- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਪੀੜਤ ਨਾਲ ਨਫਰਤ ਨਾ ਕਰੋ, ਉਸ ਨੂੰ ਪਿਆਰ ਨਾਲ ਸਮਝਾਓ ਅਤੇ ਵਾਪਸ ਲਿਆਓ। ਤਾਂ ਜੋ ਉਹ ਆਪਣੇ ਤੇ ਆਪਣੇ ਪਰਿਵਾਰ ਬਾਰੇ ਸੋਚ ਸਕਣ। ਹੁਣ ਨੌਜਵਾਨ ਆਪਣੇ ਇੱਥੇ ਮਿਲੇ ਤਜਰਬੇ ਅਤੇ ਗਿਆਨ ਨਾਲ ਪਰੰਪਰਾਗਤ ਫ਼ਸਲਾਂ ਤੋਂ ਇਲਾਵਾ ਕਿਹੜੀਆਂ ਫ਼ਸਲਾਂ ਦਾ ਪ੍ਰਯੋਗ ਕਰਨ ਸਬੰਧੀ ਸੋਚਣ, ਤਾਂ ਜੋ ਕਿਸੇ ਤਰ੍ਹਾਂ ਪੈਸਾ ਵੀ ਕਮਾਇਆ ਜਾ ਸਕੇ ਤੇ ਦੇਸ਼ ਅਤੇ ਸੂਬੇ ਦਾ ਵਿਕਾਸ ਵੀ ਹੋ ਸਕੇ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਖ਼ਰਾਬ ਮੌਸਮ ਕਾਰਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸ਼ੁੱਕਰਵਾਰ ਨੂੰ ਐੱਨਆਈਟੀ ਜਲੰਧਰ ਨਹੀਂ ਪਹੁੰਚ ਸਕੀ। ਉਨ੍ਹਾਂ ਦੇ ਜਹਾਜ਼ ਨੂੰ ਅੰਮ੍ਰਿਤਸਰ ਤੋਂ ਜਲੰਧਰ ਲਈ ਉਡਾਣ ਭਰਨ ਦੀ ਕਲੀਅਰੈਂਸ ਨਹੀਂ ਮਿਲੀ। ਰਾਸ਼ਟਰਪਤੀ ਦੇ ਨਾ ਪਹੁੰਚਣ ਕਾਰਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਐੱਨਆਈਟੀ ਦੇ 21ਵੇਂ ਕਨਵੋਕੇਸ਼ਨ ਦਾ ਸ਼ੁਭ ਆਰੰਭ ਕੀਤਾ। ਸਮਾਰੋਹ ’ਚ 1452 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਰਾਜਪਾਲ ਨੇ ਸਭ ਤੋਂ ਪਹਿਲਾਂ ਸਮਾਰੋਹ ’ਚ ਰਾਸ਼ਟਰਪਤੀ ਦੇ ਖ਼ਰਾਬ ਮੌਸਮ ਕਾਰਨ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵਿਦਿਆਰਥੀਆਂ ਨਾਲ ਇਸ ਉਤਸਵ ’ਚ ਪਹੁੰਚਣ ਲਈ ਸਵੇਰੇ ਸਾਢੇ ਨੌ ਵਜੇ ਤੋਂ ਹੀ ਤਿਆਰ ਸਨ, ਪਰ ਜਲੰਧਰ ’ਚ ਧੁੰਦ ਕਾਰਨ ਉਹ ਨਹੀਂ ਆ ਸਕੀਆਂ। ਉਨ੍ਹਾਂ ਬੇਨਤੀ ਕੀਤੀ ਕਿ ਬੱਚੇ ਦੂਰ-ਦੂਰ ਤੋਂ ਆਏ ਹੋਣਗੇ, ਇਸ ਲਈ ਤੁਸੀਂ ਜ਼ਰੂਰ ਜਾਓ ਅਤੇ ਉਨ੍ਹਾਂ ਦੀ ਨਾ ਆਉਣ ਦੀ ਕਮੀ ਨੂੰ ਪੂਰਾ ਕਰੋ।
553 ਕਿਲੋਮੀਟਰ ਦੇ ਸਰਹੱਦੀ ਖੇਤਰਾਂ ’ਚ ਅਜੇ ਤੱਕ ਗੁਣਵੱਤਾ ਵਾਲੀ ਸਿੱਖਿਆ ਨਹੀਂ ਪਹੁੰਚ ਸਕੀ ਹੈ। ਉਹ ਅਜੇ ਵੀ ਕਈ ਕਿਸਮ ਦੇ ਕਸ਼ਟ ਸਹਿ ਰਹੇ ਹਨ, ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਐੱਨਆਈਟੀ ਜਿਹੇ ਸੰਸਥਾਨਾਂ ਨੂੰ ਉਨ੍ਹਾਂ ਖੇਤਰਾਂ ਲਈ ਕੁਝ ਕਰਨਾ ਚਾਹੀਦਾ ਹੈ ਤਾਂ ਜੋ ਉੱਥੇ ਗੁਣਵੱਤਾ ਵਾਲੀ ਸਿੱਖਿਆ ਪਹੁੰਚ ਸਕੇ। ਅੱਜ ਜੋ ਵਿਦਿਆਰਥੀ ਡਿਗਰੀ ਲੈ ਕੇ ਜਾ ਰਹੇ ਹਨ, ਉਹ ਆਪਣੇ ਗਿਆਨ ਤੇ ਅਨੁਭਵ ਨਾਲ ਉਨ੍ਹਾਂ ਲਈ ਕੋਸ਼ਿਸ਼ ਕਰਨ। ਉਹ ਸਿਰਫ ਆਪਣੇ ਜਾਂ ਆਪਣੇ ਪਰਿਵਾਰ ਬਾਰੇ ਹੀ ਨਾ ਸੋਚਣ। ਕਿਉਂਕਿ ਇਹ ਸੰਸਥਾਨ ਹਰ ਛੋਟੇ ਵਿਅਕਤੀ ਦੇ ਟੈਕਸ ਨਾਲ ਖੜ੍ਹਾ ਹੋਇਆ ਹੈ। ਸਿੱਖਿਆ ਸਿਰਫ ਆਪਣੇ ਤੱਕ ਸੀਮਿਤ ਨਾ ਰਹੇ। ਇਹ ਸਮਾਜ ਨੂੰ ਨਵੀਂ ਦਿਸ਼ਾ ਦੇਣ ’ਚ ਕੰਮ ਆਉਣੀ ਚਾਹੀਦੀ ਹੈ। ਬਾਹਰ ਜਾ ਕੇ ਸਾਰੇ ਆਪਣੇ ਯੋਗਤਾ ਦਾ ਪ੍ਰਮਾਣ ਦੇਸ਼ ਦੇ ਵਿਕਾਸ ’ਚ ਦਿਖਾਉਣ। ਸਮਾਜ ਤੇ ਸੁਸਾਇਟੀ ਪ੍ਰਤੀ ਕਰਜ਼ਾ ਸੇਵਾ ਜ਼ਰੀਏ ਵਾਪਸ ਕਰ ਕੇ ਭਵਿੱਖ ਦਾ ਭਾਰਤ ਤਿਆਰ ਕਰਨ ’ਚ ਮਦਦ ਕਰੋ। ਕਿਉਂਕਿ ਮੈਂ ਮੰਨਦਾ ਹਾਂ ਕਿ ਜੋ ਪੜ੍ਹਿਆ-ਲਿਖਿਆ ਦੇਸ਼ ਲਈ ਨਹੀਂ ਸੋਚਦਾ, ਉਹ ਬੇਕਾਰ ਹੈ। ਉਸ ਤੋਂ ਵੱਧ ਚੰਗਾ ਉਹ ਹੈ ਜੋ ਆਪਣੇ ਖੇਤ ’ਚ ਕੰਮ ਕਰਦਾ ਹੈ ਅਤੇ ਆਪਣੇ ਖੂਨ ਪਸੀਨੇ ਨਾਲ ਫ਼ਸਲਾਂ ਨੂੰ ਬੀਜਦਾ ਤੇ ਪਾਲਦਾ ਹੈ। 2047 ਦਾ ਵਿਕਸਿਤ ਭਾਰਤ ਤੁਹਾਡੇ ਯੋਗਦਾਨ ਨਾਲ ਬਣੇਗਾ। ਕਿਉਂਕਿ ਦੇਸ਼ ਦਾ ਭਵਿੱਖ ਤੁਸੀਂ ਹੋ।
ਐੱਨਆਈਟੀ ਨੂੰ ਵੀ ਅਜਿਹੀ ਫੈਕਲਟੀ ਤਿਆਰ ਕਰਨ ਦੀ ਲੋੜ ਹੈ ਜੋ ਸਰਵਸਾਧਾਰਣ, ਅਨਪੜ੍ਹ ਜਾਂ ਘੱਟ ਪੜ੍ਹੇ ਲੋਕਾਂ ਨੂੰ ਸਿੱਖਿਆ ਦੇ ਸਕੇ ਜਾਂ ਸਵੈ-ਰੁਜ਼ਗਾਰ ਦੇ ਮਾਧਿਅਮ ਤਿਆਰ ਕਰ ਸਕੇ, ਤਾਂ ਜੋ ਉਹ ਆਪਣੇ ਵਿਕਾਸ ਨੂੰ ਆਪਣੇ ਸਾਧਨਾਂ ਨਾਲ ਕਰ ਸਕਣ।
ਆਪਰੇਸ਼ਨ ਸਿੰਧੂਰ ਅਸੀਂ ਸਭ ਨੇ ਦੇਖਿਆ ਹੈ। ਪਾਕਿਸਤਾਨ ਦੇ ਸਾਰੇ ਪਟਾਕੇ ਹਵਾ ’ਚ ਤਬਾਹ ਕਰ ਦਿੱਤੇ। ਇਸ ਨਾਲ ਪਾਕਿਸਤਾਨ ਹੀ ਨਹੀਂ, ਦੁਨੀਆ ਨੂੰ ਨਵੇਂ ਭਾਰਤ ਦੀ ਤਾਕਤ ਵੀ ਦਿਖਾਈ।
ਅੱਜ ਪੰਜਾਬ ’ਚ ਨਸ਼ਾ ਬਹੁਤ ਫੈਲ ਚੁੱਕਾ ਹੈ। ਨੌਜਵਾਨਾਂ ਦਾ ਫਰਜ਼ ਹੈ ਕਿ ਉਹ ਇਸ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ। ਨਸ਼ਾ ਮਜਬੂਰੀ ’ਚ ਹੀ ਕੋਈ ਕਰਦਾ ਹੈ। ਨਸ਼ਾ ਪੀੜਤ ਨਾਲ ਨਫਰਤ ਨਾ ਕਰੋ, ਉਸ ਨੂੰ ਪਿਆਰ ਨਾਲ ਸਮਝਾਓ ਅਤੇ ਵਾਪਸ ਲਿਆਓ। ਤਾਂ ਜੋ ਉਹ ਆਪਣੇ ਤੇ ਆਪਣੇ ਪਰਿਵਾਰ ਬਾਰੇ ਸੋਚ ਸਕਣ। ਹੁਣ ਨੌਜਵਾਨ ਆਪਣੇ ਇੱਥੇ ਮਿਲੇ ਤਜਰਬੇ ਅਤੇ ਗਿਆਨ ਨਾਲ ਪਰੰਪਰਾਗਤ ਫ਼ਸਲਾਂ ਤੋਂ ਇਲਾਵਾ ਕਿਹੜੀਆਂ ਫ਼ਸਲਾਂ ਦਾ ਪ੍ਰਯੋਗ ਕਰਨ ਸਬੰਧੀ ਸੋਚਣ, ਤਾਂ ਜੋ ਕਿਸੇ ਤਰ੍ਹਾਂ ਪੈਸਾ ਵੀ ਕਮਾਇਆ ਜਾ ਸਕੇ ਤੇ ਦੇਸ਼ ਅਤੇ ਸੂਬੇ ਦਾ ਵਿਕਾਸ ਵੀ ਹੋ ਸਕੇ। ਕਿਉਂਕਿ ਵਾਤਾਵਰਣ ਦਾ ਪੱਧਰ ਵੀ ਬਹੁਤ ਖਰਾਬ ਹੈ, ਇਹ ਸੋਚੋ ਕਿ ਇਸ ਨੂੰ ਠੀਕ ਕਰਨ ਲਈ ਕੀ ਕਰ ਸਕਦੇ ਹਾਂ। ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਕਰਨਾ ਹੈ ਤਾਂ ਨੌਕਰੀਆਂ ਹਾਸਲ ਕਰਨ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਵਾਲੇ ਬਣੋ।