- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਕਾਂਗਰਸ

ਜਾਸ, ਜਲੰਧਰ : ਕਾਂਗਰਸ ਭਵਨ ’ਚ ਯੂਥ ਕਾਂਗਰਸ ਦਿਹਾਤੀ ਇਕਾਈ ਦੇ ਨਵੇਂ ਪ੍ਰਧਾਨ ਤੇ ਅਹੁਦੇਦਾਰਾਂ ਦੀ ਨੇਮ ਪਲੇਟ ਦਾ ਮਾਮਲਾ ਹਾਲੇ ਵੀ ਸੁਲਝਦਾ ਨਹੀਂ ਦਿਖਾਈ ਦੇ ਰਿਹਾ। ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਉਪ ਪ੍ਰਧਾਨ ਅਸ਼ਵਨੀ ਭੱਲਾ ਤੇ ਨੌਜਵਾਨ ਆਗੂ ਹਨੀ ਜੋਸ਼ੀ ਨੇ ਨੇਮ ਪਲੇਟ ਹਟਾਉਣ ਮਗਰੋਂ ਹੁਣ ਦਫਤਰ ਦੇ ਬਾਹਰ ਪੇਂਟ ਨਾਲ ਨਾਂ ਲਿਖਵਾ ਦਿੱਤਾ ਹੈ। ਇਹ ਵਿਵਾਦ ਉਸ ਸਮੇਂ ਭੜਕਿਆ ਸੀ ਜਦੋਂ ਯੂਥ ਕਾਂਗਰਸ ਦਿਹਾਤੀ ਦੇ ਨਵੇਂ ਪ੍ਰਧਾਨ ਮਨਪ੍ਰੀਤ ਚੱਢਾ ਨੇ ਦਫਤਰ ਦੇ ਬਾਹਰ ਨੇਮ ਪਲੇਟ ਲਾਈ ਸੀ ਤੇ ਅਸ਼ਵਨੀ ਭੱਲਾ ਤੇ ਹਨੀ ਜੋਸ਼ੀ ਦੀ ਪਲੇਟ ਲਾਹ ਦਿੱਤੀ ਸੀ। ਇਸ ਨੂੰ ਲੈ ਕੇ ਦੋਵਾਂ ਧਿਰਾਂ ’ਚ ਮਾਰਕੁੱਟ ਵੀ ਹੋਈ ਸੀ। ਵਿਵਾਦ ਨੂੰ ਨਿਬੇੜਾ ਲਈ ਜ਼ਿਲ੍ਹਾ ਕਾਂਗਰਸ ਜਲੰਧਰ ਦਿਹਾਤੀ ਦੇ ਪ੍ਰਧਾਨ ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦਫਤਰ ਯੂਥ ਕਾਂਗਰਸ ਨੂੰ ਦੇ ਦਿੱਤਾ ਤੇ ਆਪਣੀ ਨੇਮ ਪਲੇਟ ਛੋਟੇ ਕਮਰੇ 'ਤੇ ਲਾ ਦਿੱਤੀ ਸੀ। ਇਹ ਕਮਰਾ ਪਹਿਲਾਂ ਕਾਂਗਰਸ ਆਗੂ ਅਸ਼ਵਨੀ ਭੱਲਾ ਤੇ ਹਨੀ ਜੋਸ਼ੀ ਕੋਲ ਸੀ।
ਪਰ ਬੁੱਧਵਾਰ ਨੂੰ ਇਹ ਵਿਵਾਦ ਇਕ ਵਾਰ ਮੁੜ ਵਧ ਗਿਆ। ਅਸ਼ਵਨੀ ਭੱਲਾ ਤੇ ਹਨੀ ਜੋਸ਼ੀ ਨੇ ਹੁਣ ਨਾਮ ਪੇਂਟ ਨਾਲ ਲਿਖਵਾ ਦਿੱਤਾ ਹੈ। ਨੇਮ ਪਲੇਟ ਤਾਂ ਹਟਾਈ ਜਾ ਸਕਦੀ ਹੈ ਪਰ ਪੇਂਟ ਨਾਲ ਲਿਖੇ ਗਏ ਇਸ ਨਾਵਾਂ ਨੂੰ ਹਟਾਉਣਾ ਮੁਸ਼ਕਲ ਹੋਵੇਗਾ ਤੇ ਜੇ ਇਸ ਨੂੰ ਹਟਾਇਆ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਮੁੜ ਵਿਵਾਦ ਖੜ੍ਹਾ ਹੋ ਸਕਦਾ ਹੈ। ਪਾਰਟੀ ਦੇ ਆਗੂਆਂ ਦੀ ਗੁੱਟਬਾਜ਼ੀ ਕਾਰਨ ਕਾਂਗਰਸ ਭਵਨ ’ਚ ਤਣਾਅ ਦਾ ਮਾਹੌਲ ਹੈ।
---
ਹੋਰਡਿੰਗਜ਼ 'ਤੇ ਨਵੇਂ ਪ੍ਰਧਾਨ ਦੀ ਫੋਟੋ ਗ਼ਾਇਬ
ਇਸ ਦੇ ਨਾਲ ਹੀ ਯੂਥ ਕਾਂਗਰਸ ਦਿਹਾਤੀ ਇਕਾਈ ਦੇ ਨਵੇਂ ਹੋਰਡਿੰਗਜ਼ ਨੂੰ ਲੈ ਕੇ ਵੀ ਵਿਵਾਦ ਹੈ। ਪੰਜਾਬ ’ਚ ਕਾਂਗਰਸ ਦੇ ਚੋਣਾਂ ਮਗਰੋਂ ਸ਼ੁਭਮ ਦੇਵਗਨ ਨੂੰ ਯੂਥ ਕਾਂਗਰਸ ਦਾ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਪਰ ਮਨਪ੍ਰੀਤ ਚੱਢਾ ਨੇ ਜੋ ਹੋਰਡਿੰਗਜ਼ ਲਾਏ ਹਨ, ਉਨ੍ਹਾਂ 'ਤੇ ਨਵੇਂ ਸੂਬੇ ਪ੍ਰਧਾਨ ਦੀ ਫੋਟੋ ਨਹੀਂ ਹੈ। ਇਸ ਨੂੰ ਲੈ ਕੇ ਵੀ ਪਾਰਟੀ ’ਚ ਅੰਦਰੂਨੀ ਖਿੱਚੋਤਾਣ ਸਾਹਮਣੇ ਆ ਰਹੀ ਹੈ। 2027 ਦੀਆਂ ਚੋਣਾਂ ਨੇੜੇ ਹਨ, ਇਸ ਲਈ ਗੁੱਟਬਾਜ਼ੀ ਪਾਰਟੀ ਲਈ ਨੁਕਸਾਨਦਾਇਕ ਹੋ ਸਕਦੀ ਹੈ।