- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਨਾਜਾਇਜ਼ ਹਥਿਆਰ, ਕਾਰਤੂਸ ਤੇ

-ਨਾਜਾਇਜ਼ ਹਥਿਆਰ, ਕਾਰਤੂਸ ਤੇ 100 ਗ੍ਰਾਮ ਹੈਰੋਇਨ ਬਰਾਮਦ
ਜਾਸ, ਜਲੰਧਰ
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾਂ, ਕਾਰਤੂਸ ਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਡੀਸੀਪੀ ਜਯੰਤ ਪੁਰੀ ਤੇ ਏਸੀਪੀ ਅਮਰਬੀਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਸੈਲ ਦੇ ਇੰਚਾਰਜ ਐੱਸਆਈ ਮਨਜਿੰਦਰ ਸਿੰਘ ਦੀ ਟੀਮ 10 ਜੂਨ ਨੂੰ ਗਸ਼ਤ ਦੌਰਾਨ ਡਵੀਜ਼ਨਲ ਕਮਿਸ਼ਨਰ ਦਫਤਰ ਦੇ ਬਾਹਰ ਬਣੀ ਪਾਰਕਿੰਗ ਦੇ ਨੇੜੇ ਪੁੱਜੀ। ਉਥੇ ਇਕ ਨੌਜਵਾਨ ਸਕੂਟਰੀ 'ਤੇ ਸ਼ੱਕੀ ਹਾਲਾਤ ’ਚ ਬੈਠਾ ਦਿਖਾਈ ਦਿੱਤਾ। ਪੁਲਿਸ ਨੂੰ ਵੇਖ ਕੇ ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਸ ਨੂੰ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਹਿਮਾਂਸ਼ੂ ਉਰਫ ਦਿਮਾਂਸ਼ੂ, ਨਿਵਾਸੀ ਮੁਸਲਿਮ ਕਾਲੋਨੀ, ਰਾਮਾ ਮੰਡੀ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਦੀ ਸਕੂਟਰੀ ਦੀ ਡਿੱਗੀ ’ਚੋਂ ਇਕ 32 ਬੋਰ ਪਿਸਤੌਲ, ਮੈਗਜ਼ੀਨ ਤੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਨਵੀਂ ਬਾਰਾਦਰੀ ’ਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਦੋ ਆਪਰਾਧਿਕ ਮਾਮਲੇ ਦਰਜ ਹਨ।
ਦੂਜੀ ਕਾਰਵਾਈ ’ਚ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਟੀਮ ਨੇ ਨਿਖਿਲ ਨਾਹਰ, ਨਿਵਾਸੀ ਬੂਟਾਂ ਪਿੰਡ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 50 ਗ੍ਰਾਮ ਹੈਰੋਇਨ, ਇਕ 32 ਬੋਰ ਪਿਸਤੌਲ, ਮੈਗਜ਼ੀਨ ਤੇ ਦੋ ਕਾਰਤੂਸ ਬਰਾਮਦ ਕੀਤੇ। ਨਾਲ ਹੀ ਅਭਿਸ਼ੇਕ ਉਰਫ ਸਾਹਿਲ ਉਰਫ ਕਾਲੀ, ਨਿਵਾਸੀ ਸੋਫੀ ਪਿੰਡ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤੇ ਆਰਮਜ਼ ਐਕਟ ਤਹਿਤ ਥਾਣਾ ਡਵੀਜ਼ਨ ਨੰਬਰ-7 ’ਚ ਮਾਮਲਾ ਦਰਜ ਕੀਤਾ। ਪੁੱਛਗਿੱਛ ਦੌਰਾਨ ਪੁਲਿਸ ਨੇ 12 ਜੂਨ ਨੂੰ ਕਰਨ ਉਰਫ ਗੰਜਾ, ਨਿਵਾਸੀ ਕਪੂਰਥਲਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਤੇ ਮਾਮਲੇ ਵਿਚ ਐੱਨਡੀਪੀਐੱਸ ਐਕਟ ਵੀ ਜੋੜ ਦਿੱਤਾ। ਨਿਖਿਲ ਨਾਹਰ ਖ਼ਿਲਾਫ਼ ਪਹਿਲਾਂ ਤੋਂ ਚਾਰ ਮਾਮਲੇ ਦਰਜ ਹਨ ਤੇ ਉਹ ਇਕ ਮਾਮਲੇ ਵਿਚ ਭਗੌੜਾ ਵੀ ਸੀ। ਅਭਿਸ਼ੇਕ ਉਰਫ ਕਾਲੀ ਖ਼ਿਲਾਫ਼ ਵੀ ਚਾਰ ਤੇ ਕਰਨ ਉਰਫ ਗੰਜਾ ਖ਼ਿਲਾਫ਼ ਦੋ ਮਾਮਲੇ ਦਰਜ ਹਨ। ਪੁਲਿਸ ਨੇ ਮੁਲਜ਼ਮ ਦਾ ਰਿਮਾਂਡ ਹਾਸਲ ਕਰ ਲਿਆ ਹੈ। ਉਨ੍ਹਾਂ ਦੇ ਅਗਲੇ-ਪਿਛਲੇ ਨੈੱਟਵਰਕ, ਨਸ਼ਾ ਤਸਕਰੀ ਤੇ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।