ਪੁਲਿਸ ਐਨਕਾਊਂਟਰ: ਹਥਿਆਰ ਬਰਾਮਦਗੀ ਦੌਰਾਨ ਹਮਲਾ ਕਰਨ ਵਾਲਾ ਮੁਲਜ਼ਮ ਪੁਲਿਸ ਦੀ ਜਵਾਬੀ ਫਾਇਰਿੰਗ 'ਚ ਜ਼ਖ਼ਮੀ, ਹਸਪਤਾਲ ਦਾਖ਼ਲ ਪਿੰਡ ਸੁਭਾਨਾ ਵਿੱਚ ਹਥਿਆਰ ਬਰਾਮਦਗੀ ਮੁਹਿੰਮ ਦੌਰਾਨ ਪੁਲਿਸ ਅਤੇ ਇੱਕ ਅਪਰਾਧੀ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਬਾਅਦ ਵਿੱਚ ਕਾਬੂ ਕਰ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਘਟਨਾ ਦੌਰਾਨ ਮੁਲਜਮ ਵੱਲੋਂ ਚਲਾਈ ਗਈ ਗੋਲੀ ਕਿਸੇ ਨੂੰ ਨਹੀਂ ਲੱਗੀ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
Publish Date: Wed, 08 Jul 2026 11:30 AM (IST)
Updated Date: Wed, 08 Jul 2026 11:31 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪਿੰਡ ਸੁਭਾਨਾ ਵਿੱਚ ਹਥਿਆਰ ਬਰਾਮਦਗੀ ਮੁਹਿੰਮ ਦੌਰਾਨ ਪੁਲਿਸ ਅਤੇ ਇੱਕ ਅਪਰਾਧੀ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਬਾਅਦ ਵਿੱਚ ਕਾਬੂ ਕਰ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਘਟਨਾ ਦੌਰਾਨ ਮੁਲਜਮ ਵੱਲੋਂ ਚਲਾਈ ਗਈ ਗੋਲੀ ਕਿਸੇ ਨੂੰ ਨਹੀਂ ਲੱਗੀ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਏਡੀਸੀਪੀ ਰਾਕੇਸ਼ ਯਾਦਵ ਨੇ ਜ਼ਖਮੀ ਮੁਲਜ਼ਮ ਦੀ ਪਛਾਣ ਸ਼ਾਮਦਾਸ ਵਾਸੀ ਦਰਭੰਗਾ ਹਾਲ ਵਾਸੀ ਗੜਾ ਵਜੋਂ ਦੱਸੀ ਹੈ। ਉਸ ਨੂੰ 4 ਜੁਲਾਈ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵਲੋਂ ਵਰਤੇ ਗਏ ਹਥਿਆਰ ਬਾਰੇ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਤੋਂ ਬਾਅਦ ਪੁਲਿਸ ਉਸਨੂੰ ਲੱਭਣ ਅਤੇ ਬਰਾਮਦ ਕਰਨ ਲਈ ਸੁਭਾਨਾ ਪਿੰਡ ਲੈ ਗਈ। ਏਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਲਗਾਤਾਰ ਪੁਲਿਸ ਨੂੰ ਉਸ ਥਾਂ ਬਾਰੇ ਗੁੰਮਰਾਹ ਕਰ ਰਿਹਾ ਸੀ ਜਿੱਥੇ ਹਥਿਆਰ ਲੁਕਾਇਆ ਗਿਆ ਸੀ। ਜਦੋਂ ਪੁਲਿਸ ਟੀਮ ਉਸ ਤੋਂ ਸਿਰਫ਼ ਪੰਜ ਤੋਂ ਛੇ ਫੁੱਟ ਦੂਰ ਹਥਿਆਰ ਦੀ ਭਾਲ ਕਰ ਰਹੀ ਸੀ, ਤਾਂ ਮੁਲਜ਼ਮ ਅਚਾਨਕ ਅਧਿਕਾਰੀਆਂ ਦੀ ਪਕੜ ਤੋਂ ਛੁੱਟ ਗਿਆ ਅਤੇ ਹਥਿਆਰ ਨੂੰ ਬਾਹਰ ਕੱਢ ਲਿਆ ਜੋ ਉਸ ਨੇ ਛੁਪਾਇਆ ਸੀ। ਫਿਰ ਉਸ ਨੇ ਪੁਲਿਸ ਟੀਮ 'ਤੇ ਦੋ ਗੋਲੀਆਂ ਚਲਾਈਆਂ। ਪੁਲਿਸ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ,ਇੱਕ ਏਐਸਆਈ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾਈ ਜੋ ਮੁਲਜ਼ਮ ਦੀ ਲੱਤ ਵਿੱਚ ਲੱਗੀ।
ਜ਼ਖਮੀ ਹੋਣ 'ਤੇ ਮੁਲਜ਼ਮ ਜ਼ਮੀਨ 'ਤੇ ਡਿੱਗ ਪਿਆ ਅਤੇ ਇਲਾਜ ਲਈ ਹਸਪਤਾਲ ਭੇਜਣ ਤੋਂ ਪਹਿਲਾਂ ਉਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ਾਮਦਾਸ 'ਤੇ ਪਹਿਲਾਂ ਹੀ ਕਈ ਅਪਰਾਧਕ ਦੋਸ਼ ਹਨ, ਜਿਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼ ਵੀ ਸ਼ਾਮਲ ਹੈ। ਪੁਲਿਸ ਅਨੁਸਾਰ ਅਮਰਜੀਤ ਨਾਮ ਦੇ ਵਿਅਕਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਵਰਤਿਆ ਗਿਆ ਹਥਿਆਰ ਇਸ ਮੁਲਜ਼ਮ ਅਤੇ ਉਸਦੇ ਸਾਥੀ ਸਾਹਿਲ ਨਾਲ ਜੁੜਿਆ ਹੋਇਆ ਹੈ। ਅਮਰਜੀਤ ਦੋਸ਼ੀ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਏਡੀਸੀਪੀ ਨੇ ਅੱਗੇ ਕਿਹਾ ਕਿ ਪੁੱਛਗਿੱਛ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੁਲਜ਼ਮ ਬਿਹਾਰ ਤੋਂ ਨਸ਼ੀਲੇ ਪਦਾਰਥ ਪ੍ਰਾਪਤ ਕਰਦਾ ਸੀ ਅਤੇ ਜਲੰਧਰ ਵਿੱਚ ਸਪਲਾਈ ਕਰਦਾ ਸੀ। ਇਹ ਸ਼ੱਕ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਦੀ ਵਰਤੋਂ ਹੋਰ ਅਪਰਾਧਾਂ ਵਿੱਚ ਵੀ ਕੀਤੀ ਗਈ ਹੋ ਸਕਦੀ ਹੈ। ਮੁਲਜ਼ਮ ਤੋਂ ਪੁੱਛਗਿੱਛ ਇਸ ਸਮੇਂ ਜਾਰੀ ਹੈ, ਅਤੇ ਪੁਲਿਸ ਉਸਦੇ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ।