- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਭਗਤ ਦੇ ਘਰ ਪੁੱਜੀ ਪ੍ਰਭਾਤ ਫੇਰੀ

ਕੀਮਤੀ ਭਗਤ, ਪੰਜਾਬੀ ਜਾਗਰਣ
ਜਲੰਧਰ : ਸਤਿਗੁਰੂ ਕਬੀਰ ਮਹਾਰਾਜ ਦੇ 628ਵੇਂ ਪ੍ਰਕਾਸ਼ ਉਤਸਵ ਸਬੰਧੀ ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗੋ ਨਗਰ ਤੋਂ ਕੱਢੀ ਜਾ ਰਹੀ ਪ੍ਰਭਾਵ ਫੇਰੀ ਐਤਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਗ੍ਰਹਿ ਜੇਪੀ ਨਗਰ ’ਚ ਪੁੱਜੀ, ਜਿੱਥੇ ਪਰਿਵਾਰਕ ਮੈਂਬਰ ਸੁਰਿੰਦਰ ਭਗਤ, ਅਸ਼ਵਨੀ ਭਗਤ, ਚੰਦਨ ਭਗਤ ਤੇ ਸਮੂਹ ਪਰਿਵਾਰਕ ਮੈਂਬਰਾਂ ਨੇ ਫੁੱਲਾ ਦੀ ਵਰਖਾ ਕਰ ਕੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਇਸ ਮੌਕੇ ਗਾਇਕ ਵਿਜੈ ਕੰਗੋਤਰਾ, ਪੂਜਾ, ਰਿਤਿਕਾ ਨੇ ਆਪਣੀ ਗਾਇਕੀ ਰਾਹੀ ਸਤਿਗੁਰੂ ਕਬੀਰ ਮਹਾਰਾਜ ਦੇ ਚਰਨਾਂ 'ਚ ਆਪਣੀ ਹਾਜ਼ਰੀ ਲਗਵਾਈ। ਸਤਿਗੁਰੂ ਕਬੀਰ ਮੁੱਖ ਮੰਦਰ ਦੀ ਇਸਤਰੀ ਸਤਿਸੰਗ ਸਭਾ ਨੇ ਵੀ ਸਤਿਗੁਰੂ ਕਬੀਰ ਮਹਾਰਾਜ ਦੀ ਬਾਣੀ ਦਾ ਗੁਣਗਾਨ ਕੀਤਾ। ਕਮੇਟੀ ਵੱਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਸਮੂਹ ਪਰਿਵਾਰਕ ਮੈਬਰਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਤਿਗੁਰੂ ਕਬੀਰ ਪੰਥ ਪੰਜਾਬ ਦੇ ਮਹੰਤ ਅਚਾਰਿਆ ਜਗਦੀਸ਼ ਦਾਸ ਜੀ ਨੇ ਆਪਣੇ ਪ੍ਰਵਚਨਾ ਰਾਹੀਂ ਕਿਹਾ ਕਿ ਨਾਮ ਸਿਮਰਨ ਨਾਲ ਹੀ ਅਸੀਂ ਸਤਿਗੁਰੂ ਦੇ ਦੀਦਾਰ ਕਰ ਸਕਦੇ ਹਾਂ, ਮਾਲਕ ਦੀ ਕੀਤੀ ਬੰਦਗੀ ਕਦੇ ਵਿਅਰਥ ਨਹੀਂ ਜਾਂਦੀ, ਸਤਿਗੁਰੂ ਕਬੀਰ ਜੀ ਮਹਾਰਾਜ ਨੇ ਆਪਣੀ ਬਾਣੀ ਰਾਹੀਂ ਹਮੇਸ਼ਾ ਸਾਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਚੰਗੇ ਕਰਮ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਜੀ ਦੇ 628 ਵੇਂ ਪ੍ਰਕਾਸ਼ ਉਤਸਵ ਦੇ ਸਬੰਧੀ 27 ਜੂਨ ਦਿਨ ਸ਼ਨੀਚਰਵਾਰ ਨੂੰ ਸਤਿਗੁਰੂ ਕਬੀਰ ਮੁੱਖ ਮੰਦਿਰ ਭਾਰਗੋ ਨਗਰ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਦੁਪਹਿਰ 3 ਵਜੇ ਕੱਢੀ ਜਾਵੇਗੀ ਤੇ 29 ਜੂਨ ਦਿਨ ਸੋਮਵਾਰ ਸ਼ਾਮ 7 ਵਜੇ ਰਾਜ ਪੱਧਰੀ ਸਮਾਗਮ ਹੋਵੇਗਾ। ਸਮਾਰੋਹ ਦੌਰਾਨ ਸ਼ੀਲਾ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਚੰਦਨ ਭਗਤ ਨੇ ਸਮੂਹ ਸੰਗਤ ਨੂੰ ਸ਼ੋਭਾ ਯਾਤਰਾ ਵੱਧ ਚੜ ਕੇ ਸ਼ਾਮਿਲ ਹੋਣ ਦੀ ਬੇਨਤੀ ਕੀਤੀ।ਇਸ ਮੌਕੇ ਮੰਦਿਰ ਕਮੇਟੀ ਦੇ ਚੇਅਰਮੈਨ ਸਤੀਸ਼ ਬਿੱਲਾ, ਪ੍ਰਧਾਨ ਰਾਕੇਸ਼ ਭਗਤ, ਆਮ ਆਦਮੀ ਮਹਿਲਾ ਵਿੰਗ ਦੇ ਪ੍ਰਧਾਨ ਸ਼ੋਭਾ ਭਗਤ, ਸਾਬਕਾ ਕੌਂਸਲਰ ਓੰਕਾਰ ਰਾਜੀਵ ਟਿੱਕਾ, ਕੁਲਦੀਪ ਗਗਨ, ਬਲਵਿੰਦਰ ਬਿੱਟੂ, ਦੀਸ਼ਾਤ ਭਗਤ, ਵਰਿੰਦਰ ਕਾਲੀ, ਅਸ਼ਵਨੀ ਬਿੱਟੂ, ਪੰਥ ਪ੍ਰਚਾਰਕ ਮਾਸਟਰ ਤਜਿੰਦਰ ਪਾਲ ਸਿੰਘ ਕੈਲੇ, ਅਜੇ ਭਗਤ, ਬੰਟੀ ਭਗਤ, ਜਨਕ ਰਾਜ, ਰਵੀ ਭਗਤ, ਬਲਦੇਵ ਰਾਜ, ਸੋਮਨਾਥ, ਸ਼ੀਲਾ ਦੇਵੀ, ਕ੍ਰਿਸ਼ਨਾ, ਨਿਰਮਲਾ, ਸੰਤੋਸ਼, ਪ੍ਰਵੇਸ਼ ਰਾਣੀ, ਵਿਜੇ ਕੁਮਾਰ ਕਾਕਾ ਆਦਿ ਮੌਜੂਦ ਸਨ। ਪ੍ਰਭਾਤ ਫੇਰੀ ਉਪਰੰਤ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ।