- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਸਿਮ ਪੋਰਟ ਕਰਨ ਗਏ

-ਸਿਮ ਪੋਰਟ ਕਰਨ ਗਏ ਤਾਂ ਪਤਾ ਲੱਗਾ ਕਿ ਬਲਾਕ ਹੋਇਆ ਪਿਆ ਆਧਾਰ ਕਾਰਡ
-ਸੇਵਾ ਕੇਂਦਰ ’ਚ ਆਧਾਰ ਕਾਰਡ ਅਪਡੇਟ ਕਰਨ ’ਤੇ ਹੋਇਆ ਰਿਜੈਕਟ, ਵਧੀ ਪਰੇਸ਼ਾਨੀ
ਜਾਸ, ਜਲੰਧਰ : ਪੰਜਾਬੀ ਬਾਗ ਦੇ ਨਿਵਾਸੀ 72 ਸਾਲਾ ਨਰਿੰਦਰ ਕੁਮਾਰ ਸ਼ਰਮਾ ਨੂੰ ਜਦੋਂ ਪਤਾ ਲੱਗਾ ਕਿ ਸਰਕਾਰੀ ਦਸਤਾਵੇਜ਼ ’ਚ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ ਗਿਆ ਹੈ ਤਾਂ ਉਹ ਹੈਰਾਨ ਰਹਿ ਗਏ। ਕੁਝ ਦਿਨ ਪਹਿਲਾਂ ਜਦੋਂ ਉਹ ਸਿਮ ਪੋਰਟ ਕਰਨ ਗਏ ਤਾਂ ਪਤਾ ਲੱਗਾ ਕਿ ਆਧਾਰ ਕਾਰਡ ਬਲਾਕ ਹੋ ਗਿਆ ਹੈ। ਇਸ ਤੋਂ ਬਾਅਦ ਉਹ ਦਮੋਰੀਆ ਪੁਲ ਸਥਿਤ ਸੇਵਾ ਕੇਂਦਰ ਗਏ, ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਨੂੰ ਠੀਕ ਕਰਨ ਲਈ ਉਨ੍ਹਾਂ ਨੂੰ ਚੰਡੀਗੜ੍ਹ ਜਾਣਾ ਪਵੇਗਾ। ਸਟੀਲ ਅਥਾਰਟੀ ਆਫ ਇੰਡੀਆ ਰਾਉਰਕੇਲਾ ਤੋਂ ਸੇਵਾਮੁਕਤ ਅਧਿਕਾਰੀ ਨਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਕਾਰਨ ਉਨ੍ਹਾਂ ਦਾ ਸਰਕਾਰੀ ਕੰਮ ਨਹੀਂ ਹੋ ਰਿਹਾ, ਜਿਸ ਕਾਰਨ ਪਰੇਸ਼ਾਨੀ ਵੱਧ ਗਈ ਹੈ। ਅਪ੍ਰੈਲ ਵਿਚ ਉਨ੍ਹਾਂ ਨੇ ਗੈਸ ਸਿਲੰਡਰ ਦੀ ਬੁਕਿੰਗ ਕਰਵਾਈ ਸੀ, ਉਦੋਂ ਤੱਕ ਸਭ ਕੁਝ ਠੀਕ ਸੀ ਪਰ ਚਾਰ ਦਿਨ ਪਹਿਲਾਂ ਜਦੋਂ ਗੈਸ ਦੀ ਬੁਕਿੰਗ ਕਰਨ ਲੱਗੇ ਤਾਂ ਹੋਈ ਨਹੀਂ। ਗੈਸ ਸਿਲੰਡਰ ਨਹੀਂ ਮਿਲੇਗਾ ਤਾਂ ਖਾਣਾ ਕਿਵੇਂ ਬਣੇਗਾ? ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੰਜ ਲੋਕਾਂ ਦਾ ਪਰਿਵਾਰ ਹੈ। ਜੇ ਇਹ ਹੀ ਹਾਲਾਤ ਰਹੇ ਤਾਂ ਪਰੇਸ਼ਾਨੀ ਵੱਧ ਜਾਵੇਗੀ।
ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਜਦੋਂ ਉਹ ਆਧਾਰ ਕਾਰਡ ਅਪਡੇਟ ਕਰਨ ਗਏ ਤਾਂ ਉਹ ਰਿਜੈਕਟ ਹੋ ਗਿਆ। ਗੈਸ ਏਜੰਸੀ ਜਾਣ 'ਤੇ ਉਥੇ ਵੀ ਰਿਕਾਰਡ ’ਚ ਉਨ੍ਹਾਂ ਨੂੰ ਮ੍ਰਿਤਕ ਦੱਸਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਬੈਂਕ ਖਾਤੇ ’ਚ ਪੈਸੇ ਜਮ੍ਹਾਂ ਕਰਨ, ਕੱਢਣ ਤੇ ਹੋਰ ਲੈਣ-ਦੇਣ ਦਾ ਮੋਬਾਈਲ 'ਤੇ ਮੈਸੇਜ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ ਇਕ ਦਿਨ ਉਹ ਆਪਣੇ ਸਿਮ ਨੂੰ ਪੋਰਟ ਕਰਨ ਗਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਆਧਾਰ ਕਾਰਡ ਬਲਾਕ ਹੋ ਗਿਆ ਹੈ। ਸ਼ੁੱਕਰਵਾਰ ਨੂੰ ਉਹ ਆਧਾਰ ਕਾਰਡ ਅਪਡੇਟ ਕਰਨ ਲਈ ਮੁੜ ਦਮੋਰੀਆ ਪੁਲ ਸਥਿਤ ਸੇਵਾ ਕੇਂਦਰ ਗਏ। ਇਸ ਲਈ ਉਨ੍ਹਾਂ ਨੇ 140 ਰੁਪਏ ਦੀ ਸਰਕਾਰੀ ਫੀਸ ਵੀ ਭਰੀ। ਇਸ ਤੋਂ ਬਾਅਦ ਉਥੇ ਮੌਜੂਦ ਮੁਲਾਜ਼ਮ ਨੇ ਕਿਹਾ ਕਿ ਹੁਣ ਸਭ ਠੀਕ ਹੋ ਜਾਵੇਗਾ ਪਰ ਕੁਝ ਘੰਟੇ ਬਾਅਦ ਉਨ੍ਹਾਂ ਨੂੰ ਰਿਜੈਕਟ ਦਾ ਮੈਸੇਜ ਆ ਗਿਆ। ਇਸ ਤੋਂ ਬਾਅਦ ਜਦੋਂ ਉਹ ਫਿਰ ਸੇਵਾ ਕੇਂਦਰ ਗਏ ਤਾਂ ਮੁਲਾਜ਼ਮ ਨੇ ਕਿਹਾ ਕਿ ਇਸ ਕੰਮ ਨੂੰ ਕਰਵਾਉਣ ਲਈ ਉਨ੍ਹਾਂ ਨੂੰ ਚੰਡੀਗੜ੍ਹ ਜਾਣਾ ਪਵੇਗਾ।