ਸ਼੍ਰੀ ਰਾਮ ਚੌਕ ’ਚ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ
ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਵੱਲੋਂ ਸ਼੍ਰੀ ਰਾਮ ਚੌਕ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ
Publish Date: Sun, 14 Jun 2026 09:11 PM (IST)
Updated Date: Mon, 15 Jun 2026 04:06 AM (IST)

-ਸਾਡੀ ਯੁਵਾ ਪੀੜ੍ਹੀ ਕਰੇਗੀ ਪੰਜਾਬ ਨੂੰ ਨਸ਼ਾਮੁਕਤ : ਆਰਤੀ ਰਾਜਪੂਤ ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਦੀ ਜਲੰਧਰ ਇਕਾਈ ਨੇ ਅੱਜ ਜਲੰਧਰ ਦੇ ਸ਼੍ਰੀ ਰਾਮ ਚੌਕ ’ਚ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ। ਸਮਾਗਮ ’ਚ ਮੌਜੂਦ ਮਹਿਮਾਨਾਂ ’ਚ ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ, ਪੰਜਾਬ ਇੰਚਾਰਜ ਸਤਵਿੰਦਰ ਸਿੰਘ ਮਠਾਰੂ, ਪੰਜਾਬ ਜਨਰਲ ਸਕੱਤਰ ਮਨਜੀਤ ਸਿੰਘ, ਪੰਜਾਬ ਸਹਿ-ਇੰਚਾਰਜ ਸੰਦੀਪ ਗਗਨ, ਪੰਜਾਬ ਪ੍ਰਧਾਨ ਹਤਿੰਦਰ ਸਿੰਘ ਤਲਵਾੜ ਤੇ ਜਲੰਧਰ ਜ਼ਿਲ੍ਹਾ ਪ੍ਰਧਾਨ ਚੰਦਨ ਰਾਖੇਜਾ ਮੌਜੂਦ ਸਨ। ਇਸ ਮੌਕੇ ਆਰਤੀ ਰਾਜਪੂਤ (ਰਾਸ਼ਟਰੀ ਪ੍ਰਧਾਨ, ਐੱਚਆਰਸੀਆਈ) ਨੇ ਕਿਹਾ, ਨਸ਼ਾ ਸਿਰਫ਼ ਇਕ ਵਿਅਕਤੀ ਦੀ ਸਮੱਸਿਆ ਨਹੀਂ ਹੈ, ਸਗੋਂ ਪੂਰੇ ਸਮਾਜ ਤੇ ਦੇਸ਼ ਦੇ ਭਵਿੱਖ ਲਈ ਖ਼ਤਰਾ ਹੈ। ਸਾਨੂੰ ਪਰਿਵਾਰਾਂ, ਸਮਾਜ ਤੇ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਰਾਹੀਂ ਇਸ ਬੁਰਾਈ ਨੂੰ ਖ਼ਤਮ ਕਰਨਾ ਚਾਹੀਦਾ ਹੈ। ਅੱਜ ਨੌਜਵਾਨਾਂ ਨੂੰ ਸਕਾਰਾਤਮਕ ਦਿਸ਼ਾ ਵੱਲ ਸੇਧ ਦੇਣਾ ਸਮੇਂ ਦੀ ਲੋੜ ਹੈ। ਇਸ ਮੌਕੇ ਸਤਵਿੰਦਰ ਸਿੰਘ ਮਠਾੜੂ ਨੇ ਕਿਹਾ, ਪੰਜਾਬ ਦੀ ਯੁਵਾ ਸ਼ਕਤੀ ਸਾਡੀ ਸਭ ਤੋਂ ਵੱਡੀ ਸੰਪਤੀ ਹੈ। ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਮਨਜੀਤ ਸਿੰਘ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਨਸ਼ਿਆਂ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸੰਦੀਪ ਗਗਨ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ, ਸਿੱਖਿਆ, ਰੁਜ਼ਗਾਰ ਤੇ ਸਮਾਜਿਕ ਸਰਗਰਮੀਆਂ ’ਚ ਸ਼ਾਮਲ ਕਰਕੇ ਹੀ ਨਸ਼ਿਆਂ ਦੇ ਜਾਲ ਤੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਹਤਿੰਦਰ ਸਿੰਘ ਤਲਵਾੜ ਨੇ ਕਿਹਾ ਕਿ ਭਾਰਤ ਮਨੁੱਖੀ ਅਧਿਕਾਰ ਪ੍ਰੀਸ਼ਦ ਪੰਜਾਬ ’ਚ ਨਸ਼ਾਮੁਕਤ ਸਮਾਜ ਦੀ ਉਸਾਰੀ ਲਈ ਲਗਾਤਾਰ ਕੰਮ ਕਰ ਰਹੀ ਹੈ। ਇਹ ਜਾਗਰੂਕਤਾ ਕੈਂਪ ਲੋਕਾਂ ਨੂੰ ਸਿੱਖਿਅਤ ਕਰਨ ਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਲਈ ਇਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਕੰਮ ਕਰੇਗਾ। ਚੰਦਨ ਰਾਖੇਜਾ ਨੇ ਕਿਹਾ ਕਿ ਜਲੰਧਰ ਦੀ ਧਰਤੀ ਤੋਂ, ਅਸੀਂ ਨਸ਼ੇ ਦੀ ਦੁਰਵਰਤੋਂ ਵਿਰੁੱਧ ਮਜ਼ਬੂਤ ਲੋਕ ਲਹਿਰ ਦਾ ਸੁਨੇਹਾ ਦੇਣਾ ਚਾਹੁੰਦੇ ਹਾਂ। ਅਸੀਂ ਸਾਰੇ ਨੌਜਵਾਨਾਂ, ਸਮਾਜਿਕ ਜਥੇਬੰਦੀਆਂ ਤੇ ਨਾਗਰਿਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਤੇ ਨਸ਼ਾਮੁਕਤ ਪੰਜਾਬ ਬਣਾਉਣ ’ਚ ਯੋਗਦਾਨ ਪਾਉਣ ਦੀ ਅਪੀਲ ਕਰਦੇ ਹਾਂ। ਇਸ ਮੌਕੇ ਸਮਾਜ ਸੇਵਕ ਪ੍ਰਸ਼ਾਂਤ ਗੰਭੀਰ ਤੇ ਭਾਰਤੀ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਪੂਰੀ ਟੀਮ, ਜਿਸ ’ਚ ਰਮਨ ਨਹਿਰਾ, ਨੰਦ ਸੋਨੀ, ਦੀਪਕ ਭੱਲਾ, ਗਗਨ ਬੇਦੀ, ਅਮਿਤ ਦੁਰੇਜਾ, ਪ੍ਰਿਆ ਮਹਿਰਾ, ਤਰੁਣਾ, ਜੋਤੀ, ਪ੍ਰਬਲ ਉੱਪਲ, ਰਜਤ ਖੱਤਰੀ, ਸੁਮਨ, ਪਰਮਜੀਤ, ਦੀਆ ਤੇ ਹੋਰ ਸ਼ਾਮਲ ਸਨ–ਵੱਡੀ ਗਿਣਤੀ ’ਚ ਸਮਾਜ-ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਨਾਲ ਮੌਜੂਦ ਸਨ। ਸਮਾਗਮ ਦੇ ਅੰਤ ਵਿੱਚ, ਪੂਰੀ ਟੀਮ ਨੇ ਹਾਜ਼ਰ ਸਾਰੇ ਭਾਗੀਦਾਰ ਸਮਾਜ ਸੇਵੀ ਸੰਸਥਾਵਾਂ, ਮੈਂਬਰਾਂ ਤੇ ਮੀਡੀਆ ਪ੍ਰਤੀਨਿਧੀਆਂ ਦਾ ਧੰਨਵਾਦ ਤੇ ਪ੍ਰਸ਼ੰਸਾ ਪ੍ਰਗਟ ਕੀਤੀ।