ਸੋਮਨਾਥ ਨੇ ਉਸ ਨੂੰ ਰੁਕਣ ਲਈ ਕਿਹਾ। ਜਦੋਂ ਉਸ ਨੇ ਕਾਰਨ ਪੁੱਛਿਆ ਤਾਂ ਪਤਾ ਲੱਗਾ ਬਾਬਾ ਉਹ ਖਾਸ ਕਲਾਮ ਨਹੀਂ ਸੁਣਨਾ ਚਾਹੁੰਦੇ ਸਨ। 24 ਜੂਨ ਨੂੰ ਇਕ ਹੋਰ ਮੇਲੇ ਦੌਰਾਨ, ਜਦੋਂ ਉਹ ਉਹੀ ਕਲਾਮ ਪੇਸ਼ ਕਰ ਰਿਹਾ ਸੀ ਤਾਂ ਕੁਝ ਵਿਅਕਤੀ ਉਸ ਕੋਲ ਆਏ ਇਤਰਾਜ਼ ਪ੍ਰਗਟਾਇਆ। ਬਾਬਾ ਬਲਦੇਵ ਸ਼ਾਹ ਨੇ ਉਸ 'ਤੇ ਹਮਲਾ ਕੀਤਾ ਤੇ ਜ਼ਬਰਦਸਤੀ ਰੋਕਿਆ। ਘਟਨਾ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਸੀ ਪਰ ਬਾਅਦ ’ਚ ਸਮੀਰ ਸਾਈਂ ਦੇ ਕਹਿਣ 'ਤੇ ਮਾਮਲਾ ਹੱਲ ਕਰ ਲਿਆ ਗਿਆ। ਇਸ ਦੇ ਬਾਵਜੂਦ ਸੰਗਤ ਨੇ ਵਿਰੋਧ ਜਾਰੀ ਰੱਖਿਆ। ਉਸ ਨੇ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਤੇ ਨਿਆਂ ਦੀ ਮੰਗ ਕੀਤੀ ਹੈ। ਇਸ ਦੌਰਾਨ ਰਿਤੂ ਨੂਰਾਂ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਕੁਝ ਵਿਅਕਤੀਆਂ ਨੇ ਉਸ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਉਸ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਰਿਤੂ ਨੂਰਾਂ ਤੇ ਮੰਗੀ ਖਾਨ ਦੋਵਾਂ ਨੇ ਕਿਹਾ ਕਿ ਜੇ ਕਿਸੇ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਕੁੱਲੇ ਵਾਲੀ ਸਰਕਾਰ ਖਿਲਾਫ ਬੋਲਿਆ ਹੈ ਤਾਂ ਉਹ ਇਸ ਲਈ ਮਾਫੀ ਮੰਗਦੇ ਹਨ। ਅਖੀਰ ’ਚ ਰਿਤੂ ਨੂਰਾਂ ਨੇ ਪੂਰੇ ਮਾਮਲੇ ਬਾਰੇ ਮਾਫੀ ਦੁਹਰਾਈ ਤੇ ਵਿਵਾਦ ਖਤਮ ਕੀਤਾ।