- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਚਾਰ ਦਿਨਾਂ ਦੌਰਾਨ Powercom ਨੇ 123 ਬਿਜਲੀ ਕੁਨੈਕਸ਼ਨ ਕੱਟੇ ਤੇ 6.28 ਕਰੋੜ ਰੁਪਏ ਦੀ ਬਕਾਇਆ ਰਕਮ ਵਸੂਲ ਕੀਤੀ। ਇਹ ਕਾਰਵਾਈ ਈਸਟ, ਵੈਸਟ, ਮਾਡਲ ਟਾਊਨ, ਫਗਵਾੜਾ ਤੇ ਕੈਂਟ ਡਵੀਜ਼ਨਾਂ ਵਿੱਚ ਕੀਤੀ ਗਈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਿਛਲੇ 8 ਤੋਂ 10 ਮਹੀਨਿਆਂ ਤੋਂ ਬਿਜਲੀ ਦਾ ਬਿੱਲ ਜਮ੍ਹਾਂ ਨਾ ਕਰਵਾਉਣ ਵਾਲੇ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਪਾਵਰਕਾਮ ਨੇ ਕੱਟਣੇ ਸ਼ੁਰੂ ਕਰ ਦਿੱਤੇ ਹਨ। ਫਿਲਹਾਲ ਪਾਵਰਕਾਮ ਵੱਲੋਂ ਆਰਜ਼ੀ ਤੌਰ 'ਤੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ। ਇਸ ਤੋਂ ਬਾਅਦ ਮੀਟਰ ਘਰ ਦੇ ਬਾਹਰ ਲਗਾ ਦਿੱਤਾ ਜਾਂਦਾ ਹੈ। ਜੇ ਖਪਤਕਾਰ 10 ਦਿਨਾਂ ਦੇ ਅੰਦਰ ਬਕਾਇਆ ਬਿੱਲ ਦੀ ਅਦਾਇਗੀ ਨਹੀਂ ਕਰਦਾ ਤਾਂ ਉਸ ਦਾ ਕੁਨੈਕਸ਼ਨ ਪੱਕੇ ਤੌਰ 'ਤੇ ਕੱਟ ਦਿੱਤਾ ਜਾਂਦਾ ਹੈ ਤੇ ਮੀਟਰ ਵੀ ਲਾਹ ਲਿਆ ਜਾਂਦਾ ਹੈ। ਜੇ ਖਪਤਕਾਰ ਕੁਨੈਕਸ਼ਨ ਕੱਟਣ ਤੋਂ ਤੁਰੰਤ ਬਾਅਦ ਬਿੱਲ ਭਰ ਦਿੰਦਾ ਹੈ ਤਾਂ ਬਿਜਲੀ ਸਪਲਾਈ ਵੀ ਤੁਰੰਤ ਬਹਾਲ ਕਰ ਦਿੱਤੀ ਜਾਂਦੀ ਹੈ।
ਪਿਛਲੇ ਚਾਰ ਦਿਨਾਂ ਦੌਰਾਨ ਪਾਵਰਕਾਮ ਨੇ 123 ਬਿਜਲੀ ਕੁਨੈਕਸ਼ਨ ਕੱਟੇ ਤੇ 6.28 ਕਰੋੜ ਰੁਪਏ ਦੀ ਬਕਾਇਆ ਰਕਮ ਵਸੂਲ ਕੀਤੀ। ਇਹ ਕਾਰਵਾਈ ਈਸਟ, ਵੈਸਟ, ਮਾਡਲ ਟਾਊਨ, ਫਗਵਾੜਾ ਤੇ ਕੈਂਟ ਡਵੀਜ਼ਨਾਂ ਵਿੱਚ ਕੀਤੀ ਗਈ। ਫਿਲਹਾਲ ਘਰੇਲੂ, ਵਪਾਰਕ, ਸਮਾਲ ਪਾਵਰ, ਲਾਰਜ ਪਾਵਰ ਬਲਕ ਅਤੇ ਖੇਤੀਬਾੜੀ ਸਪਲਾਈ ਵਾਲੇ ਖਪਤਕਾਰਾਂ ਵੱਲ ਇੱਕ ਤੋਂ ਦੋ ਸਾਲਾਂ ਤੋਂ ਕਰੀਬ 25 ਕਰੋੜ ਰੁਪਏ ਦੇ ਬਿੱਲ ਬਕਾਇਆ ਹਨ। ਇਸ ਵੇਲੇ ਦੋ ਲੱਖ ਰੁਪਏ ਤੋਂ ਵੱਧ ਬਕਾਇਆ ਵਾਲੇ ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਜਲੰਧਰ ਸਰਕਲ ਵਿੱਚ ਕਰੀਬ 1,400 ਉਦਯੋਗਿਕ ਇਕਾਈਆਂ ਹਨ, ਜਿਨ੍ਹਾਂ ਦੇ ਦੋ ਲੱਖ ਰੁਪਏ ਤੋਂ ਵੱਧ ਦੇ ਬਿੱਲ ਬਕਾਇਆ ਹਨ। ਹੁਣ ਤੱਕ ਜਿਨ੍ਹਾਂ 123 ਕੁਨੈਕਸ਼ਨਾਂ 'ਤੇ ਕਾਰਵਾਈ ਹੋਈ ਹੈ, ਉਨ੍ਹਾਂ ਵਿੱਚ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰ ਸ਼ਾਮਲ ਹਨ।