ਸ਼ਕਤੀ ਸਦਨ ਜਲੰਧਰ ਦਾ ਘਿਰਾਓ ਭਲਕੇ : ਮੱਲ੍ਹੀ ਨੰਗਲ
-ਕਿਹਾ, ਝੋਨੇ ਦੇ ਸੀਜ਼ਨ
Publish Date: Sat, 27 Jun 2026 09:16 PM (IST)
Updated Date: Sun, 28 Jun 2026 04:11 AM (IST)

-ਕਿਹਾ, ਝੋਨੇ ਦੇ ਸੀਜ਼ਨ ਦੌਰਾਨ 3 ਤੋਂ 4 ਘੰਟੇ ਹੀ ਮਿਲ ਰਹੀ ਬਿਜਲੀ ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਨੇ ਸਾਂਝੇ ਤੌਰ ’ਤੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਅੱਜ 18-19 ਦਿਨ ਝੋਨਾ ਲੱਗਣ ਦੇ ਸ਼ੁਰੂ ਹੋਣ ’ਤੇ ਹੀ ਇਨ੍ਹਾਂ ਦੇ ਵਾਅਦੇ ਖੋਖਲੇ ਸਾਬਤ ਹੋ ਗਏ ਤੇ ਬਿਜਲੀ ਦੇ ਲੰਮੇ-ਲੰਮੇ ਕੱਟ ਲਾਏ ਜਾ ਰਹੇ ਹਨ, ਜਿਸ ਨਾਲ ਝੋਨੇ ਦੀ ਫਸਲ ਬਰਬਾਦ ਹੋ ਰਹੀ ਹੈ ਤੇ ਕਿਸਾਨ ਡੀਜ਼ਲ ਫੂਕਣ ਲਈ ਮਜਬੂਰ ਹੋ ਰਹੇ ਹਨ। ਪੰਜਾਬ ਸਰਕਾਰ ਵੱਲੋਂ ਛੇ ਥਰਮਲ ਪਲਾਂਟ, ਜਿਨ੍ਹਾਂ ’ਚੋਂ ਚਾਰ ਥਰਮਲ ਪਲਾਂਟ ਲਹਿਰਾਗਾਗਾ ਤੇ ਦੋ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਬੰਦ ਪਏ ਹਨ। ਬਿਜਲੀ ਦੀ ਪੂਰਤੀ ਲਈ ਬਾਹਰਲੇ ਸੂਬਿਆਂ ਤੋਂ ਮਹਿੰਗੀ ਬਿਜਲੀ ਖ਼ਰੀਦ ਕੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ, ਜੋ ਕਿ ਲਗਭਗ 10 ਰੁਪਏ ਪ੍ਰਤੀ ਯੂਨਿਟ ਬਣਦੀ ਹੈ ਤੇ ਜੇਕਰ ਥਰਮਲ ਪਲਾਂਟ ਚਲਾਏ ਜਾਣ ਤਾਂ ਇੱਥੇ ਤਿੰਨ ਰੁਪਏ 50 ਪੈਸੇ ਪ੍ਰਤੀ ਯੂਨਿਟ ਬਿਜਲੀ ਪੈਦਾ ਹੋ ਕੇ ਕਿਸਾਨਾਂ ਨੂੰ ਦਿੱਤੀ ਜਾ ਸਕਦੀ ਹੈ। ਇਹ ਦੋਵੇਂ ਹੀ ਥਰਮਲ ਪਲਾਂਟਾਂ ਦੇ ਮੁਲਾਜ਼ਮ ਹੜਤਾਲ ’ਤੇ ਹਨ ਤੇ ਸਰਕਾਰ ਉਨ੍ਹਾਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਦੁਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਮੁਲਾਜ਼ਮਾਂ ਦੇ ਹੱਕੀ ਮੰਗਾਂ ਨੂੰ ਮੰਨ ਕੇ ਇਹਨਾਂ ਥਰਮਲ ਪਲਾਂਟਾਂ ਨੂੰ ਚਾਲੂ ਕੀਤਾ ਜਾਵੇ, ਤਾਂ ਜੋ ਭਵਿੱਖ ’ਚ ਬਿਜਲੀ ਦੀ ਵੱਡੀ ਦਿੱਕਤ ਨਾ ਬਣੇ। ਦੂਜੇ ਪਾਸੇ ਕਿਸਾਨਾਂ ਨੂੰ ਝੋਨੇ ਦੀ ਐੱਮਐੱਸਪੀ ਜੋ ਐਲਾਨੀ ਸੀ, ਉਸ ਤੋਂ ਬਾਅਦ ਡੀਜ਼ਲ ਮਹਿੰਗਾ ਹੋਣਾ ਤੇ ਬਿਜਲੀ ਦੇ ਕੱਟਾਂ ਕਾਰਨ ਤੇ ਕਿਸਾਨਾਂ ਨੂੰ ਡੀਜ਼ਲ ਦੇ ਖ਼ਰਚੇ ਕਿਸਾਨਾਂ ਨੂੰ ਆਰਥਿਕ ਬੋਝ ਵੱਲ ਲੈ ਜਾਣਗੇ। ਸਰਕਾਰ ਨੂੰ ਦੁਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅਪੀਲ ਹੈ ਕਿ ਕੱਲ੍ਹ ਐਤਵਾਰ ਤਕ ਬਿਜਲੀ ਦੀ ਸਪਲਾਈ ਅੱਠ ਘੰਟੇ ਨਿਰਵਿਘਨ ਦਿੱਤੀ ਜਾਵੇ। ਜੇਕਰ ਕੱਟ ਜਾਰੀ ਰਹੇ ਤਾਂ ਸੋਮਵਾਰ ਸਵੇਰੇ 10 ਵਜੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ਕਤੀ ਸਦਨ ਜਲੰਧਰ ਵਿਖੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਤੇ ਸਬੰਧਤ ਮਹਿਕਮੇ ਦੀ ਹੋਵੇਗੀ। ਇਸ ’ਚ ਸਮੂਹ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ 29 ਤਰੀਕ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸ਼ਕਤੀ ਸਦਨ ਪੁੱਜੇ, ਤਾਂ ਜੋ ਚੀਫ ਸਾਹਿਬ ਨੂੰ ਤਿੰਨ ਘੰਟੇ ਘਿਰਾਓ ਕੀਤਾ ਜਾ ਸਕੇ।