- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਇੱਕ ਪ੍ਰਭਾਵਸ਼ਾਲੀ ਆਗੂਆ ਬਣ ਕੇ ਅੱਗੇ ਆਉਣ ਦੀ ਲੋੜ - ਬਿਸ਼ਪ ਚਰਨ ਮਸੀਹ

-ਈਸਾਈ ਹਰ ਪੱਖ ਤੋਂ ਮਜ਼ਬੂਤ ਹੋਣ : ਡਾ. ਤਰਸੇਮ ਸਹੋਤਾ
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਛਾਉਣੀ ’ਚ ਪੈਂਦੇ ਪਿੰਡ ਧੀਣਾ ਵਿਖੇ ਹੋਸੰਨਾ ਪੰਜਾਬੀ ਮਨਿਸਟਰੀ ਦੀ ਮਹੀਨਾਵਾਰੀ ਮੀਟਿੰਗ ਮਨਿਸਟਰੀ ਦੇ ਪ੍ਰਧਾਨ ਪਾਸਟਰ ਡਾ. ਤਰਸੇਮ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਮਨਿਸਟਰੀ ਦੇ ਸਲਾਹਕਾਰ ਪਾਸਟਰ ਸਰਦੂਲ ਕੌਲ ਦੀ ਪ੍ਰਾਰਥਨਾ ਨਾਲ ਹੋਈ। ਇਸ ਮੌਕੇ ਮਨਿਸਟਰੀ ਦੇ ਜਨਰਲ ਸਕੱਤਰ ਪਾਸਟਰ ਪ੍ਰੇਮ ਮਸੀਹ ਦੇ ਬੇਟੇ ਪਾਰਿਸ ਮਸੀਹ ਅਤੇ ਪ੍ਰਿੰਸ ਮਸੀਹ ਨੇ ਮਸੀਹੀ ਭਜਨਾਂ ਨਾਲ ਸੰਗਤ ਨੂੰ ਨਿਹਾਲ ਕੀਤਾ। ਰੋਪੜ ਤੋਂ ਮੁੱਖ ਪ੍ਰਚਾਰਚ ਵਜੋਂ ਵਿਸ਼ੇਸ਼ ਤੌਰ ’ਤੇ ਪੁੱਜੇ ਹੋਲੀ ਗੋਸਟ ਮਨਿਸਟਰੀ ਦੇ ਫਾਊਂਡਰ ਅਤੇ ਪ੍ਰਧਾਨ ਰਾਈਟ ਰੈਵ. ਬਿਸ਼ਪ ਚਰਨ ਮਸੀਹ ਨੇ ਪਵਿੱਤਰ ਬਾਈਬਲ ’ਚੋਂ ਪਰਮੇਸ਼ਵਰ ਦੇ ਪਵਿੱਤਰ ਵਚਨਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਅਤੇ ਗਹਿਰਾਈ ਨਾਲ ਪੇਸ਼ ਕੀਤਾ।
ਇਸ ਮੌਕੇ ਹੋਸੰਨਾ ਪੰਜਾਬੀ ਮਨਿਸਟਰੀ ਵੱਲੋਂ ਪਾਸਟਰ ਐਂਥੋਨੀ ਮਸੀਹ ਨੂੰ ਨੈਸ਼ਨਲ ਸਮਾਜ ਭਲਾਈ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪਾਸਟਰ ਐਨਥੋਨੀ ਮਸੀਹ ਨੂੰ ਹੋਸੰਨਾ ਪੰਜਾਬੀ ਮਨਿਸਟਰੀ, ਕਰਿਸਚੀਅਨ ਪਾਸਟਰ ਐਸੋਸੀਏਸ਼ਨ, ਐਂਗਲੀਕਨ ਚਰਚ ਜਲੰਧਰ ਕੈਂਟ ਅਤੇ ਸਾਰੀਆਂ ਮਿਸ਼ਨਾਂ ਵਲੋਂ ਪੂਰਾ ਸਹਿਯੋਗ ਦੇਣ ਭਰੋਸਾ ਦਿਵਾਇਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਮਨਿਸਟਰੀ ਦੇ ਜਨਰਲ ਸਕੱਤਰ ਪਾਸਟਰ ਪ੍ਰੇਮ ਮਸੀਹ ਫੋਲੜੀਵਾਲ ਨੇ ਬਾਖੂਬੀ ਨਿਭਾਈ। ਹੋਸੰਨਾ ਪੰਜਾਬੀ ਮਨਿਸਟਰੀ ਦੇ ਪ੍ਰਧਾਨ ਪਾਸਟਰ ਡਾ. ਤਰਸੇਮ ਸਹੋਤਾ ਨੇ ਕਿਹਾ ਕਿ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਮਸੀਹੀ ਸੇਵਕਾਂ ਤੇ ਲੀਡਰਾਂ ਨੂੰ ਮਿਲ ਜੁਲ ਕੇ ਰਹਿਣ ਦੀ ਜ਼ਰੂਰਤ। ਪੰਜਾਬ ’ਚ ਈਸਾਈਅਤ ਵਿਰੋਧੀਆਂ ਨੇ ਆਪਣੀਆਂ ਸਰਗਰਮੀਆਂ ਵੱਡੇ ਪੱਧਰ ’ਤੇ ਤੇਜ਼ ਕੀਤੀਆਂ ਹੋਈਆਂ ਹਨ। ਸਾਰੇ ਈਸਾਈਆਂ ਨੂੰ ਵੀ ਸੁਚੇਤ ਹੋਣ ਦੀ ਲੋੜ। ਇਸ ਮੌਕੇ ਮਨਿਸਟਰੀ ਵੱਲੋਂ ਪਾਸਟਰ ਸਰਦੂਲ ਕੌਲ ਜੰਡੂਸਿੰਘਾਂ, ਪਾਸਟਰ ਅਜੈ ਕੁਮਾਰ ਗੁਲਾਟੀ, ਪਾਸਟਰ ਰਾਜੂ ਸ਼ਾਹ, ਪਾਸਟਰ ਅਮਰਜੀਤ ਘਾਰੂ, ਪਾਸਟਰ ਸਿਸਟਰ ਲਖਵਿੰਦਰ ਕੌਰ ਸ਼ਾਹਕੋਟ ਅਤੇ ਪਾਸਟਰ ਗੁਲਸ਼ਨ ਕੁਮਾਰ ਨੂੰ ਆਰਡੀਨੇਸ਼ਨ ਸਰਟੀਫਿਕੇਟ ਦਿੱਤੇ ਗਏ।
ਇਸ ਮੌਕੇ ਬਿਸ਼ਪ ਕੁਲਵਿੰਦਰ ਸਿੰਘ ਢੰਡੌਰ, ਬਿਸ਼ਪ ਸੁਨੀਲ ਕੁਮਾਰ ਜਲੰਧਰ ਕੈਂਟ, ਕਰਿਸਚੀਅਨ ਪਾਸਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਜਸਪਾਲ ਮਸੀਹ, ਚੇਅਰਮੈਨ ਪਾਸਟਰ ਅਲੀਏਜ਼ਰ ਮਸੀਹ, ਹੋਸੰਨਾ ਮਨਿਸਟਰੀ ਦੇ ਵਾਇਸ ਚੇਅਰਮੈਨ ਪਾਸਟਰ ਅਸ਼ੋਕ ਮਸੀਹ, ਵਾਇਸ ਪ੍ਰਧਾਨ ਪਾਸਟਰ ਲਿਆਕਤ ਮਸੀਹ, ਸੀਨੀਅਰ ਪਾਸਟਰ ਨਵਾਜ਼ ਮਸੀਹ ਭੱਟੀ ਕਪੂਰਥਲਾ, ਸੀਨੀਅਰ ਪਾਸਟਰ ਇਕਬਾਲ ਮਸੀਹ, ਵਾਇਸ ਪ੍ਰਧਾਨ ਪਾਸਟਰ ਅਨਥੋਨੀ ਮਸੀਹ, ਜਨਰਲ ਸਕੱਤਰ ਪਾਸਟਰ ਪ੍ਰੇਮ ਮਸੀਹ ਫੋਲੜੀਵਾਲ, ਸਕੱਤਰ ਪਾਸਟਰ ਤਰਸੇਮ ਕਲੇਰ, ਸਹਾਇਕ ਕੈਸ਼ੀਅਰ ਪਾਸਟਰ ਹਰਬੰਸ ਲਾਲ, ਪਾਸਟਰ ਸਰਦੂਲ ਕੌਲ ਸਲਾਹਕਾਰ, ਪਾਸਟਰ ਵਿਜੈ ਕੁਮਾਰ, ਪਾਸਟਰ ਨਰਿੰਦਰ ਸਿੰਘ ਜੈਤੇਵਾਲੀ ਤੋਂ ਇਲਾਵਾ ਅਨੇਕਾਂ ਪਾਸਟਰਜ਼ ਸਾਹਿਬਾਨ ਨੇ ਹਿੱਸਾ ਲਿਆ।