LPU ਹਿੰਸਾ ਮਾਮਲੇ 'ਚ ਪੰਜਾਬ ਪੁਲਿਸ ਨੇ ਮੰਡੀ ਤੋਂ ਫੜਿਆ ਨਾਬਾਲਗ ਵਿਦਿਆਰਥੀ, ਜਹਾਜ਼ 'ਤੇ ਚੜ੍ਹ ਕੇ ਕੀਤੀ ਸੀ ਹੁੱਲੜਬਾਜ਼ੀ
ਪੰਜਾਬ ਪੁਲਿਸ ਗੁਪਤ ਸੂਚਨਾ ਦੇ ਆਧਾਰ 'ਤੇ ਮੰਡੀ ਪਹੁੰਚੀ ਤੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਯੂਨੀਵਰਸਿਟੀ ਵਿੱਚ ਹੁੱਲੜਬਾਜ਼ੀ ਵਿੱਚ ਸ਼ਾਮਲ ਸੀ ਅਤੇ ਬਾਅਦ ਵਿੱਚ ਮੰਡੀ ਸਥਿਤ ਆਪਣੇ ਘਰ ਆ ਗਿਆ ਸੀ।
Publish Date: Sat, 03 Oct 2026 01:52 PM (IST)
Updated Date: Sat, 03 Oct 2026 01:56 PM (IST)
ਜਾਗਰਣ ਸੰਵਾਦਦਾਤਾ, ਮੰਡੀ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਜਲੰਧਰ 'ਚ ਹੋਈ ਹਿੰਸਾ ਅਤੇ ਹੰਗਾਮੇ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਇਕ ਨਾਬਾਲਗ ਮੁਲਜ਼ਮ ਨੂੰ ਫੜਿਆ ਹੈ। ਮੁਲਜ਼ਮ ਦੇ ਪਿਤਾ ਮੰਡੀ 'ਚ ਇਕ ਸਰਕਾਰੀ ਦਫਤਰ 'ਚ ਤਾਇਨਾਤ ਹਨ। ਹਾਲਾਂਕਿ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਹੈ। ਬੀਤੇ ਦਿਨੀਂ ਐੱਲਪੀਯੂ ਕੈਂਪਸ 'ਚ ਹੋਏ ਹਿੰਸਕ ਪ੍ਰਦਰਸ਼ਨ ਦੌਰਾਨ ਇਸ ਨਾਬਾਲਗ 'ਤੇ ਕਾਲਜ ਕੈਂਪਸ 'ਚ ਰੱਖੇ ਇਕ ਡੈਮੋ (ਪ੍ਰਦਰਸ਼ਨੀ) ਜਹਾਜ਼ 'ਤੇ ਚੜ੍ਹ ਕੇ ਹੁੱਲੜਬਾਜ਼ੀ ਕਰਨ ਤੇ ਵਿਵਸਥਾ ਵਿਗਾੜਨ ਦਾ ਦੋਸ਼ ਹੈ।
ਪੰਜਾਬ ਪੁਲਿਸ ਨੇ ਗੁਪਤ ਸੂਚਨਾ ਤੋਂ ਬਾਅਦ ਹਿਰਾਸਤ 'ਚ ਲਿਆ
ਪੰਜਾਬ ਪੁਲਿਸ ਗੁਪਤ ਸੂਚਨਾ ਦੇ ਆਧਾਰ 'ਤੇ ਮੰਡੀ ਪਹੁੰਚੀ ਤੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਮੁਲਜ਼ਮ ਨੂੰ ਹਿਰਾਸਤ 'ਚ ਲਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਯੂਨੀਵਰਸਿਟੀ 'ਚ ਹੁੱਲੜਬਾਜ਼ੀ 'ਚ ਸ਼ਾਮਲ ਸੀ ਅਤੇ ਬਾਅਦ 'ਚ ਮੰਡੀ ਸਥਿਤ ਆਪਣੇ ਘਰ ਆ ਗਿਆ ਸੀ।
ਐੱਲਪੀਯੂ 'ਚ ਬੀਟੈੱਕ ਦਾ ਵਿਦਿਆਰਥੀ
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵਿਦਿਆਰਥੀ ਐੱਲਪੀਯੂ 'ਚ ਬੀ.ਟੈੱਕ ਦਾ ਸਿਖਿਆਰਥੀ ਹੈ। ਬੀਤੇ ਦਿਨੀਂ ਐੱਲਪੀਯੂ 'ਚ ਵਿਦਿਆਰਥਣ ਨਾਲ ਜਬਰ-ਜਨਾਹ ਦੇ ਦੋਸ਼ 'ਚ ਹੰਗਾਮਾ ਹੋਇਆ ਸੀ, ਜੋ ਹਿੰਸਕ ਹੋ ਗਿਆ ਸੀ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ਵਾਹਨ ਸਮੇਤ ਯੂਨੀਵਰਸਿਟੀ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਸੀ।