- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਂਕੜੇ ਯੂਥ ਕਾਂਗਰਸ ਵਰਕਰਾਂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਦਾ ਕੀਤਾ ਸ਼ਾਨਦਾਰ ਸਵਾਗਤ

ਯੂਥ ਕਾਂਗਰਸ ਦਾ ਹਰ ਵਰਕਰ ਪੂਰੀ ਨਿਸ਼ਠਾ ਨਾਲ ਕਰ ਰਿਹੈ ਕੰਮ : ਦੱਤਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਸ਼ਹਿਰੀ ਯੂਥ ਕਾਂਗਰਸ ਨੇ ਪੰਜਾਬ ਪ੍ਰਧਾਨ ਸ਼ੁਭਮ ਸ਼ਰਮਾ ਦਾ ਜਲੰਧਰ ’ਚ ਸਵਾਗਤ ਕੀਤਾ। ਲਗਾਤਾਰ ਪੈ ਰਹੇ ਮੀਂਹ ਤੇ ਸ਼ੁਭਮ ਸ਼ਰਮਾ ਦੇ ਲਗਭਗ ਦੋ ਘੰਟੇ ਦੇਰੀ ਨਾਲ ਪਹੁੰਚਣ ਦੇ ਬਾਵਜੂਦ ਸੈਂਕੜੇ ਯੂਥ ਕਾਂਗਰਸ ਵਰਕਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਉਨ੍ਹਾਂ ਦੀ ਉਡੀਕ ਕਰਦੇ ਰਹੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਲੰਧਰ ਸ਼ਹਿਰੀ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਨੇ ਕਿਹਾ ਕਿ ਅੱਜ ਸਾਡੇ ਸਾਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਜਲੰਧਰ ਸ਼ਹਿਰੀ ਯੂਥ ਕਾਂਗਰਸ ਦਾ ਹਰ ਵਰਕਰ ਸੰਗਠਨ ਪ੍ਰਤੀ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰ ਰਿਹਾ ਹੈ। ਭਾਰੀ ਮੀਂਹ ਤੇ ਪ੍ਰੋਗਰਾਮ ਵਿੱਚ ਹੋਈ ਦੇਰੀ ਦੇ ਬਾਵਜੂਦ ਕਿਸੇ ਵੀ ਵਰਕਰ ਦਾ ਹੌਸਲਾ ਘੱਟ ਨਹੀਂ ਹੋਇਆ। ਅਸੀਂ ਇਸੇ ਜਜ਼ਬੇ ਨਾਲ ਸੰਗਠਨ ਨੂੰ ਹੋਰ ਮਜ਼ਬੂਤ ਕਰਦੇ ਰਹਾਂਗੇ ਤੇ ਨੌਜਵਾਨਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਾਂਗੇ। ਇਸ ਮੌਕੇ ਸ਼ੁਭਮ ਸ਼ਰਮਾ ਨੇ ਜਲੰਧਰ ਸ਼ਹਿਰੀ ਯੂਥ ਕਾਂਗਰਸ ਦੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲਗਭਗ ਦੋ ਘੰਟੇ ਦੇਰੀ ਨਾਲ ਜਲੰਧਰ ਪੁੱਜੇ ਪਰ ਦੋਆਬਾ ਦੇ ਯੂਥ ਕਾਂਗਰਸ ਵਰਕਰਾਂ ਨੇ ਪੂਰੇ ਹੌਸਲੇ ਨਾਲ ਉਡੀਕ ਕੀਤੀ। ਲਗਾਤਾਰ ਮੀਂਹ ਪੈਣ ਦੇ ਬਾਵਜੂਦ ਸੈਂਕੜੇ ਸਾਥੀ ਚਾਰ ਵੱਖ-ਵੱਖ ਥਾਵਾਂ 'ਤੇ ਸਵਾਗਤ ਕਰਨ ਲਈ ਖੜ੍ਹੇ ਰਹੇ। ਇਹ ਭਰਵਾਂ ਸਵਾਗਤ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅੰਗਦ ਦੱਤਾ ਦੀ ਅਗਵਾਈ ਹੇਠ ਜਲੰਧਰ ਸ਼ਹਿਰੀ ਯੂਥ ਕਾਂਗਰਸ ਬਹੁਤ ਹੀ ਸਰਗਰਮ ਤੇ ਮਜ਼ਬੂਤ ਸੰਗਠਨ ਵਜੋਂ ਕੰਮ ਕਰ ਰਹੀ ਹੈ। ਸ਼ੁਭਮ ਸ਼ਰਮਾ ਨੇ ਅੱਗੇ ਕਿਹਾ ਕਿ ਆਪਣੀ 'ਸ਼ੁਕਰਾਨਾ ਯਾਤਰਾ' ਤਹਿਤ ਉਹ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ), ਅੰਮ੍ਰਿਤਸਰ ਤੇ ਸ਼੍ਰੀ ਦੁਰਗਿਆਣਾ ਮੰਦਰ ’ਚ ਨਤਮਸਤਕ ਹੋ ਕੇ ਪੰਜਾਬ ਦੀ ਤਰੱਕੀ, ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ 'ਤੇ ਪ੍ਰਗਟਾਏ ਵਿਸ਼ਵਾਸ ਲਈ ਉਹ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਨਿਕਲੇ ਹਨ ਤੇ ਪੂਰੇ ਪੰਜਾਬ ਵਿੱਚ ਯੂਥ ਕਾਂਗਰਸ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨਗੇ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਉਪ ਪ੍ਰਧਾਨ ਰਵੀ ਸੈਣੀ ਨੇ ਕਿਹਾ ਕਿ ਜਲੰਧਰ ਸ਼ਹਿਰੀ ਯੂਥ ਕਾਂਗਰਸ ਦੇ ਵਰਕਰਾਂ ਦਾ ਉਤਸ਼ਾਹ ਅਤੇ ਅਨੁਸ਼ਾਸਨ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਮੀਂਹ ਦੇ ਬਾਵਜੂਦ ਵਰਕਰਾਂ ਦੀ ਭਾਰੀ ਹਾਜ਼ਰੀ ਇਸ ਗੱਲ ਦਾ ਸਬੂਤ ਹੈ ਕਿ ਜਲੰਧਰ ਵਿੱਚ ਯੂਥ ਕਾਂਗਰਸ ਲਗਾਤਾਰ ਮਜ਼ਬੂਤ ਹੋ ਰਹੀ ਹੈ। ਇਸ ਮੌਕੇ ਅੰਗਦ ਦੱਤਾ (ਜ਼ਿਲ੍ਹਾ ਪ੍ਰਧਾਨ, ਜਲੰਧਰ ਸ਼ਹਿਰੀ), ਸ਼ੁਭਮ ਅਰੋੜਾ (ਉਪ ਪ੍ਰਧਾਨ), ਨਵਜੋਤ ਗਾਬਾ (ਜਨਰਲ ਸਕੱਤਰ), ਪਲਵੀਰ ਤੁੱਤ (ਜਨਰਲ ਸਕੱਤਰ), ਮਾਨਵ ਕਲਿਆਣ (ਜਨਰਲ ਸਕੱਤਰ), ਸੁਮਿਤ ਜੈਨ (ਜਨਰਲ ਸਕੱਤਰ), ਕਰਨ ਕਪੂਰ (ਵਿਧਾਨ ਸਭਾ ਪ੍ਰਧਾਨ, ਜਲੰਧਰ ਨੌਰਥ), ਰਾਹੁਲ ਗੰਭੀਰ (ਵਿਧਾਨ ਸਭਾ ਪ੍ਰਧਾਨ), ਰਣਵੀਰ ਅਰੋੜਾ (ਵਿਧਾਨ ਸਭਾ ਪ੍ਰਧਾਨ), ਵਾਸੂ ਭੁਟਾਨੀ (ਬਲਾਕ ਪ੍ਰਧਾਨ, ਜਲੰਧਰ ਕੈਂਟ) ਤੇ ਸਤਿਆਮ ਜੈਰਥ (ਜਨਰਲ ਸਕੱਤਰ, ਏਵਾਈਸੀ), ਸੀਨੀਅਰ ਕਾਂਗਰਸੀ ਆਗੂ ਰਵੀ ਸੈਣੀ (ਉਪ ਪ੍ਰਧਾਨ, ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ), ਪਵਨ ਕੁਮਾਰ (ਸੀਨੀਅਰ ਉਪ ਪ੍ਰਧਾਨ, ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ), ਮਨੂ ਸੂਰੀ, ਧਰਮਿੰਦਰ ਸਿੰਘ ਬਿੰਦਾ, ਭੁਪਿੰਦਰ ਸਿੰਘ ਬਿੰਦਾ, ਜਗਦੀਪ ਸਿੰਘ ਸੋਨੂ ਤੇ ਵਿਕਾਸ ਤਲਵਾੜ ਹਾਜ਼ਰ ਸਨ।