- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ ਸਿੱਖਾਂ ਨੂੰ ਇਹ ਗਿਲਾ ਰਹਿੰਦਾ ਹੈ ਕਿ ਉਨ੍ਹਾਂ ਨੂੰ ਕੇਂਦਰ ’ਚ ਉੱਚੇ ਅਹੁਦੇ ਨਹੀਂ ਮਿਲੇ ਪਰ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਭਾਰਤੀ ਸੰਸਦ ਦੇ ਇਤਿਹਾਸ ਵਿੱਚ ਦੋ ਸਿੱਖ ਸ਼ਖਸੀਅਤਾਂ ਨੇ ਲੋਕ ਸਭਾ ਦੇ ਸਪੀਕਰ ਦਾ ਗੌਰਵਮਈ ਅਹੁਦਾ ਸੰਭਾਲਿਆ ਹੈ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਲੋਕ ਸਭਾ ਦੇ ਸਾਬਕਾ ਸਪੀਕਰ ਅਤੇ ਦੇਸ਼ ਦੇ ਸਤਿਕਾਰਤ ਆਗੂ ਡਾ. ਗੁਰਦਿਆਲ ਸਿੰਘ ਢਿੱਲੋਂ ਦੇ ਜਨਮ ਦਿਨ ਮੌਕੇ ’ਤੇ ਸੰਸਦ ਭਵਨ ਦੇ ਸੈਂਟਰਲ ਹਾਲ ਵਿਖੇ ਵੀਰਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਲੋਕ ਸਭਾ ਦੇ ਮੌਜੂਦਾ ਸਪੀਕਰ ਓਮ ਬਿਰਲਾ ਸਮੇਤ ਕਈ ਸ਼ਖਸੀਅਤਾਂ ਨੇ ਉਨ੍ਹਾਂ ਦੀ ਤਸਵੀਰ ’ਤੇ ਫੁੱਲਮਾਲਾਵਾਂ ਅਰਪਿਤ ਕਰ ਕੇ ਉਨ੍ਹਾਂ ਦੀਆਂ ਦੇਸ਼ ਅਤੇ ਕੌਮ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ ਸਿੱਖਾਂ ਨੂੰ ਇਹ ਗਿਲਾ ਰਹਿੰਦਾ ਹੈ ਕਿ ਉਨ੍ਹਾਂ ਨੂੰ ਕੇਂਦਰ ’ਚ ਉੱਚੇ ਅਹੁਦੇ ਨਹੀਂ ਮਿਲੇ ਪਰ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਭਾਰਤੀ ਸੰਸਦ ਦੇ ਇਤਿਹਾਸ ਵਿੱਚ ਦੋ ਸਿੱਖ ਸ਼ਖਸੀਅਤਾਂ ਨੇ ਲੋਕ ਸਭਾ ਦੇ ਸਪੀਕਰ ਦਾ ਗੌਰਵਮਈ ਅਹੁਦਾ ਸੰਭਾਲਿਆ ਹੈ। ਜਿਹਨਾਂ ਵਿਚ ਸ. ਹੁਕਮ ਸਿੰਘ ਜੋ 1962 ਵਿੱਚ ਸਪੀਕਰ ਬਣੇ। ਉਹ ਪਹਿਲੇ ਪੰਜਾਬੀ ਤੇ ਸਿੱਖ ਸਨ, ਜਿਹੜੇ ਇਸ ਉੱਚੇ ਅਹੁਦੇ ਤਕ ਪਹੁੰਚੇ। ਉਹਨਾਂ ਤੋਂ ਬਾਅਦ ਡਾ. ਗੁਰਦਿਆਲ ਸਿੰਘ ਢਿੱਲੋਂ ਉਹ ਮਹਾਨ ਸ਼ਖਸੀਅਤ ਸਨ ਜੋ 1969 ਵਿੱਚ ਪਹਿਲੀ ਵਾਰ ਅਤੇ 1971 ਵਿੱਚ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਚੁਣੇ ਗਏ।
---
ਪੰਜਾਬ ਦੇ 20 ਸੰਸਦ ਮੈਂਬਰਾਂ ਦੀ ਗੈਰ-ਹਾਜ਼ਰੀ ’ਤੇ ਜਤਾਇਆ ਅਫ਼ਸੋਸ
ਸਾਬਕਾ ਐਮ.ਪੀ. ਤਰਲੋਚਨ ਸਿੰਘ ਨੇ ਭਾਰੀ ਮਨ ਨਾਲ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਜਦੋਂ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਪੰਜਾਬ ਦੇ ਕੁੱਲ 20 ਸੰਸਦ ਮੈਂਬਰ (ਲੋਕ ਸਭਾ ਅਤੇ ਰਾਜ ਸਭਾ) ਦਿੱਲੀ ਵਿੱਚ ਮੌਜੂਦ ਹਨ, ਫਿਰ ਵੀ ਕੋਈ ਵੀ ਮੌਜੂਦਾ ਐਮ.ਪੀ. ਢਿੱਲੋਂ ਸਾਹਿਬ ਦੇ ਸਵੇਰੇ 10:30 ਵਜੇ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਜਦੋਂ ਕਿ ਸੰਸਦ ਦੀ ਕਾਰਵਾਈ 11:00 ਵਜੇ ਸ਼ੁਰੂ ਹੁੰਦੀ ਹੈ। ਪੰਜਾਬ ਦੀ ਸ਼ਾਨ ਰਹੇ ਡਾ. ਢਿੱਲੋਂ ਸਾਹਿਬ ਨੂੰ ਸਤਿਕਾਰ ਦੇਣਾ ਸਾਡੇ ਸਾਰਿਆਂ ਦਾ ਫਰਜ਼ ਸੀ। ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵੱਸਦੇ ਸਾਰੇ ਪੰਜਾਬੀਆਂ ਅਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਮਹਾਨ ਸ਼ਖਸੀਅਤਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣੀ ਮਿਹਨਤ, ਲਿਆਕਤ ਅਤੇ ਹਿੰਮਤ ਨਾਲ ਪਿੰਡਾਂ ਤੋਂ ਉੱਠ ਕੇ ਦੇਸ਼ ਦੇ ਸਭ ਤੋਂ ਉੱਚੇ ਅਹੁਦਿਆਂ 'ਤੇ ਪਹੁੰਚ ਕੇ ਕੌਮ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ।
---
ਪਿੰਡ ਦੀ ਮਿੱਟੀ ਤੋਂ ਅੰਤਰਰਾਸ਼ਟਰੀ ਪੱਧਰ ਤੱਕ ਦਾ ਸਫ਼ਰ
ਡਾ. ਗੁਰਦਿਆਲ ਸਿੰਘ ਢਿੱਲੋਂ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ 1915 ਵਿੱਚ ਤਰਨ ਤਾਰਨ ਦੇ ਪਿੰਡ ਪੰਜਵੜ ਵਿਖੇ ਭੰਗੀ ਮਿਸਲ ਨਾਲ ਸਬੰਧਤ ਪਰਿਵਾਰ ਵਿੱਚ ਹੋਇਆ ਸੀ। ਇੱਕ ਪੇਂਡੂ ਪਰਿਵਾਰ ਤੋਂ ਉੱਠ ਕੇ ਉਨ੍ਹਾਂ ਨੇ ਲਾਹੌਰ ਤੋਂ ਵਕਾਲਤ ਦੀ ਪੜ੍ਹਾਈ ਕੀਤੀ। ਉਹ ਪੰਜਾਬ ਵਿਧਾਨ ਸਭਾ ਦੇ ਦੋ ਵਾਰ ਸਪੀਕਰ ਅਤੇ ਪੰਜਾਬ ਵਿੱਚ ਮੰਤਰੀ ਰਹੇ। ਇਸ ਤੋਂ ਬਾਅਦ ਕੇਂਦਰੀ ਰਾਜਨੀਤੀ ਵਿੱਚ ਆ ਕੇ ਦੋ ਵਾਰ ਲੋਕ ਸਭਾ ਸਪੀਕਰ ਅਤੇ ਰਾਜੀਵ ਗਾਂਧੀ ਸਰਕਾਰ ਵਿੱਚ ਕੇਂਦਰੀ ਵਜ਼ੀਰ ਵੀ ਰਹੇ। ਉਹ ਕੈਨੇਡਾ ਵਿੱਚ ਭਾਰਤ ਦੇ ਰਾਜਦੂਤ ਵੀ ਰਹੇ। ਉਨ੍ਹਾਂ ਨੇ ਸਿੱਖ ਬੱਚਿਆਂ ਲਈ ਕਈ ਪੁਸਤਕਾਂ ਲਿਖੀਆਂ ਅਤੇ 'ਵਰਤਮਾਨ' ਤੇ 'ਸ਼ੇਰ-ਏ-ਭਾਰਤ' ਵਰਗੇ ਅਖ਼ਬਾਰ ਵੀ ਚਲਾਏ।