- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਸ਼ੋਭਾ ਯਾਤਰਾ 'ਚ ਧਾਰਮਿਕ,

-ਸ਼ੋਭਾ ਯਾਤਰਾ 'ਚ ਧਾਰਮਿਕ, ਸਮਾਜਿਕ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ, ਥਾਂ-ਥਾਂ ’ਤੇ ਸਵਾਗਤ
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਸੰਤ, ਮਹਾਨ ਕ੍ਰਾਂਤੀਕਾਰੀ, ਸੱਚਾਈ ਦੇ ਰਹਿਬਰ, ਸਾਂਝੀਵਾਲਤਾ ਦੇ ਪ੍ਰਤੀਕ ਤੇ ਮਹਾਨ ਕਵੀ ਸਤਿਗੁਰੂ ਕਬੀਰ ਮਹਾਰਾਜ ਜੀ ਦੇ 628ਵੇਂ ਪ੍ਰਕਾਸ਼ ਉਤਸਵ ਸਬੰਧੀ ਸ਼ਨਿੱਚਰਵਾਰ ਨੂੰ ਸਤਿਗੁਰੂ ਕਬੀਰ ਮੁੱਖ ਮੰਦਿਰ ਭਾਰਗੋ ਨਗਰ ਤੋਂ ਸ਼ੋਭਾ ਯਾਤਰਾ ਸਜਾਈ। ਝੰਡਾ ਚੜ੍ਹਾਉਣ ਦੀ ਰਸਮ ਸਵ. ਲਾਲਾ ਫੂਲਾਂ ਰਾਮ ਦੇ ਪੁੱਤਰ ਰਾਮ ਲੁਭਾਇਆ ਤੇ ਸਵ. ਅਸ਼ੋਕ ਕੁਮਾਰ ਦੇ ਪੁੱਤਰ ਕੁਲਦੀਪ ਭਗਤ ਦੀਪੂ ਤੇ ਉਨ੍ਹਾਂ ਦੇ ਪਰਿਵਾਰ ਨੇ ਨਿਭਾਈ। ਝੰਡੇ ਦੀਆ ਰਸਮਾਂ ਆਚਾਰੀਆ ਜਗਦੀਸ਼ ਦਾਸ ਤੇ ਪਾਠੀ ਰਾਮ ਲਾਲ ਨੇ ਨਿਭਾਈਆਂ। ਝੰਡਾ ਰਸਮ ਅਦਾ ਕਰਨ ਸਮੇਂ ਕੈਬਨਿਟ ਮੰਤਰੀ ਪੰਜਾਬ ਸਰਕਾਰ ਮਹਿੰਦਰ ਭਗਤ, ਸਾਬਕਾ ਐੱਮਪੀ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਸਰਬਜੀਤ ਮੱਕੜ, ਸ਼ੀਲਾ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਚੰਦਨ ਭਗਤ, ਸਾਬਕਾ ਡਿਪਟੀ ਮੇਅਰ ਬਚਨ ਲਾਲ ਮੌਜੂਦ ਸਨ। ਸ਼ੋਭਾ ਯਾਤਰਾ ਦਾ ਸ਼ੁਭ ਆਰੰਡ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕੀਤਾ। ਆਚਾਰੀਆ ਜਗਦੀਸ਼ ਦਾਸ ਦੀ ਅਗਵਾਈ ਹੇਠ ਨਿਕਲੀ ਸ਼ੋਭਾ ਯਾਤਰਾ ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗੋ ਨਗਰ ਤੋਂ ਸ਼ੁਰੂ ਹੋ ਕੇ ਨਕੋਦਰ ਚੌਕ (ਡਾ. ਅੰਬੇਡਕਰ ਚੌਕ), ਭਗਵਾਨ ਵਾਲਮੀਕਿ ਚੌਕ, ਬਸਤੀ ਅੱਡਾ, ਫੁੱਟਬਾਲ ਚੌਕ, ਬਸਤੀ ਨੌ, ਬਬਰੀਕ ਚੌਕ, ਬਸਤੀ ਸ਼ੇਖ, ਮਾਤਾ ਰਾਣੀ ਚੌਕ, ਸ੍ਰੀ ਗੁਰੂ ਰਵਿਦਾਸ ਚੌਕ, ਅੱਡਾ ਭਾਰਗੋ ਨਗਰ ਤੋਂ ਹੁੰਦੀ ਹੋਈ ਵਾਪਸ ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗੋ ਨਗਰ ਵਾਪਸ ਪੁੱਜੀ।
ਸ਼ੋਭਾ ਯਾਤਰਾ ਦੇ ਮਾਰਗ ਨੂੰ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ ਤੇ ਸੰਗਤ ਲਈ ਸਾਰੇ ਰਸਤੇ 'ਚ ਠੰਢੇ-ਮਿੱਠੇ ਜਲ ਦੀਆਂ ਛਬੀਲਾ ਤੇ ਲੰਗਰ ਲਗਾਏ ਹੋਏ ਸਨ। ਸਤਿਗੁਰੂ ਕਬੀਰ ਮੁੱਖ ਮੰਦਿਰ ਪ੍ਰਬੰਧਕ ਕਮੇਟੀ ਨੇ ਹਾਜ਼ਰ ਸਾਰੇ ਹੀ ਮਹਿਮਾਨਾਂ ਦਾ ਸਨਮਾਨ ਕੀਤਾ। ਸਾਬਕਾ ਐੱਮਪੀ ਸੁਸ਼ੀਲ ਰਿੰਕੂ ਨੇ ਸੰਗਤ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਸਤਿਗੁਰੂ ਕਬੀਰ ਜੀ ਦੀਆਂ ਸਿੱਖਿਆਵਾਂ ’ਤੇ ਚਲਦੇ ਹੋਏ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਨੇ ਹਮੇਸ਼ਾ ਹੀ ਜਾਤ-ਪਾਤ ਦਾ ਖੰਡਨ ਕਰ ਕੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਇਸ ਮੌਕੇ ਸ਼ੀਲਾ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਚੰਦਨ ਭਗਤ, ਅਤੁੱਲ ਭਗਤ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਪੰਥ ਪ੍ਰਚਾਰਕ ਮਾ. ਤੇਜਿੰਦਰਪਾਲ ਸਿੰਘ ਕੈਲੇ, ਡਾ. ਸ਼ਿਵ ਦਿਆਲ ਮਾਲੀ, ਸਾਬਕਾ ਕੌਂਸਲਰ ਓਂਕਾਰ ਰਾਜੀਵ ਟਿੱਕਾ, ਆਪ ਜ਼ਿਲ੍ਹਾ ਮਹਿਲਾ ਵਿੰਗ ਦੇ ਪ੍ਰਧਾਨ ਸ਼ੋਭਾ ਭਗਤ, ਕੁਲਦੀਪ ਭਗਤ ਗਗਨ, ਰਵੀ ਭਗਤ, ਗਾਰੂ ਰਾਮ ਭਗਤ, ਬਲਜਿੰਦਰ ਬੰਟੀ ਕੌਂਸਲਰ ਲੁਧਿਆਣਾ, ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਬੌਬੀ, ਗੁਲਸ਼ਨ ਆਜ਼ਾਦ, ਸ਼ੰਮੀ ਭਗਤ, ਕੋਂਸਲਰ ਤਰਸੇਮ ਲਖੋਤਰਾ, ਸਾਬਕਾ ਚੇਅਰਮੈਨ ਰਜਨੀਸ਼ ਚਾਚਾ, ਸਤਿਗੁਰੂ ਕਬੀਰ ਭਵਨ 120 ਫੁੱਟੀ ਰੋਡ ਦੇ ਚੇਅਰਮੈਨ ਕੁਲਦੀਪ ਦੀਪੂ ਭਗਤ,ਓਮ ਪ੍ਰਕਾਸ਼ ਭਗਤ, ਰਜਿੰਦਰ ਜਿੰਦਾ, ਵਰਿੰਦਰ ਕਾਲੀ, ਸਾਬਕਾ ਕੌਂਸਲਰ ਦਰਸ਼ਨ ਲਾਲ ਭਗਤ, ਅਜੈ ਠਾਕੁਰ ਮੰਡਲ ਪ੍ਰਧਾਨ, ਸਾਬਕਾ ਡਿਪਟੀ ਮੇਅਰ ਬਚਨ ਨਾਲ ਭਗਤ, ਸਤਿਗੁਰੂ ਕਬੀਰ ਭਵਨ ਗੜ੍ਹਾ ਦੇ ਸੰਸਥਾਪਕ ਇੰਦਰਜੀਤ ਭਗਤ, ਸਾਬਕਾ ਚੇਅਰਮੈਨ ਕੀਮਤੀ ਨਾਲ, ਸੰਦੀਪ ਪਾਹਵਾ, ਚਰਨਜੀਤ ਭਗਤ, ਐਡਵੋਕੇਟ ਸੁਰਿੰਦਰ ਮੋਹਨ, ਅਜੇ ਬੱਬਲ ਕੌਂਸਲਰ, ਸਤਿਗੁਰੂ ਕਬੀਰ ਮੁੱਖ ਮੰਦਰ ਕਮੇਟੀ ਦੇ ਚੇਅਰਮੈਨ ਸਤੀਸ਼ ਬਿੱਲਾ, ਪ੍ਰਧਾਨ ਰਾਕੇਸ਼ ਭਗਤ, ਬਲਵਿੰਦਰ ਬਿੱਟੂ, ਵਿਜੇ ਮਿੰਟੂ, ਨਿਤਿਨ ਭਗਤ, ਦੀਸ਼ਾਂਤ ਭਗਤ, ਰਾਜੇਸ਼ ਜੇਸ਼ਾ,ਅਸ਼ਵਨੀ ਬਿੱਟੂ, ਅਜੇ ਭਗਤ, ਬੰਟੀ ਭਗਤ, ਰਵੀ ਭਗਤ ਬਲਦੇਵ ਰਾਜ, ਸ਼ੀਲਾ ਦੇਵੀ ਕ੍ਰਿਸ਼ਨਾ, ਨਿਰਮਲਾ, ਪ੍ਰਵੇਸ਼ ਰਾਣੀ ਆਦਿ ਵੀ ਮੌਜੂਦ ਸਨ।
-ਅੱਜ ਬਾਬਾ ਹਰਜੀਤ ਸਿੰਘ ਕਰਨਗੇ ਰੂਹਾਨੀ ਸਤਿਸੰਗ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ : ਸਤਿਗੁਰੂ ਕਬੀਰ ਮਹਾਰਾਜ ਦੇ 628 ਪ੍ਰਕਾਸ਼ ਉਤਸਵ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ’ਚ ਅੱਜ ਐਤਵਾਰ ਨੂੰ ਸਵੇਰੇ ਬੀਜਕ ਪਾਠ ਦੇ ਭੋਗ ਪਾਏ ਜਾਣਗੇ। ਭੋਗ ਪਾਉਣ ਉਪਰੰਤ ਕੀਰਤਨ ਦਰਬਾਰ ਅੱਨਹਦ ਬਾਣੀ ਜੱਥੇ ਵੱਲੋਂ ਕੀਤਾ ਜਾਵੇਗਾ ਜਦਕਿ ਸ਼ਾਮ 7 ਵਜੇ ਬਾਬਾ ਹਰਜੀਤ ਸਿੰਘ (ਮੰਡੀ ਗੋਬਿੰਦਗੜ੍ਹ ਵਾਲੇ) ਰੂਹਾਨੀ ਸਤਿਸੰਗ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ।