Punjab News : ਡੇਰੇ ਦਾ ਸੇਵਾਦਾਰ ਆਦਮਪੁਰ ਤੋਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ; ਲੱਗੇ ਗੰਭੀਰ ਦੋਸ਼
ਥਾਣਾ ਆਦਮਪੁਰ ਅਧੀਨ ਆਉਂਦੇ ਇਕ ਨਾਮੀ ਡੇਰੇ ਦੇ ਸੇਵਾਦਾਰ ਨੂੰ ਸ਼ੁੱਕਰਵਾਰ ਉੜੀਸਾ ਤੋਂ ਆਈ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ l ਥਾਣਾ ਮੁਖੀ ਆਦਮਪੁਰ ਪੰਕਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੀੜਤ ਕਲਕੱਤਾ ਵਾਸੀ ਲੜਕੀ ਵੱਲੋਂ ਥਾਣਾ ਵਾਲੀਆਂ ਕੌਡਾ ਜ਼ਿਲ੍ਹਾ ਪੂਰੀ ਉੜੀਸਾ ਕੋਲ 24 ਅਪ੍ਰੈਲ 2026 ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਉਸ ਨਾਲ ਅਮ੍ਰਿਤਪਾਲ ਸਿੰਘ ਵਾਸੀ ਨਸਰਾਲਾ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਬੁੱਲੋਵਾਲ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਬਾਅਦ ਵਿਆਹ ਕਰਵਾਉਣ ਤੋਂ ਮੁਕਰ ਗਿਆ।
Publish Date: Sat, 20 Jun 2026 11:27 AM (IST)
Updated Date: Sat, 20 Jun 2026 11:28 AM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਥਾਣਾ ਆਦਮਪੁਰ ਅਧੀਨ ਆਉਂਦੇ ਇਕ ਨਾਮੀ ਡੇਰੇ ਦੇ ਸੇਵਾਦਾਰ ਨੂੰ ਸ਼ੁੱਕਰਵਾਰ ਉੜੀਸਾ ਤੋਂ ਆਈ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ l ਥਾਣਾ ਮੁਖੀ ਆਦਮਪੁਰ ਪੰਕਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੀੜਤ ਕਲਕੱਤਾ ਵਾਸੀ ਲੜਕੀ ਵੱਲੋਂ ਥਾਣਾ ਵਾਲੀਆਂ ਕੌਡਾ ਜ਼ਿਲ੍ਹਾ ਪੂਰੀ ਉੜੀਸਾ ਕੋਲ 24 ਅਪ੍ਰੈਲ 2026 ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਉਸ ਨਾਲ ਅਮ੍ਰਿਤਪਾਲ ਸਿੰਘ ਵਾਸੀ ਨਸਰਾਲਾ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਬੁੱਲੋਵਾਲ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਬਾਅਦ ਵਿਆਹ ਕਰਵਾਉਣ ਤੋਂ ਮੁਕਰ ਗਿਆ।
ਇਸ ਸਬੰਧੀ ਐੱਸਆਈ ਸਮ੍ਰਿਤੀ ਪ੍ਰਗਆਨ ਦੀ ਅਗਵਾਈ ਹੇਠ ਆਈ ਪੁਲਿਸ ਨੇ ਲੋਕਲ ਪੁਲਿਸ ਦੇ ਸਹਿਯੋਗ ਨਾਲ ਛਾਪੇਮਾਰੀ ਕਰ ਵੱਖ-ਵੱਖ ਧਰਾਵਾਂ ਹੇਠ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆl ਹੁਣ ਇਹ ਟੀਮ ਉਸ ਨੂੰ ਜਲੰਧਰ ਦੀ ਅਦਾਲਤ ’ਚ ਪੇਸ਼ ਕਰ ਉੜੀਸਾ ਲੈ ਜਾਵੇਗੀ, ਜਿਥੇ ਅਗਲੀ ਦੀ ਕਾਰਵਾਈ ਕੀਤੀ ਜਾਵੇਗੀ l