- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਂਚ ਏਜੰਸੀ ਨੇ ਭੱਟੀ ਖ਼ਿਲਾਫ਼ ਤਿੰਨ ਵੱਡੇ ਮਾਮਲਿਆਂ ਵਿੱਚ ਕਾਰਵਾਈ ਕੀਤੀ ਹੈ। ਪਹਿਲਾ ਅੰਬਾਲਾ ਦੇ ਬਲਦੇਵ ਨਗਰ ਥਾਣੇ ’ਚ ਹੋਏ ਧਮਾਕੇ ਦੇ ਮਾਮਲੇ 'ਚ ਐੱਨਆਈਏ ਨੇ ਸ਼ਹਿਜ਼ਾਦ ਭੱਟੀ ਸਮੇਤ 8 ਦੋਸ਼ੀਆਂ ਖ਼ਿਲਾਫ਼ ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।

ਦਵਿੰਦਰ ਕੁਮਾਰ, ਪੰਜਾਬੀ ਜਾਗਰਣ, ਜਲੰਧਰ : ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਪਾਕਿਸਤਾਨ ’ਚ ਬੈਠੇ ਗੈਂਗਸਟਰ ਤੋਂ ਅੱਤਵਾਦੀ ਬਣੇ ਸ਼ਹਿਜ਼ਾਦ ਭੱਟੀ ਅਤੇ ਉਸ ਦੇ ਗੈਂਗਸਟਰ ਨੈੱਟਵਰਕ ਖ਼ਿਲਾਫ਼ ਆਪਣੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਦੇ 9 ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ਹਿਜ਼ਾਦ ਭੱਟੀ ਦੇ 18 ਠਿਕਾਣਿਆਂ ਅਤੇ ਉਸ ਦੇ ਸਹਿਯੋਗੀਆਂ 'ਤੇ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ ਏਜੰਸੀ ਨੇ ਕਈ ਮੋਬਾਈਲ ਫੋਨ, ਡਿਜੀਟਲ ਯੰਤਰ, ਅਹਿਮ ਦਸਤਾਵੇਜ਼ ਅਤੇ ਵਿੱਤੀ ਲੈਣ-ਦੇਣ ਨਾਲ ਜੁੜੇ ਪੁਖ਼ਤਾ ਸਬੂਤ ਜ਼ਬਤ ਕੀਤੇ ਹਨ।
ਜਾਂਚ ਏਜੰਸੀ ਨੇ ਭੱਟੀ ਖ਼ਿਲਾਫ਼ ਤਿੰਨ ਵੱਡੇ ਮਾਮਲਿਆਂ ਵਿੱਚ ਕਾਰਵਾਈ ਕੀਤੀ ਹੈ। ਪਹਿਲਾ ਅੰਬਾਲਾ ਦੇ ਬਲਦੇਵ ਨਗਰ ਥਾਣੇ ’ਚ ਹੋਏ ਧਮਾਕੇ ਦੇ ਮਾਮਲੇ 'ਚ ਐੱਨਆਈਏ ਨੇ ਸ਼ਹਿਜ਼ਾਦ ਭੱਟੀ ਸਮੇਤ 8 ਦੋਸ਼ੀਆਂ ਖ਼ਿਲਾਫ਼ ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਦੂਜਾ ਜਲੰਧਰ 'ਚ ਯੂ-ਟਿਊਬਰ/ਸੋਸ਼ਲ ਮੀਡੀਆ ਇਨਫਲੂਐਂਸਰ ਰੋਜਰ ਸੰਧੂ ਦੇ ਘਰ 'ਤੇ ਹੋਏ ਹੈਂਡ ਗ੍ਰੇਨੇਡ ਹਮਲੇ ਦਾ ਮਾਸਟਰਮਾਈਂਡ ਵੀ ਭੱਟੀ ਹੀ ਨਿਕਲਿਆ, ਜਿਸ ਵਿੱਚ ਐੱਨਆਈਏ ਨੇ ਉਸ ਨੂੰ ਭਗੌੜਾ ਨਾਮਜ਼ਦ ਕੀਤਾ ਹੈ। ਤੀਜਾ ਹਰਿਆਣਾ ਦੇ ਸਿਰਸਾ 'ਚ ਹੋਏ ਧਮਾਕੇ ਦੀ ਪੂਰੀ ਸਾਜ਼ਿਸ਼ ਵੀ ਪਾਕਿਸਤਾਨ ਤੋਂ ਹੀ ਭੱਟੀ ਦੁਆਰਾ ਰਚੀ ਗਈ ਸੀ।
ਜਾਂਚ ਤੋਂ ਖ਼ੁਲਾਸਾ ਹੋਇਆ ਹੈ ਕਿ ਸ਼ਹਿਜ਼ਾਦ ਭੱਟੀ ਪਾਕਿਸਤਾਨ 'ਚ ਬੈਠ ਕੇ ਸੋਸ਼ਲ ਮੀਡੀਆ ਅਤੇ ਇਨਕ੍ਰਿਪਟਡ ਐਪਸ ਰਾਹੀਂ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਲਾਲਚ ਦੇ ਕੇ ਭੜਕਾ ਰਿਹਾ ਸੀ। ਉਹ ਉਨ੍ਹਾਂ ਰਾਹੀਂ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਡਿਲੀਵਰੀ ਕਰਵਾ ਕੇ ਹਮਲੇ ਅੰਜਾਮ ਦਵਾਉਂਦਾ ਸੀ। ਐੱਨਆਈਏ ਹੁਣ ਉਸ ਦੇ ਪੂਰੇ ਸਲੀਪਰ ਸੈੱਲ ਅਤੇ ਫੰਡਿੰਗ ਨੈੱਟਵਰਕ ਨੂੰ ਢਹਿ-ਢੇਰੀ ਕਰਨ ਲਈ ਅਗਲੇਰੀ ਜਾਂਚ ਕਰ ਰਹੀ ਹੈ। ਐੱਨਆਈਏ ਵੱਲੋਂ ਰੈੱਡ ਕਾਰਨਰ ਨੋਟਿਸ ਅਤੇ ਸਖ਼ਤ ਕਾਰਵਾਈ ਤੋਂ ਬਾਅਦ ਸੋਸ਼ਲ ਮੀਡੀਆ ਇਨਫਲੂਐਂਸਰ ਰੋਜਰ ਸੰਧੂ ਨੇ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਅਤੇ ਐੱਨਆਈਏ ਦਾ ਧੰਨਵਾਦ ਕੀਤਾ ਹੈ।
ਭਾਰਤ ’ਚ ਮਾਹੌਲ ਖਰਾਬ ਕਰਨ ਦੀ ਕਰ ਰਹੀਆਂ ਕੋਸ਼ਿਸ਼ਾਂ
ਰੋਜਰ ਸੰਧੂ ਨੇ ਕਿਹਾ ਕਿ "ਸ਼ਹਿਜ਼ਾਦ ਭੱਟੀ ਪਾਕਿਸਤਾਨੀ ਏਜੰਸੀ ਆਈਐੱਸਆਈ ਦਾ ਪਾਲਤੂ ਹੈ, ਜੋ ਭਾਰਤ 'ਚ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਉਸ ਨੇ ਮੇਰੇ ਘਰ 'ਤੇ ਵੀ ਹੈਂਡ ਗ੍ਰੇਨੇਡ ਸੁੱਟਵਾਇਆ ਸੀ। ਪਰ ਸਰਕਾਰ ਨੇ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹੋਏ ਸਖ਼ਤ ਕਾਰਵਾਈ ਕੀਤੀ ਹੈ। ਹੁਣ ਐੱਨਆਈਏ ਨੇ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ, ਜਿਸ ਨਾਲ ਸਰਕਾਰ ਇਸ ਪਾਕਿਸਤਾਨੀ ਡੌਨ ਨੂੰ ਚਾਹੇ ਉਹ ਕਿਸੇ ਵੀ ਦੇਸ਼ 'ਚ ਛੁਪਿਆ ਹੋਵੇ, ਉੱਥੋਂ ਚੁੱਕ ਕੇ ਭਾਰਤ ਲਿਆਵੇਗੀ।