- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਐੱਮ ਨੇ ਬੱਚਿਆਂ ਅੰਦਰ ਦੇਸ਼ਭਗਤੀ ਦੀ ਭਾਵਨਾ ਜਗਾਈ ਅਤੇ ਹਰੀ ਝੰਡੀ ਦਿਖਾ ਕੇ ਟ੍ਰੇਨ ਨੂੰ ਰਵਾਨਾ ਕੀਤਾ। ਉਨ੍ਹਾਂ ਬੱਚਿਆਂ ਨੂੰ ਪੁੱਛਿਆ ਕਿ ਉਨ੍ਹਾਂ ਦਾ ਮਨਪਸੰਦ ਵਿਸ਼ਾ ਕਿਹੜਾ ਹੈ। ਬੱਚਿਆਂ ਨੇ ਝੱਟ ਜਵਾਬ ਦਿੱਤਾ, "ਗਣਿਤ"। ਇਸ ਤੋਂ ਬਾਅਦ ਬੱਚਿਆਂ ਨੇ ਵੀ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਤੁਹਾਡਾ ਮਨਪਸੰਦ ਵਿਸ਼ਾ ਕਿਹੜਾ ਹੈ?

ਅੰਕਿਤ ਸ਼ਰਮਾ, ਜਲੰਧਰ: ਕੈਂਟ ਰੇਲਵੇ ਸਟੇਸ਼ਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਨਾਲ ਚਹਿਲ-ਪਹਿਲ ਵਧ ਗਈ। ਹਰ ਪਾਸੇ ਰੌਣਕ ਤੇ ਉਤਸ਼ਾਹ ਦਾ ਮਾਹੌਲ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਸਟੇਸ਼ਨ 'ਤੇ ਖੜ੍ਹੀ ਸੀਰ ਗੋਵਰਧਨਪੁਰ-ਵਾਰਾਨਸੀ ਐਕਸਪ੍ਰੈੱਸ ਦੇ ਇਕ ਡੱਬੇ 'ਚ ਚੜ੍ਹ ਗਏ, ਜਿੱਥੇ ਉਨ੍ਹਾਂ ਬੱਚਿਆਂ ਨਾਲ ਗੱਲਬਾਤ ਕੀਤੀ।
ਉਹ ਟ੍ਰੇਨ 'ਚ ਸਵਾਰ ਆਈਵੀਵਾਈ ਵਰਲਡ ਸਕੂਲ ਦੇ ਵਿਦਿਆਰਥੀਆਂ ਕੋਲ ਪਹੁੰਚੇ ਤੇ ਉਨ੍ਹਾਂ ਦੇ ਨਾਲ ਸੀਟ 'ਤੇ ਬੈਠ ਗਏ। ਸਾਹਮਣੇ ਪ੍ਰਧਾਨ ਮੰਤਰੀ ਨੂੰ ਦੇਖ ਕੇ ਬੱਚੇ ਹੈਰਾਨ ਵੀ ਹੋਏ ਤੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਪ੍ਰਧਾਨ ਮੰਤਰੀ ਕਰੀਬ ਚਾਰ ਮਿੰਟ ਤਕ ਬੱਚਿਆਂ ਨਾਲ ਬੈਠੇ ਰਹੇ। ਇਸ ਦੌਰਾਨ ਉਨ੍ਹਾਂ 'ਵਿਕਸਿਤ ਭਾਰਤ' ਬਾਰੇ ਬੱਚਿਆਂ ਨਾਲ ਚਰਚਾ ਕੀਤੀ, ਸਵਾਲ ਪੁੱਛੇ ਤੇ ਉਨ੍ਹਾਂ ਦੇ ਜਵਾਬ ਵੀ ਸੁਣੇ। ਉਨ੍ਹਾਂ ਨੇ ਬੱਚਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਵੀ ਜਵਾਬ ਦਿੱਤੇ।
ਪ੍ਰਧਾਨ ਮੰਤਰੀ ਨੇ ਬੱਚਿਆਂ ਅੰਦਰ ਦੇਸ਼ਭਗਤੀ ਦੀ ਭਾਵਨਾ ਜਗਾਈ ਅਤੇ ਹਰੀ ਝੰਡੀ ਦਿਖਾ ਕੇ ਟ੍ਰੇਨ ਨੂੰ ਰਵਾਨਾ ਕੀਤਾ।
ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਪੁੱਛਿਆ ਕਿ ਉਨ੍ਹਾਂ ਦਾ ਮਨਪਸੰਦ ਵਿਸ਼ਾ ਕਿਹੜਾ ਹੈ। ਬੱਚਿਆਂ ਨੇ ਝੱਟ ਜਵਾਬ ਦਿੱਤਾ, "ਗਣਿਤ"। ਇਸ ਤੋਂ ਬਾਅਦ ਬੱਚਿਆਂ ਨੇ ਵੀ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਤੁਹਾਡਾ ਮਨਪਸੰਦ ਵਿਸ਼ਾ ਕਿਹੜਾ ਹੈ?
ਇਸ 'ਤੇ ਪ੍ਰਧਾਨ ਮੰਤਰੀ ਨੇ ਮੁਸਕਰਾਉਂਦੇ ਹੋਏ ਕਿਹਾ, "ਤੁਹਾਡੇ ਸਭ ਨਾਲ ਮਿਲਣਾ ਅਤੇ ਗੱਲਾਂ ਕਰਨਾ।"
ਫਿਰ ਉਨ੍ਹਾਂ ਬੱਚਿਆਂ ਨੂੰ ਪੁੱਛਿਆ ਕਿ ਉਨ੍ਹਾਂ ਦੀ ਨਜ਼ਰ ਵਿਚ ਵਿਕਸਿਤ ਭਾਰਤ ਕਿਹੋ ਜਿਹਾ ਹੋਣਾ ਚਾਹੀਦਾ ਹੈ। ਬੱਚਿਆਂ ਨੇ ਜਵਾਬ ਦਿੱਤਾ, "ਸਵੱਛ ਭਾਰਤ, ਮਜ਼ਬੂਤ ਭਾਰਤ, ਆਪਣਾ ਭਾਰਤ।"
ਇਹ ਸੁਣ ਕੇ ਪ੍ਰਧਾਨ ਮੰਤਰੀ ਮੁਸਕੁਰਾਏ ਤੇ ਕਿਹਾ, "ਬਿਲਕੁਲ ਸਹੀ।" ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਅਸੀਂ ਅੱਜ ਤੋਂ ਹੀ ਕਰ ਸਕਦੇ ਹਾਂ। ਆਪਣੇ ਘਰ ਅਤੇ ਆਲੇ-ਦੁਆਲੇ ਸਫ਼ਾਈ ਰੱਖੋ, ਪਲਾਸਟਿਕ ਨੂੰ ਨਾ ਕਹੋ ਅਤੇ ਵਿਦੇਸ਼ੀ ਚੀਜ਼ਾਂ ਦੀ ਥਾਂ ਦੇਸੀ ਉਤਪਾਦ ਅਪਣਾਓ।
ਉਨ੍ਹਾਂ ਕਿਹਾ ਕਿ ਦੇਸ਼ਭਗਤੀ ਸਿਰਫ਼ ਵੱਡੇ ਕੰਮਾਂ ਨਾਲ ਨਹੀਂ, ਸਗੋਂ ਬੁਰੀਆਂ ਆਦਤਾਂ ਛੱਡਣ ਅਤੇ ਛੋਟੀਆਂ-ਛੋਟੀਆਂ ਚੰਗੀਆਂ ਆਦਤਾਂ ਅਪਣਾਉਣ ਨਾਲ ਵੀ ਦਿਖਾਈ ਜਾ ਸਕਦੀ ਹੈ। ਅਖੀਰ 'ਚ ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਆਪਣੇ ਦਸਤਖ਼ਤ ਕੀਤੀਆਂ ਟੋਪੀਆਂ ਤੋਹਫ਼ੇ ਵਜੋਂ ਦਿੱਤੀਆਂ।