ਵਿਦੇਸ਼ੀ ਧਰਤੀ 'ਤੇ ਪੰਜਾਬੀ ਨੌਜਵਾਨ ਦੀ ਵੱਡੀ ਪ੍ਰਾਪਤੀ, ਲਾਅ ਤੇ MBA ਦੀ ਡਿਗਰੀ ਕਰਕੇ ਵਧਾਇਆ ਮਾਣ
ਕੈਨੇਡਾ ਦੇ ਵਿੱਚ ਦੁਮਾਲਾ ਬੰਨਣ ਵਾਲੇ ਪੂਰਨ ਗੁਰੂਸਿੱਖ ਪਿੰਡ ਜੱਫਲ ਝਿੰਗੜ ਦੇ ਪੰਜਾਬੀ ਪਿਛੋਕੜ ਵਾਲੇ ਨੌਜਵਾਨ ਦਲਰਾਜ ਸਿੰਘ ਗਿੱਲ ਪੁੱਤਰ ਸੁਖਬੀਰ ਸਿੰਘ ਗਿੱਲ ਪੁੱਤਰ ਤ੍ਰਲੋਕ ਸਿੰਘ ਗਿੱਲ ਵਲੋ ਬੈਚਲਰ ਦੀ ਪੜ੍ਹਾਈ ਕਰਨ ਉਪਰੰਤ ਲਾਅ ਅਤੇ ਐਮਬੀਏ ਦੀ ਪੜ੍ਹਾਈ ਕਰਕੇ ਇੱਕੋ ਸਮੇਂ ਦੋਵੇਂ ਡਿਗਰੀਆਂ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।
Publish Date: Sat, 27 Jun 2026 01:06 PM (IST)
Updated Date: Sat, 27 Jun 2026 01:08 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ - ਕੈਨੇਡਾ ਦੇ ਵਿੱਚ ਦੁਮਾਲਾ ਬੰਨਣ ਵਾਲੇ ਪੂਰਨ ਗੁਰੂਸਿੱਖ ਪਿੰਡ ਜੱਫਲ ਝਿੰਗੜ ਦੇ ਪੰਜਾਬੀ ਪਿਛੋਕੜ ਵਾਲੇ ਨੌਜਵਾਨ ਦਲਰਾਜ ਸਿੰਘ ਗਿੱਲ ਪੁੱਤਰ ਸੁਖਬੀਰ ਸਿੰਘ ਗਿੱਲ ਪੁੱਤਰ ਤ੍ਰਲੋਕ ਸਿੰਘ ਗਿੱਲ ਵਲੋ ਬੈਚਲਰ ਦੀ ਪੜ੍ਹਾਈ ਕਰਨ ਉਪਰੰਤ ਲਾਅ ਅਤੇ ਐਮਬੀਏ ਦੀ ਪੜ੍ਹਾਈ ਕਰਕੇ ਇੱਕੋ ਸਮੇਂ ਦੋਵੇਂ ਡਿਗਰੀਆਂ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।
ਦਲਰਾਜ ਸਿੰਘ ਗਿੱਲ ਦੇ ਪਿਤਾ ਸੁਖਬੀਰ ਸਿੰਘ ਗਿੱਲ ਅਤੇ ਤਾਇਆ ਮਦਨ ਸਿੰਘ ਗਿੱਲ ਨੇ ਦੱਸਿਆ ਕਿ ਉਹ ਸਾਲ 1989 ਵਿੱਚ ਕੈਨੇਡਾ ਵਿੱਚ ਮਿਹਨਤ ਮਜ਼ਦੂਰੀ ਕਰਨ ਆਏ ਸਨ। ਉਨ੍ਹਾਂ ਮਿਹਨਤ ਕਰਦੇ ਹੋਏ ਟਰਾਂਸਪੋਰਟ ਦਾ ਕਾਰੋਬਾਰ ਸਥਾਪਿਤ ਕੀਤਾ। ਉਨਾਂ ਦੇ ਦਾਦਾ ਮੇਜਰ ਲਾਲ ਸਿੰਘ ਗਿੱਲ ਬ੍ਰਿਟਿਸ਼ ਆਰਮੀ ਵਿੱਚ ਇਲਾਕੇ ਦੇ ਪਹਿਲੇ ਮੇਜਰ ਸਨ। ਉਸ ਦੀ ਮਾਤਾ ਯਾਦਵਿੰਦਰ ਕੌਰ ਗਿੱਲ ਨੇ ਪੰਜਾਬ ਤੋਂ ਕੈਨੇਡਾ ਵਿੱਚ ਸੀਏ ਦੀ ਡਿਗਰੀ ਹਾਸਿਲ ਕੀਤੀ ਅਤੇ ਉਹ ਅਕਾਊਂਟੈਂਟ ਦਾ ਕੰਮ ਕਰਦੇ ਹਨ।
ਪਿੰਡ ਜੱਫਲ ਝਿੰਗੜ ਵਿਖੇ ਖੇਤੀਬਾੜੀ ਕਰਦੇ ਚਾਚਾ ਕਰਨਵੀਰ ਗਿੱਲ ਨੇ ਦੱਸਿਆ 18 ਜੁਲਾਈ ਨੂੰ ਦਲਰਾਜ ਸਿੰਘ ਗਿੱਲ ਦਾ ਵਿਆਹ ਹਰਮਨ ਪ੍ਰੀਤ ਕੌਰ ਝਾਂਗਰਾ ਸਪੁੱਤਰੀ ਸੁਰਿੰਦਰ ਸਿੰਘ ਝਾਂਗਰਾ ਨਾਲ ਹੋਣ ਜਾ ਰਿਹਾ ਹੈ। ਸਮੂਹ ਗਿੱਲ ਪਰਿਵਾਰ ਨੂੰ ਸਾਕ ਸਬੰਧੀਆਂ ਵੱਲੋਂ ਦੋਹਰੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।