- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਪੂਰਥਲਾ ਰੋਡ ਤੋਂ ਸ਼ਹਿਰ ਦੀ ਐਂਟਰੀ ਨੂੰ ਨਵੀਂ ਪਹਿਚਾਣ ਦੇਵੇਗਾ ਨਗਰ ਨਿਗਮ, ਨਹਿਰ ਪੁਲ ਤੋਂ ਜਲੰਧਰ ਕੁੰਜ ਤੱਕ ਬਣੇਗਾ ਫੁੱਟਪਾਥ

-ਨਹਿਰ ਪੁਲ ਤੋਂ ਜਲੰਧਰ ਕੁੰਜ ਤੱਕ ਬਣੇਗਾ ਫੁੱਟਪਾਥ
-5.78 ਕਰੋੜ ਰੁਪਏ ਹੋਣਗੇ ਖਰਚ, ਪਾਣੀ ਦੀ ਨਿਕਾਸੀ ਲਈ ਸੀਵਰੇਜ ਸਿਸਟਮ ਕੀਤਾ ਜਾਵੇਗਾ ਦਰੁਸਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਨੇ ਕਪੂਰਥਲਾ ਰੋਡ ’ਤੇ ਨਹਿਰ ਤੋਂ ਜਲੰਧਰ ਕੁੰਜ ਤੱਕ ਬੁਨਿਆਦੀ ਢਾਂਚੇ ਦੇ ਸੁਧਾਰ ਤੇ ਸੁੰਦਰਤਾ ਵਧਾਉਣ ਲਈ ਪ੍ਰੋਜੈਕਟ ਤਿਆਰ ਕੀਤਾ ਹੈ। ਇਸ ਪ੍ਰੋਜੈਕਟ 'ਤੇ 5.78 ਕਰੋੜ ਰੁਪਏ ਦੀ ਲਾਗਤ ਆਵੇਗੀ। ਸ਼ਹਿਰ ਦੀਆਂ ਸਾਰੀਆਂ ਐਂਟਰੀਆਂ ਨੂੰ ਬਿਹਤਰ ਬਣਾਉਣ ਦੀ ਯੋਜਨਾ ਤਹਿਤ ਹੁਣ ਕਪੂਰਥਲਾ ਰੋਡ ਦੀ ਐਂਟਰੀ 'ਤੇ ਖਾਸ ਧਿਆਨ ਦਿੱਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਮੇਅਰ ਵਨੀਤ ਧੀਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਐਂਟਰੀ ਨੂੰ ਖੂਬਸੂਰਤ ਬਣਾਉਣ ਤੇ ਪਾਣੀ ਭਰਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਮਹੱਤਵਪੂਰਨ ਹੈ। ਨਹਿਰ ਤੋਂ ਜਲੰਧਰ ਕੁੰਜ ਤੱਕ ਸੜਕ ਦੀ ਲੰਬਾਈ ਕਰੀਬ 4 ਕਿੱਲੋਮੀਟਰ ਹੈ ਪਰ ਸੜਕ ਦੇ ਦੋਵਾਂ ਪਾਸਿਆਂ ਫੁੱਟਪਾਥ ਤੇ ਇੰਟਰਲਾਕਿੰਗ ਟਾਇਲਾਂ ਲੱਗਣ ਕਾਰਨ ਕੁੱਲ 8 ਕਿੱਲੋਮੀਟਰ ਦਾ ਕੰਮ ਕੀਤਾ ਜਾਵੇਗਾ। ਜਿੱਥੇ-ਜਿੱਥੇ ਪਾਣੀ ਦੀ ਨਿਕਾਸੀ ਵਿੱਚ ਸਮੱਸਿਆ ਆ ਰਹੀ ਹੈ, ਉੱਥੇ ਡਰੇਨੇਜ ਸਿਸਟਮ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਸੈਂਟਰਲ ਵਰਜ ’ਤੇ ਗ੍ਰਿੱਲਾਂ ਲਾਈਆਂ ਜਾਣਗੀਆਂ ਅਤੇ ਪੂਰੇ ਇਲਾਕੇ ’ਚ ਸੁੰਦਰਤਾ ਵਧਾਉਣ ਦਾ ਕੰਮ ਕੀਤਾ ਜਾਵੇਗਾ। ਇਸ ਵਿਚ ਗ੍ਰੀਨ ਬੈਲਟ, ਲੋਕਾਂ ਲਈ ਬੈਠਣ ਵਾਸਤੇ ਬੈਂਚਾਂ ਤੇ ਸੈਂਟਰਲ ਵਰਜ 'ਤੇ ਗ੍ਰਿੱਲਾਂ ਲਗਾਉਣ ਦੇ ਕੰਮ ਸ਼ਾਮਲ ਹਨ। ਇਸ ਦੇ ਰੱਖ-ਰਖਾਅ ਲਈ ਸੜਕ ਨਾਲ ਜੁੜੇ ਕਾਰੋਬਾਰੀਆਂ ਦਾ ਸਹਿਯੋਗ ਵੀ ਲਿਆ ਜਾ ਸਕਦਾ ਹੈ। ਮੇਅਰ ਵਨੀਤ ਧੀਰ ਨੇ ਕਿਹਾ ਕਿ ਇਹ ਸੜਕ ਸ਼ਹਿਰ ਦੀ ਮੁੱਖ ਐਂਟਰੀ ਹੈ, ਇਸ ਲਈ ਇਸ ਨੂੰ ਸੁੰਦਰ ਬਣਾਉਣਾ ਜ਼ਰੂਰੀ ਹੈ। ਸੜਕ ਦੇ ਦੋਵਾਂ ਪਾਸਿਆਂ ਉਦਯੋਗਿਕ ਖੇਤਰ ਹੋਣ ਕਾਰਨ ਗ੍ਰੀਨ ਏਰੀਆ ਵਿਕਸਤ ਕਰਨਾ ਵੀ ਲਾਜ਼ਮੀ ਹੈ ਤਾਂ ਜੋ ਪ੍ਰਦੂਸ਼ਣ ਘਟੇ ਤੇ ਵਾਤਾਵਰਨ ਬਿਹਤਰ ਹੋ ਸਕੇ। ਫੈਕਟਰੀਆਂ ’ਚ ਹਜ਼ਾਰਾਂ ਲੋਕ ਕੰਮ ਕਰਨ ਲਈ ਆਉਂਦੇ ਹਨ, ਇਸ ਲਈ ਉਨ੍ਹਾਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ’ਚ ਰੱਖਦਿਆਂ ਦੋਵਾਂ ਪਾਸਿਆਂ ਫੁੱਟਪਾਥ ਬਣਾਏ ਜਾਣਗੇ।
ਕਪੂਰਥਲਾ ਰੋਡ 'ਤੇ ਬਸਤੀ ਬਾਵਾ ਖੇਲ ਨੇੜੇ ਪਾਣੀ ਭਰਨ ਦੀ ਸਮੱਸਿਆ ਲਗਾਤਾਰ ਰਹਿੰਦੀ ਹੈ। ਇਸੇ ਤਰ੍ਹਾਂ ਸਪੋਰਟਸ ਕੰਪਲੈਕਸ ਨੇੜੇ ਵੀ ਮੀਂਹ ਦੌਰਾਨ ਪਾਣੀ ਭਰ ਜਾਂਦਾ ਹੈ। ਨਿਗਮ ਅਧਿਕਾਰੀਆਂ ਅਨੁਸਾਰ ਇਸ ਕੰਮ ਨਾਲ ਕਪੂਰਥਲਾ ਰੋਡ ਤੇ ਇਸ ਨਾਲ ਲੱਗਦੇ ਇਲਾਕਿਆਂ ’ਚ ਮੌਨਸੂਨ ਦੌਰਾਨ ਪਾਣੀ ਭਰਨ ਦੀ ਸਮੱਸਿਆ ਕਾਫੀ ਹੱਦ ਤੱਕ ਘਟੇਗੀ। ਨਿਗਮ ਦਾ ਧਿਆਨ ਮਾਨਸੂਨ ਤੋਂ ਪਹਿਲਾਂ ਡਰੇਨੇਜ ਸਿਸਟਮ ਨੂੰ ਦਰੁਸਤ ਕਰਨ 'ਤੇ ਹੈ। ਮੇਅਰ ਨੇ ਕਿਹਾ ਕਿ ਕੰਮ ਪੂਰਾ ਹੋਣ ਤੋਂ ਬਾਅਦ ਸ਼ਹਿਰ ’ਚ ਆਉਣ ਵਾਲਿਆਂ ਨੂੰ ਬਿਹਤਰ ਬੁਨਿਆਦੀ ਢਾਂਚਾ ਤੇ ਸੁੰਦਰ ਐਂਟਰੀ ਮਿਲੇਗੀ, ਜਿਸ ਨਾਲ ਜਲੰਧਰ ਦੀ ਦਿੱਖ ਵੀ ਨਿਖਰੇਗੀ। ਉਨ੍ਹਾਂ ਦੱਸਿਆ ਕਿ ਕਪੂਰਥਲਾ ਰੋਡ ਅਤੇ ਵਿਧੀਪੁਰ ਤੋਂ ਪਟੇਲ ਚੌਕ ਤੱਕ ਮਕਸੂਦਾਂ ਰਾਹੀਂ ਆਉਣ ਵਾਲੀ ਐਂਟਰੀ ਦੇ ਸੁੰਦਰਤਾ ਪ੍ਰੋਜੈਕਟਾਂ 'ਤੇ ਵੀ ਕੰਮ ਜਾਰੀ ਹੈ। ਮੇਅਰ ਦਾ ਆਪਣਾ ਘਰ ਵੀ ਕਪੂਰਥਲਾ ਰੋਡ 'ਤੇ ਹੈ ਅਤੇ ਉਹ ਸ਼ਹਿਰ ਦੀਆਂ ਸਾਰੀਆਂ ਐਂਟਰੀਆਂ ਨੂੰ ਸੁੰਦਰ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ।
---
ਸੜਕ ’ਤੇ ਰਹਿੰਦੈ ਹਨੇਰਾ, ਹੁਣ ਲੱਗਣਗੀਆਂ ਸਟ੍ਰੀਟ ਲਾਈਟਾਂ
ਕਪੂਰਥਲਾ ਰੋਡ 'ਤੇ ਸਪੋਰਟਸ ਕੰਪਲੈਕਸ ਤੋਂ ਅੱਗੇ ਕਰੀਬ ਢਾਈ ਕਿੱਲੋਮੀਟਰ ਦਾ ਹਿੱਸਾ ਰਾਤ ਸਮੇਂ ਹਨੇਰੇ ਵਿਚ ਡੁੱਬਿਆ ਰਹਿੰਦਾ ਹੈ। ਇਸ ਕਾਰਨ ਲੈਦਰ ਕੰਪਲੈਕਸ, ਵਰਿਆਣਾ ਕੰਪਲੈਕਸ ਤੇ ਆਲੇ-ਦੁਆਲੇ ਦੀਆਂ ਉਦਯੋਗਿਕ ਇਕਾਈਆਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਅਰ ਵਨੀਤ ਧੀਰ ਨੇ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਪਹਿਲਾਂ ਹੀ ਸਟ੍ਰੀਟ ਲਾਈਟਾਂ ਲਾਉਣ ਦਾ ਟੈਂਡਰ ਜਾਰੀ ਕਰ ਚੁੱਕਾ ਹੈ। ਨਵੀਆਂ ਲਾਈਟਾਂ ਲੱਗਣ ਨਾਲ ਨਾ ਸਿਰਫ਼ ਲੋਕਾਂ ਨੂੰ ਰਾਹਤ ਮਿਲੇਗੀ, ਸਗੋਂ ਸ਼ਹਿਰ ਦੀ ਐਂਟਰੀ ਵੀ ਹੋਰ ਸੁੰਦਰ ਨਜ਼ਰ ਆਵੇਗੀ।
---
ਨਹਿਰ ਕੰਢੇ 8 ਫੁੱਟ ਉੱਚੀ ਰੇਲਿੰਗ ਲਾਉਣ ਦਾ ਕੰਮ ਜਾਰੀ
ਕਪੂਰਥਲਾ ਰੋਡ ਦੀ ਐਂਟਰੀ ਲੰਬੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਰਹੀ ਹੈ। ਖ਼ਾਸ ਕਰ ਕੇ ਨਹਿਰ ਤੇ ਨਾਲੇ ਦੇ ਆਲੇ-ਦੁਆਲੇ ਪ੍ਰਦੂਸ਼ਣ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਸ ਨੂੰ ਧਿਆਨ ’ਚ ਰੱਖਦਿਆਂ ਇਲਾਕੇ ਵਿਚ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਨਹਿਰ ਕੰਢੇ 8 ਫੁੱਟ ਉੱਚੀ ਰੇਲਿੰਗ ਲਾਈ ਜਾ ਰਹੀ ਹੈ ਤਾਂ ਜੋ ਲੋਕ ਨਹਿਰ ’ਚ ਕੂੜਾ ਨਾ ਸੁੱਟ ਸਕਣ। ਇਸ ਨਾਲ ਇਲਾਕੇ ਵਿਚ ਪ੍ਰਦੂਸ਼ਣ ਘਟਾਉਣ ’ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਕਪੂਰਥਲਾ ਚੌਕ ਤੋਂ ਨਹਿਰ ਤੱਕ ਸੜਕ ਦੀ ਸਫਾਈ ਰੋਡ ਫਿਟਿੰਗ ਮਸ਼ੀਨ ਤੇ ਮਜ਼ਦੂਰਾਂ ਦੀ ਮਦਦ ਨਾਲ ਕਰਵਾਈ ਗਈ ਹੈ। ਜਾਣਕਾਰੀ ਦਿੰਦੇ ਹੋਏ ਮੇਅਰ ਵਨੀਤ ਧੀਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਐਂਟਰੀ ਨੂੰ ਖੂਬਸੂਰਤ ਬਣਾਉਣ ਤੇ ਪਾਣੀ ਭਰਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਮਹੱਤਵਪੂਰਨ ਹੈ। ਨਹਿਰ ਤੋਂ ਜਲੰਧਰ ਕੁੰਜ ਤੱਕ ਸੜਕ ਦੀ ਲੰਬਾਈ ਕਰੀਬ 4 ਕਿੱਲੋਮੀਟਰ ਹੈ ਪਰ ਸੜਕ ਦੇ ਦੋਵਾਂ ਪਾਸਿਆਂ ਫੁੱਟਪਾਥ ਤੇ ਇੰਟਰਲਾਕਿੰਗ ਟਾਇਲਾਂ ਲੱਗਣ ਕਾਰਨ ਕੁੱਲ 8 ਕਿੱਲੋਮੀਟਰ ਦਾ ਕੰਮ ਕੀਤਾ ਜਾਵੇਗਾ। ਜਿੱਥੇ-ਜਿੱਥੇ ਪਾਣੀ ਦੀ ਨਿਕਾਸੀ ’ਚ ਸਮੱਸਿਆ ਆ ਰਹੀ ਹੈ, ਉੱਥੇ ਡਰੇਨੇਜ ਸਿਸਟਮ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਸੈਂਟਰਲ ਵਰਜ 'ਤੇ ਗ੍ਰਿੱਲਾਂ ਲਾਈਆਂ ਜਾਣਗੀਆਂ ਅਤੇ ਪੂਰੇ ਖੇਤਰ ਵਿੱਚ ਸੁੰਦਰਤਾ ਵਧਾਉਣ ਦਾ ਕੰਮ ਕੀਤਾ ਜਾਵੇਗਾ। ਇਸ ’ਚ ਗ੍ਰੀਨ ਬੈਲਟ, ਲੋਕਾਂ ਲਈ ਬੈਠਣ ਵਾਸਤੇ ਬੈਂਚਾਂ ਅਤੇ ਸੈਂਟਰਲ ਵਰਜ 'ਤੇ ਗ੍ਰਿੱਲਾਂ ਲਾਉਣ ਦੇ ਕੰਮ ਸ਼ਾਮਲ ਹਨ। ਇਸ ਦੇ ਰੱਖ-ਰਖਾਅ ਲਈ ਸੜਕ ਨਾਲ ਜੁੜੇ ਕਾਰੋਬਾਰੀਆਂ ਦਾ ਸਹਿਯੋਗ ਵੀ ਲਿਆ ਜਾ ਸਕਦਾ ਹੈ। ਮੇਅਰ ਵਨੀਤ ਧੀਰ ਨੇ ਕਿਹਾ ਕਿ ਇਹ ਸੜਕ ਸ਼ਹਿਰ ਦੀ ਮੁੱਖ ਐਂਟਰੀ ਹੈ, ਇਸ ਲਈ ਇਸ ਨੂੰ ਸੁੰਦਰ ਬਣਾਉਣਾ ਜ਼ਰੂਰੀ ਹੈ। ਸੜਕ ਦੇ ਦੋਵਾਂ ਪਾਸਿਆਂ ਉਦਯੋਗਿਕ ਖੇਤਰ ਹੋਣ ਕਾਰਨ ਗ੍ਰੀਨ ਏਰੀਆ ਵਿਕਸਤ ਕਰਨਾ ਵੀ ਲਾਜ਼ਮੀ ਹ, ਤਾਂ ਜੋ ਪ੍ਰਦੂਸ਼ਣ ਘਟੇ ਅਤੇ ਵਾਤਾਵਰਣ ਬਿਹਤਰ ਹੋ ਸਕੇ। ਫੈਕਟਰੀਆਂ ’ਚ ਹਜ਼ਾਰਾਂ ਲੋਕ ਕੰਮ ਕਰਨ ਲਈ ਆਉਂਦੇ ਹਨ, ਇਸ ਲਈ ਉਨ੍ਹਾਂ ਦੀ ਸੁਰੱਖਿਆ ਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਦੋਵਾਂ ਪਾਸਿਆਂ ਫੁੱਟਪਾਥ ਬਣਾਏ ਜਾਣਗੇ।