- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਉਪਰਾਲੇ ਸਦਕਾ 5 ਸਾਲ ਦੇ ਬੱਚਿਆਂ ਤੋਂ ਲੈ ਕੇ 85 ਸਾਲ ਦੇ ਬਜ਼ੁਰਗਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਇਹ ਸਾਬਤ ਕੀਤਾ ਕਿ ਫਿਟਨੈੱਸ ਅਤੇ ਖੇਡਾਂ ਦੀ ਕੋਈ ਉਮਰ ਨਹੀਂ ਹੁੰਦੀ। ਪੰਜਾਬ ਯੂਥ ਰਨ ਦਾ ਆਗਾਜ਼ ਮਨੀਸ਼ ਸਿਸੋਦੀਆ ਤੇ ਜਲੰਧਰ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕੀਤਾ।

ਤੇਜਿੰਦਰ ਕੌਰ ਥਿੰਦ, ਜਲੰਧਰ : ਪੰਜਾਬ ਦੇ ਨੌਜਵਾਨਾਂ ਅਤੇ ਹਰ ਉਮਰ ਵਰਗ ਦੇ ਲੋਕਾਂ ਨੂੰ ਫਿਟਨੈੱਸ, ਖੇਡਾਂ ਅਤੇ ਸਿਹਤਮੰਦ ਜੀਵਨਸ਼ੈਲੀ ਨਾਲ ਜੋੜਨ ਦੇ ਮਹਾਨ ਉਦੇਸ਼ ਨਾਲ ‘ਹੱਸਦਾ, ਖੇਡਦਾ ਅਤੇ ਰੰਗਲਾ ਪੰਜਾਬ’ ਮੁਹਿੰਮ ਤਹਿਤ ਖੇਡਾਂ ਦੀ ਨਗਰੀ ਜਲੰਧਰ ਵਿੱਚ ‘Punjab Youth Run 2026’ ਦਾ ਆਯੋਜਨ ਕੀਤਾ ਗਿਆ ।
ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਉਪਰਾਲੇ ਸਦਕਾ 5 ਸਾਲ ਦੇ ਬੱਚਿਆਂ ਤੋਂ ਲੈ ਕੇ 85 ਸਾਲ ਦੇ ਬਜ਼ੁਰਗਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਇਹ ਸਾਬਤ ਕੀਤਾ ਕਿ ਫਿਟਨੈੱਸ ਅਤੇ ਖੇਡਾਂ ਦੀ ਕੋਈ ਉਮਰ ਨਹੀਂ ਹੁੰਦੀ। ਪੰਜਾਬ ਯੂਥ ਰਨ ਦਾ ਆਗਾਜ਼ ਮਨੀਸ਼ ਸਿਸੋਦੀਆ ਤੇ ਜਲੰਧਰ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕੀਤਾ।
ਇਸ ਮੌਕੇ ਮੇਅਰ ਵਿਨੀਤ ਧੀਰ, ਹਲਕਾ ਇੰਚਾਰਜ ਨਿਤਿਨ ਕੋਹਲੀ, ਪੰਜਾਬ ਖਾਦੀ ਐਂਡ ਵਿਲੇਜ ਇੰਡਸਟਰੀਜ਼ ਬੋਰਡ ਦੇ ਚੇਅਰਮੈਨ ਕਾਕੂ ਅਹਲੂਵਾਲੀਆ, ਯੂਥ ਵਿੰਗ ਸ਼ਹਿਰੀ ਪ੍ਰਧਾਨ ਰੂਬਲ ਸੰਧੂ, ਦਿਹਾਤੀ ਪ੍ਰਧਾਨ ਗਗਨਦੀਪ, ਗੁਰਪ੍ਰੀਤ ਬੈਂਸ, ਸੰਜੀਵ ਚੌਧਰੀ, ਹਰਦੀਪ ਹੈਰੀ, ਬਲਕਾਰਨ ਸਿੰਘ (ਜ਼ਿਲ੍ਹਾ ਉਪ ਪ੍ਰਧਾਨ), ਰਿਸ਼ਭ ਸਹੋਤਾ, ਜਾਗਰਾਜ ਸਿੰਘ, ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ ਅਤੇ ਨੀਰਜ ਸ਼ੁਭ ਸਮੇਤ ਪਾਰਟੀ ਦੇ ਹੋਰ ਅਹੁਦੇਦਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਪੰਜਾਬ ਸਰਕਾਰ ਦੇ ਮਿਸ਼ਨ ਯੁੱਧ ਨਸ਼ੇ ਵਿਰੁੱਧ ਕਹਿਤ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਪੰਜਾਬ ਯੂਥ ਰਨ 2026 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ ਇਸ ਮਿਰਾਥਨ ਦੌੜ ਵਿੱਚ ਸ਼ਹਿਰ ਦੇ ਹਰ ਉਮਰ ਵਰਗ ਦੇ ਲੋਕਾਂ ਨੇ ਬਹੁਤ ਹੀ ਉਤਸਾਹ ਨਾਲ ਭਾਗ ਲਿਆ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਮੈਰਾਥਨ ਦੌੜ ਸ਼ਿਵਾਨੀ ਪਾਰਕ ਤੋਂ ਸ਼ੁਰੂ ਹੋ ਕੇ ਗੁਰੂ ਅਮਰਦਾਸ ਚੌਂਕ ਗੁਰੂ ਨਾਨਕ ਮਿਸ਼ਨ ਸਕਾਈਲਾਰਕ ਚੌਂਕ ਸੰਵਿਧਾਨ ਚੌਂਕ ਹੁੰਦੀ ਹੋਈ ਵਾਪਸ ਸ਼ਿਵਾਨੀ ਪਾਰਕ ਪਹੁੰਚੀ। ਇਸ ਦੌੜ ਵਿੱਚ ਭਾਗ ਲੈਣ ਵਾਲਿਆਂ ਵਿੱਚ ਬਹੁਤ ਹੀ ਉਤਸਾਹ ਸੀ। ਇਸ ਵਿੱਚ ਜੇਤੂਆਂ ਨੂੰ ਟਰਾਫੀਆਂ, ਰਾਸ਼ੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।