- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲੀ ਬਾਰਿਸ਼ ਨੇ ਹੋਰ ਵਿਗਾੜੇ ਹਾਲਾਤ

ਜਾਸ, ਜਲੰਧਰ
ਸ਼ਹਿਰ ’ਚ ਬੁੱਧਵਾਰ ਦੇਰ ਰਾਤ ਪਈ ਪਹਿਲੀ ਮੌਨਸੂਨ ਦੀ ਬਾਰਿਸ਼ ਨੇ ਰਾਸ਼ਟਰੀ ਰਾਜ ਮਾਰਗ ਦੀ ਸਰਵਿਸ ਰੋਡ 'ਤੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਹੈ। ਵਾਹਨ ਚਾਲਕਾਂ ਨੂੰ ਦਿਨ ਭਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਰਵਿਸ ਰੋਡ ਤੋਂ ਲੈ ਕੇ ਮੁੱਖ ਰਾਜ ਮਾਰਗ ਤੱਕ ਸੜਕ 'ਤੇ ਮੀਂਹ ਦਾ ਪਾਣੀ ਭਰ ਗਿਆ। ਮੀਂਹ ਦਾ ਪਾਣੀ ਇਕੱਠਾ ਹੋਣ ਮਗਰੋਂ ਕਈ ਥਾਵਾਂ 'ਤੇ ਚਿੱਕੜ ’ਚ ਤਬਦੀਲ ਹੋ ਗਈ, ਜਿਸ ਨਾਲ ਟੋਏ ਪੈ ਗਏ ਤੇ ਜ਼ਿਆਦਾਤਰ ਇਲਾਕਾ ਦਲਦਲ ’ਚ ਬਦਲ ਗਿਆ। ਚਾਰ ਪਹੀਆ ਵਾਹਨ ਚਾਲਕ ਇਸ ਗੱਲ ਨੂੰ ਲੈ ਕੇ ਉਲਝਣ ’ਚ ਪੈ ਗਏ ਕਿ ਸੜਕ ਕਿੱਥੇ ਹੈ ਤੇ ਕਿੱਥੇ ਨਹੀਂ। ਬਹੁਤ ਸਾਰੇ ਵਾਹਨ ਚਿੱਕੜ ਵਿੱਚ ਫਸ ਗਏ ਅਤੇ ਕਈ ਪਲਟਣੋਂ ਵਾਲ-ਵਾਲ ਬਚੇ।
ਸਥਾਨਕ ਜਲ ਪ੍ਰੋਜੈਕਟ ਲਈ ਰਾਸ਼ਟਰੀ ਰਾਜ ਮਾਰਗ ਦੀ ਸਰਵਿਸ ਰੋਡ 'ਤੇ ਪਾਈਪਲਾਈਨ ਵਿਛਾਉਣ ਲਈ ਸੜਕ ਪੁੱਟ ਦਿੱਤੀ ਗਈ ਸੀ, ਸੁੱਚੀ ਪਿੰਡ ਤੋਂ ਪਠਾਨਕੋਟ ਚੌਕ ਅਤੇ ਟ੍ਰਾਂਸਪੋਰਟ ਨਗਰ ਤੱਕ ਫੋਕਲ ਪੁਆਇੰਟ ਰਾਹੀਂ ਪਾਈਪਾਂ ਵਿਛਾਉਣ ਤੋਂ ਬਾਅਦ ਟੋਏ ਚਿੱਕੜ ਨਾਲ ਭਰ ਗਏ। ਐੱਨਐੱਚਆਈਏ ਨੇ ਲੰਮਾ ਪਿੰਡ ਚੌਕ ਨੇੜੇ ਪੁੱਟੇ ਗਏ ਇਲਾਕੇ ’ਚ ਇੰਟਰਲਾਕਿੰਗ ਟਾਈਲਾਂ ਲਾ ਕੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਸੀ ਪਰ ਮੀਂਹ ਦੇ ਪਾਣੀ ਕਾਰਨ ਬੰਦ ਹੋ ਗਿਆ ਹੈ। ਇਸ ਦੌਰਾਨ ਸੁੱਚੀ ਪਿੰਡ ਤੋਂ ਫੋਕਲ ਪੁਆਇੰਟ ਤੱਕ ਪੰਜ ਕਿੱਲੋਮੀਟਰ ਦੇ ਰਸਤੇ ’ਚ ਖਾਸ ਕਰਕੇ ਸਰਵਿਸ ਰੋਡ 'ਤੇ ਆਵਾਜਾਈ ਖ਼ਤਰੇ ਨਾਲ ਭਰੀ ਹੋਈ ਹੈ। ਆਉਣ ਵਾਲੇ ਦਿਨਾਂ ’ਚ ਭਾਰੀ ਮੌਨਸੂਨ ਮਗਰੋਂ ਇਸ ਸੜਕ 'ਤੇ ਹਾਲਾਤ ਹੋਰ ਵਿਗੜਨ ਦੀ ਉਮੀਦ ਹੈ।
----------------
ਵੇਰਕਾ ਮਿਲਕ ਪਲਾਂਟ ਤੱਕ ਪੁਟ-ਪੁਟਾਈ ਕਾਰਨ ਵਧਣਗੀਆਂ ਮੁਸ਼ਕਲਾਂ
ਆਉਣ ਵਾਲੇ ਮੌਨਸੂਨ ਸੀਜ਼ਨ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਕਾਰਨ ਇਹ ਹੈ ਕਿ ਫੋਕਲ ਪੁਆਇੰਟ ਚੌਕ ਤੋਂ ਵੇਰਕਾ ਮਿਲਕ ਪਲਾਂਟ ਤੱਕ ਸਰਵਿਸ ਰੋਡ ਪੁੱਟਿਆ ਜਾਵੇਗਾ। ਇਸ ਦੌਰਾਨ, ਸੰਜੇ ਗਾਂਧੀ ਨਗਰ ਤੋਂ ਭਗਤ ਸਿੰਘ ਕਾਲੋਨੀ ਨਹਿਰ ਤੱਕ ਪਾਈਪਾਂ ਪਾਉਣ ਲਈ ਖੁਦਾਈ ਚੱਲ ਰਹੀ ਹੈ।
---
ਕੀ ਕਹਿੰਦੇ ਹਨ ਲੋਕ
-ਫੋਟੋ:
ਪਹਿਲਾਂ ਧੂੜ ਦਾ ਗੁਬਾਰ, ਹੁਣ ਚਿੱਕੜ
ਲੰਮਾ ਪਿੰਡ ਚੌਕ ਨੇੜੇ ਮੋਟਰਸਾਈਕਲਾਂ ਦੀ ਮੁਰੰਮਤ ਕਰਨ ਵਾਲੇ ਅਰਵਿੰਦ ਕੁਮਾਰ ਨੇ ਕਿਹਾ ਕਿ ਪਾਈਪ ਵਿਛਾਉਣ ਲਈ ਸੜਕ ਪੁੱਟਣ ਤੋਂ ਬਾਅਦ, ਧੂੜ ਉੱਡ ਰਹੀ ਸੀ ਅਤੇ ਹੁਣ ਮੀਂਹ ਤੋਂ ਬਾਅਦ ਚਿੱਕੜ ਵਰਗੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ।
---------
--ਫੋਟੋ:
ਕਰੇਨ ਦੀ ਮਦਦ ਨਾਲ ਚਿੱਕੜ ’ਚੋਂ ਕੱਢੇ ਵਾਹਨ
ਪੇਸ਼ੇ ਤੌਰ 'ਤੇ ਡਰਾਈਵਰ ਰਜਿੰਦਰ ਕੁਮਾਰ ਨੇ ਕਿਹਾ ਕਿ ਸੜਕ ਕਾਰਨ ਕਈ ਵਾਹਨਾਂ ਨੂੰ ਵੀ ਕਾਫ਼ੀ ਨੁਕਸਾਨ ਪੁੱਜਦਾ ਹੈ। ਬਹੁਤ ਸਾਰੇ ਵਾਹਨ ਟੋਇਆਂ ਤੇ ਚਿੱਕੜ ’ਚ ਫਸ ਜਾਂਦੇ ਹਨ ਤੇ ਉਨ੍ਹਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਜਾਂਦਾ ਹੈ।
--------
--ਫੋਟੋ:
ਢਾਬਾ ਕਾਰੋਬਾਰ ਬੰਦ ਹੋਣ ਕੰਢੇ
ਢਾਬਾ ਆਪਰੇਟਰ ਰਾਜੇਸ਼ ਕੁਮਾਰ ਨੇ ਕਿਹਾ ਕਿ ਸੜਕ ਕਾਰਨ ਉਨ੍ਹਾਂ ਦਾ ਕਾਰੋਬਾਰ ਬੰਦ ਹੋਣ ਕੰਢੇ ਹੈ। ਸੜਕ 'ਤੇ ਖੜ੍ਹੇ ਵਾਹਨਾਂ ਦੀ ਘਾਟ ਨੇ ਕਾਰੋਬਾਰ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ ਅਤੇ ਧੂੜ ਤੇ ਚਿੱਕੜ ਕਾਰਨ ਗਾਹਕਾਂ ਨੇ ਆਉਣਾ ਬੰਦ ਕਰ ਦਿੱਤਾ।