- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਘੂ ਉਦਯੋਗ ਭਾਰਤੀ ਦੀ ਸੂਬਾ ਮੀਤ ਪ੍ਰਧਾਨ ਸੀਮਾ ਥੂਮਲ ਨੇ ਕਿਹਾ ਕਿ ਲਘੂ ਉਦਯੋਗ ਦੇਸ਼ ਦੀ ਆਰਥਿਕਤਾ ਅਤੇ ਰੁਜ਼ਗਾਰ ’ਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਮੁਤਾਬਕ ਦੇਸ਼ ’ਚ ਲਗਭਗ ਸਾਢੇ ਸੱਤ ਲੱਖ ਲਘੂ ਉਦਯੋਗ ਹਨ, ਜੋ ਕਰੀਬ 12 ਕਰੋੜ ਲੋਕਾਂ ਨੂੰ ਸਿੱਧਾ ਅਤੇ 32 ਕਰੋੜ ਲੋਕਾਂ ਨੂੰ ਅਸਿੱਧਾ ਰੁਜ਼ਗਾਰ ਦਿੰਦੇ ਹਨ। ਜੀਡੀਪੀ ਅਤੇ ਨਿਰਮਾਣ ਖੇਤਰ ’ਚ ਇਨ੍ਹਾਂ ਦਾ ਯੋਗਦਾਨ ਲਗਭਗ 30 ਫ਼ੀਸਦੀ ਹੈ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ: ਜਲੰਧਰ ’ਚ ਕਰਵਾਏ ਵਪਾਰਕ ਸੰਮੇਲਨ ਦੌਰਾਨ ਭਾਰਤ ਸਰਕਾਰ ਦੇ ਨੈਸ਼ਨਲ ਟ੍ਰੇਡਰਜ਼ ਵੈਲਫੇਅਰ ਬੋਰਡ ਦੇ ਚੇਅਰਮੈਨ ਸੁਨੀਲ ਜੇ. ਸਿੰਘੀ ਨੇ ਪੰਜਾਬ ਭਰ ਤੋਂ ਪਹੁੰਚੇ ਵਪਾਰੀਆਂ ਤੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਵਪਾਰੀ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਜੋ ਵਪਾਰੀਆਂ ਦੀ ਗੱਲ ਕਰੇਗਾ, ਉਹੀ ਦੇਸ਼ ਤੇ ਰਾਜ ’ਤੇ ਰਾਜ ਕਰੇਗਾ।
ਸਿੰਘੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਪਾਰੀਆਂ ਅਤੇ ਐੱਮਐੱਸਐੱਮਈ ਖੇਤਰ ਲਈ ਕਦਮ ਚੁੱਕ ਰਹੀ ਹੈ। ਉਨ੍ਹਾਂ ਜੀਐੱਸਟੀ ਸੁਧਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਅਤੇ ਕੱਪੜਿਆਂ ’ਤੇ ਟੈਕਸ ਦਰਾਂ ਘਟਾਉਣ ਨਾਲ ਵਪਾਰੀਆਂ ਤੇ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਉਨ੍ਹਾਂ ਪੰਜਾਬ ਦੇ ਵਪਾਰੀਆਂ ਲਈ ਸੁਰੱਖਿਅਤ ਮਾਹੌਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਾਰੋਬਾਰੀਆਂ ਨੂੰ ਡਰ ਅਤੇ ਫਿਰੌਤੀ ਦੇ ਖ਼ੌਫ਼ ਤੋਂ ਮੁਕਤ ਹੋ ਕੇ ਕੰਮ ਕਰਨ ਦਾ ਮਾਹੌਲ ਮਿਲਣਾ ਚਾਹੀਦਾ ਹੈ।
ਲਘੂ ਉਦਯੋਗ ਭਾਰਤੀ ਦੀ ਸੂਬਾ ਮੀਤ ਪ੍ਰਧਾਨ ਸੀਮਾ ਥੂਮਲ ਨੇ ਕਿਹਾ ਕਿ ਲਘੂ ਉਦਯੋਗ ਦੇਸ਼ ਦੀ ਆਰਥਿਕਤਾ ਅਤੇ ਰੁਜ਼ਗਾਰ ’ਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਮੁਤਾਬਕ ਦੇਸ਼ ’ਚ ਲਗਭਗ ਸਾਢੇ ਸੱਤ ਲੱਖ ਲਘੂ ਉਦਯੋਗ ਹਨ, ਜੋ ਕਰੀਬ 12 ਕਰੋੜ ਲੋਕਾਂ ਨੂੰ ਸਿੱਧਾ ਅਤੇ 32 ਕਰੋੜ ਲੋਕਾਂ ਨੂੰ ਅਸਿੱਧਾ ਰੁਜ਼ਗਾਰ ਦਿੰਦੇ ਹਨ। ਜੀਡੀਪੀ ਅਤੇ ਨਿਰਮਾਣ ਖੇਤਰ ’ਚ ਇਨ੍ਹਾਂ ਦਾ ਯੋਗਦਾਨ ਲਗਭਗ 30 ਫ਼ੀਸਦੀ ਹੈ।
ਵਪਾਰੀਆਂ ਨੇ ਰੱਖੀਆਂ ਇਹ ਮੰਗਾਂ
ਸੰਮੇਲਨ ’ਚ ਜਲੰਧਰ ਦੇ ਵਪਾਰੀਆਂ ਨੇ ਖੇਡਾਂ ਦੇ ਸਾਮਾਨ, ਹੈਂਡ ਟੂਲਜ਼ ਅਤੇ ਸਰਜੀਕਲ ਉਤਪਾਦਾਂ ਦੇ ਨਿਰਯਾਤ ਲਈ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਕੀਤੀ। ਉਨ੍ਹਾਂ ਅਟਾਰੀ ਸਰਹੱਦ ਨੂੰ ਅਫ਼ਗਾਨਿਸਤਾਨ, ਮੱਧ ਏਸ਼ੀਆ ਅਤੇ ਹੋਰ ਦੇਸ਼ਾਂ ਨਾਲ ਵਪਾਰ ਲਈ ਲੈਂਡ ਟ੍ਰੇਡ ਕੋਰੀਡੋਰ ਵਜੋਂ ਵਿਕਸਤ ਕਰਨ ਅਤੇ ਜਲੰਧਰ ’ਚ ਕੇਂਦਰ ਸਰਕਾਰ, ਉਦਯੋਗਪਤੀਆਂ ਤੇ ਨਿਰਯਾਤਕਾਂ ਦਾ ਸਾਂਝਾ ਟ੍ਰੇਡ ਮਿਸ਼ਨ ਬਣਾਉਣ ਦਾ ਸੁਝਾਅ ਦਿੱਤਾ। ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਘੱਟ ਵਿਆਜ ਦਰਾਂ ’ਤੇ ਵਰਕਿੰਗ ਕੈਪੀਟਲ ਅਤੇ ਟਰਮ ਲੋਨ ਮੁਹੱਈਆ ਕਰਵਾਉਣ ਦੀ ਮੰਗ ਵੀ ਉਠਾਈ ਗਈ।
ਉੱਘੇ ਉਦਯੋਗਪਤੀ ਰਜਿੰਦਰ ਸਿੰਘ ਮਰਵਾਹਾ ਨੇ ਕਿਹਾ ਕਿ ਪੰਜਾਬ ’ਚ ਵਪਾਰ ਨੂੰ ਮਜ਼ਬੂਤ ਕਰਨ ਅਤੇ ਕੌਮਾਂਤਰੀ ਪੱਧਰ ਤੱਕ ਲਿਜਾਣ ਲਈ ਡਬਲ ਇੰਜਣ ਸਰਕਾਰ ਦੀ ਲੋੜ ਹੈ। ਸੰਮੇਲਨ ਦੇ ਅੰਤ ’ਚ ਵਪਾਰੀਆਂ ਤੇ ਉਦਯੋਗਪਤੀਆਂ ਨੇ ਪੰਜਾਬ ਨੂੰ ਨਸ਼ਾ-ਮੁਕਤ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਦਾ ਪ੍ਰਣ ਲਿਆ। ਇਸ ਮੌਕੇ ‘ਭਾਰਤ ਮਾਤਾ ਕੀ ਜੈ’ ਅਤੇ ‘ਵਪਾਰੀ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਾਏ ਗਏ।