Jalandhar News : ਕਬੀਰ ਜਯੰਤੀ ਦੇ ਸਬੰਧ 'ਚ ਅੱਜ ਨਿਕਲੇਗਾ ਨਗਰ ਕੀਰਤਨ ਤੇ ਸ਼ੋਭਾ ਯਾਤਰਾ, ਸੰਗਤਾਂ ਵੱਲੋਂ ਤਿਆਰੀਆਂ ਮੁਕੰਮਲ
ਸਤਿਗੁਰੂ ਕਬੀਰ ਮਹਾਰਾਜ ਜੀ ਦੇ 628ਵੇਂ ਪ੍ਰਕਾਸ਼ ਉਤਸਵ ਦੇ ਸਬੰਧੀ ਸਤਿਗੁਰੂ ਕਬੀਰ ਮੁੱਖ ਮੰਦਿਰ ਭਾਰਗੋ ਨਗਰ ਤੋਂ ਅੱਜ ਵਿਸ਼ਾਲ ਸ਼ੋਭਾ ਯਾਤਰਾ ਨਿਕਲੇਗੀ। ਸਤਿਗੁਰੂ ਕਬੀਰ ਮੁੱਖ ਮੰਦਿਰ ਦੇ ਚੇਅਰਮੈਨ ਸਤੀਸ਼ ਬਿੱਲਾ ਤੇ ਪ੍ਰਧਾਨ ਰਾਕੇਸ਼ ਭਗਤ ਨੇ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਦੇ 628 ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਸ਼ੋਭਾ ਯਾਤਰਾ ਅੱਜ ਦੁਪਹਿਰ 3 ਵਜੇ ਮੁੱਖ ਮੰਦਿਰ ਤੋਂ ਆਰੰਭ ਹੋਏਗੀ ਜੋ ਕਿ ਡਾਕਟਰ ਬੀਆਰ ਅੰਬੇਡਕਰ, ਭਗਵਾਨ ਵਾਲਮੀਕ ਚੌਕ,ਬਸਤੀਆ ਅੱਡਾ, ਫੁੱਟਬਾਲ ਚੌਕ, ਬਸਤੀ ਨੌ, ਬਬਰੀਕ ਚੌਕ, ਮਾਡਲ ਹਾਊਸ ਰੋਡ, ਸ੍ਰੀ ਗੁਰੂ ਰਵਿਦਾਸ ਚੋਂਕ, ਅੱਡਾ ਭਾਰਗੋ ਕੈਂਪ ਤੋਂ ਹੁੰਦੀ ਹੋਈ ਵਾਪਸ ਸਤਿਗੁਰੂ ਕਬੀਰ ਮੁੱਖ ਮੰਦਿਰ
Publish Date: Sat, 27 Jun 2026 12:22 PM (IST)
Updated Date: Sat, 27 Jun 2026 12:24 PM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸਤਿਗੁਰੂ ਕਬੀਰ ਮਹਾਰਾਜ ਜੀ ਦੇ 628ਵੇਂ ਪ੍ਰਕਾਸ਼ ਉਤਸਵ ਦੇ ਸਬੰਧੀ ਸਤਿਗੁਰੂ ਕਬੀਰ ਮੁੱਖ ਮੰਦਿਰ ਭਾਰਗੋ ਨਗਰ ਤੋਂ ਅੱਜ ਵਿਸ਼ਾਲ ਸ਼ੋਭਾ ਯਾਤਰਾ ਨਿਕਲੇਗੀ। ਸਤਿਗੁਰੂ ਕਬੀਰ ਮੁੱਖ ਮੰਦਿਰ ਦੇ ਚੇਅਰਮੈਨ ਸਤੀਸ਼ ਬਿੱਲਾ ਤੇ ਪ੍ਰਧਾਨ ਰਾਕੇਸ਼ ਭਗਤ ਨੇ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਦੇ 628 ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਸ਼ੋਭਾ ਯਾਤਰਾ ਅੱਜ ਦੁਪਹਿਰ 3 ਵਜੇ ਮੁੱਖ ਮੰਦਿਰ ਤੋਂ ਆਰੰਭ ਹੋਏਗੀ ਜੋ ਕਿ ਡਾਕਟਰ ਬੀਆਰ ਅੰਬੇਡਕਰ, ਭਗਵਾਨ ਵਾਲਮੀਕ ਚੌਕ,ਬਸਤੀਆ ਅੱਡਾ, ਫੁੱਟਬਾਲ ਚੌਕ, ਬਸਤੀ ਨੌ, ਬਬਰੀਕ ਚੌਕ, ਮਾਡਲ ਹਾਊਸ ਰੋਡ, ਸ੍ਰੀ ਗੁਰੂ ਰਵਿਦਾਸ ਚੋਂਕ, ਅੱਡਾ ਭਾਰਗੋ ਕੈਂਪ ਤੋਂ ਹੁੰਦੀ ਹੋਈ ਵਾਪਸ ਸਤਿਗੁਰੂ ਕਬੀਰ ਮੁੱਖ ਮੰਦਿਰ ਭਾਰਗੋ ਨਗਰ ਵਿਚ ਪੁੱਜੇਗੀ। ਸ਼ੋਭਾ ਯਾਤਰਾ ਵਿੱਚ ਝੰਡੇ ਦੀ ਰਸਮ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਨਿਭਾਏ ਜਾਏਗੀ ਜਦ ਕੇ ਮੁੱਖ ਮਹਿਮਾਨ ਵਜੋਂ ਸਾਬਕਾ ਲੋਕਲ ਬਾਡੀ ਮੰਤਰੀ ਭਗਤ ਚੂਨੀ ਲਾਲ ਸ਼ਿਰਕਤ ਕਰਨਗੇ।
ਇਸ ਮੌਕੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ,ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ,ਸਾਬਕਾ ਵਿਧਾਇਕ ਸ਼ੀਤਲ ਅੰਗਰਾਲ, ਜਲੰਧਰ ਦੇ ਮੇਅਰ ਵਿਨੀਤ ਧੀਰ,ਆਪ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਆਪ ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਸ਼ੋਭਾ ਭਗਤ, ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ, ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ, ਸੈਂਟਰ ਹਲਕਾ ਨਿਤਿਨ ਕੋਹਲੀ, ਜਲੰਧਰ ਕੈਂਟ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ,ਟੂਰਿਜਮ ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਦੀਪਕ ਬਾਲੀ, ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਸਤਿਗੁਰੂ ਕਬੀਰ ਮੁੱਖ ਮੰਤਰ ਨਤਮਸਤਕ ਹੋ ਕੇ ਸ਼ੋਭਾ ਯਾਤਰਾ ਸ਼ਾਮਿਲ ਹੋਣਗੇ।