- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਸ਼ਨਿਚਰਵਾਰ ਰਾਤ ਆਪਣੇ ਇੱਕ ਦੋਸਤ ਦੀ ਜਨਮਦਿਨ ਪਾਰਟੀ ਵਿੱਚ ਸ਼ਾਮਲ ਹੋਣ ਗਏ ਸਨ। ਪਾਰਟੀ ਤੋਂ ਬਾਅਦ ਐਤਵਾਰ ਸਵੇਰੇ ਦੋਵੇਂ ਕਾਰ ਵਿੱਚ ਸਵਾਰ ਹੋ ਕੇ ਵਾਪਸ ਪਰਤ ਰਹੇ ਸਨ। ਇਸੇ ਦੌਰਾਨ ਫਲਾਈਓਵਰ ’ਤੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਵਿੱਚ ਪਿੱਛੇ ਤੋਂ ਉਨ੍ਹਾਂ ਦੀ ਕਾਰ ਜਾ ਵੱਜੀ।

ਜਾਗਰਣ ਸੰਵਾਦਦਾਤਾ, ਜਲੰਧਰ:ਪੁਲਿਸ ਲਾਈਨ ਨੇੜੇ ਸਥਿਤ ਫਲਾਈਓਵਰ ’ਤੇ ਸ਼ਨਿੱਚਰਵਾਰ ਦੇਰ ਰਾਤ ਕਰੀਬ 1:30 ਵਜੇ ਦੋਸਤਾਂ ਨਾਲ ਰੇਸ ਲਾਉਂਦਿਆਂ ਫਾਕਸਵੈਗਨ ਕਾਰ ਕੂੜਾ ਚੁੱਕਣ ਵਾਲੀ ਟਰਾਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ’ਚ ਕਾਰ ਸਵਾਰ ਦੋ ਦੋਸਤਾਂ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖ਼ਮੀ ਹੋ ਗਏ। ਮ੍ਰਿਤਕਾਂ ’ਚ ਮਸ਼ਹੂਰ ਸੰਗੀਤ ਕੰਪਨੀ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦਾ 18 ਸਾਲਾ ਪੁੱਤਰ ਦਿਵਿਤ ਔਲਖ ਤੇ ਪਟੇਲ ਚੌਕ ਸਥਿਤ ਮਠਿਆਈਆਂ ਦੀ ਮਸ਼ਹੂਰ ਦੁਕਾਨ ਪੱਪੀ ਸਵੀਟਸ ਦੇ ਮਾਲਕ ਮਨੋਜ ਤਲਵਾੜ ਦਾ 17 ਸਾਲਾ ਪੁੱਤਰ ਆਰਵ ਤਲਵਾੜ ਸ਼ਾਮਲ ਹਨ। ਜ਼ਖ਼ਮੀਆਂ ਦੀ ਪਛਾਣ ਰਬੜ ਕਾਰੋਬਾਰੀ ਸੰਨੀ ਪੁੰਛੀ ਦੇ ਪੁੱਤਰ ਰਾਘਵ ਪੁੰਛੀ, ਕੌਂਸਲਰ ਦੀਪਕ ਸ਼ਾਰਦਾ ਦੇ ਪੁੱਤਰ ਪੁਸ਼ਕਰ ਸ਼ਾਰਦਾ ਅਤੇ ਕਾਵਿਆ ਵਜੋਂ ਹੋਈ ਹੈ।
ਦਿਵਿਤ ਔਲਖ ਤੇ ਆਰਵ ਤਲਵਾੜ 17 ਦੋਸਤਾਂ ਦੇ ਇਕ ਗਰੁੱਪ ਦੇ ਮੈਂਬਰ ਸਨ। ਇਸੇ ਗਰੁੱਪ ’ਚ ਜਨਮ ਦਿਨ ਦੀ ਪਾਰਟੀ ਦਾ ਸੁਨੇਹਾ ਪਾਇਆ ਗਿਆ ਸੀ। ਇਸ ਤੋਂ ਬਾਅਦ ਦੋਵੇਂ ਨੌਜਵਾਨ ਆਪਣੇ ਕਰੀਬ 17 ਦੋਸਤਾਂ ਨਾਲ ਤਿੰਨ ਗੱਡੀਆਂ ’ਚ ਸ਼ਨਿੱਚਰਵਾਰ ਰਾਤ ਲੁਧਿਆਣਾ ਨੇੜੇ ਇਕ ਫਾਰਮ ਹਾਊਸ ਗਏ ਸਨ। ਰਾਤ ਕਰੀਬ 12 ਵਜੇ ਉਹ ਜਲੰਧਰ ਪਰਤ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ ਡੇਢ ਵਜੇ ਸਾਰੇ ਮਿਸ਼ਨ ਚੌਕ ਪੁੱਜੇ। ਉੱਥੇ ਥਾਰ, ਸਕੋਡਾ ਤੇ ਫਾਕਸਵੈਗਨ ’ਚ ਸਵਾਰ ਦੋਸਤਾਂ ਵਿਚਾਲੇ ਰੇਸ ਲਾਉਣ ਦੀ ਸ਼ਰਤ ਲੱਗ ਗਈ। ਪੁਲਿਸ ਲਾਈਨ ਨੇੜੇ ਸਥਿਤ ਫਲਾਈਓਵਰ ’ਤੇ ਫਾਕਸਵੈਗਨ ਕਾਰ ਕੂੜਾ ਚੁੱਕਣ ਲਈ ਲਾਈ ਗਈ ਨਗਰ ਨਿਗਮ ਦੀ ਟਰਾਲੀ ਨਾਲ ਟਕਰਾ ਗਈ।
ਪੁਲਿਸ ਨੂੰ ਹਾਦਸੇ ਬਾਰੇ ਸੂਚਨਾ ਸਵੇਰੇ ਕਰੀਬ 3:00 ਵਜੇ ਮਿਲੀ। ਸੂਚਨਾ ਮਿਲਦਿਆਂ ਹੀ ਥਾਣਾ ਬਾਰਾਂਦਰੀ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਰਾਹਤ ਕਾਰਜ ਸ਼ੁਰੂ ਕਰਵਾਏ। ਥਾਣਾ ਬਾਰਾਂਦਰੀ ਦੇ ਮੁਖੀ ਸਾਹਿਲ ਚੌਧਰੀ ਨੇ ਦੱਸਿਆ ਕਿ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਰ ਦੀ ਰਫ਼ਤਾਰ ਕਿੰਨੀ ਸੀ ਤੇ ਟਰਾਲੀ ਨਾਲ ਟੱਕਰ ਕਿਹੜੇ ਹਾਲਾਤ ’ਚ ਹੋਈ। ਦੱਸਿਆ ਜਾ ਰਿਹਾ ਹੈ ਕਿ ਥਾਰ ’ਚ ਸਵਾਰ ਚਾਰ ਨੌਜਵਾਨ ਜਲੰਧਰ ਦੇ ਹੀ ਸਨ, ਜਦਕਿ ਸਕੋਡਾ ਕਾਰ ’ਚ ਸਵਾਰ ਦੋਸਤ ਚੰਡੀਗੜ੍ਹ ਤੋਂ ਆਏ ਸਨ। ਹਾਦਸੇ ਤੋਂ ਬਾਅਦ ਥਾਰ ਅਤੇ ਸਕੋਡਾ ਸਵਾਰ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਹਾਦਸੇ ਤੋਂ ਬਾਅਦ, ਕਾਰ ’ਚ ਸਵਾਰ ਨੌਜਵਾਨਾਂ ਤੇ ਟਰੈਕਟਰ-ਟਰਾਲੀ ਦੇ ਡਰਾਈਵਰ ਵਿਚਕਾਰ ਬਹਿਸ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ। ਪੁਲਿਸ ਮੁਤਾਬਕ ਕਾਰ ’ਚ ਆਮ ਆਦਮੀ ਪਾਰਟੀ ਦੇ ਇਕ ਕੌਂਸਲਰ ਦਾ ਪੁੱਤਰ ਵੀ ਮੌਜੂਦ ਸੀ। ਉਹ ਇਸ ਹਾਦਸੇ ’ਚ ਸੁਰੱਖਿਅਤ ਬਚ ਗਿਆ। ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਵੋਕਸਵੈਗਨ ਕਾਰ ਸੇਠ ਹੁਕਮਚੰਦ ਕਲੋਨੀ ਦੇ ਰਹਿਣ ਵਾਲੇ ਸੰਨੀ ਕੌਂਸੀ ਦੇ ਨਾਂ 'ਤੇ ਰਜਿਸਟਰਡ ਹੈ।
ਐੱਸਐੱਚਓ ਸਾਹਿਲ ਚੌਧਰੀ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੇ ਕੋਈ ਵੀ ਪੁਲਿਸ ਕਾਰਵਾਈ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ, ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਪੁਲਿਸ ਹੁਣ ਹਾਦਸੇ ਦੇ ਅਸਲ ਕਾਰਨਾਂ ਤੇ ਵਾਪਰੀਆਂ ਘਟਨਾਵਾਂ ਦੇ ਕ੍ਰਮ ਦੀ ਜਾਂਚ ਕਰ ਰਹੀ ਹੈ।
ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਔਲਖ ਦੇ ਘਰ ਪਹੁੰਚੇ, ਹਨੀ ਸਿੰਘ ਨੇ ਪ੍ਰਗਟਾਇਆ ਦੁੱਖ : ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੰਜਾਬੀ ਗਾਇਕ ਗਿੱਪੀ ਗਰੇਵਾਲ, ਕਲਾਕਾਰ ਬੀਨੂੰ ਢਿੱਲੋਂ ਸਮੇਤ ਕਈ ਕਲਾਕਾਰ ਦਿਨੇਸ਼ ਔਲਖ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉੱਧਰ, ਮਸ਼ਹੂਰ ਗਾਇਕ ਯੋ ਯੋ ਹਨੀ ਸਿੰਘ ਨੇ ਵੀ ਇੰਟਰਨੈੱਟ ਮੀਡੀਆ ’ਤੇ ਪੋਸਟ ਪਾ ਕੇ ਦਿਵਿਤ ਦੀ ਮੌਤ ’ਤੇ ਸੋਗ ਪ੍ਰਗਟਾਇਆ। ਉਨ੍ਹਾਂ ਨੇ ਦਿਵਿਤ ਨੂੰ ਆਪਣਾ ਭਤੀਜਾ ਦੱਸਦਿਆਂ ਕਿਹਾ ਕਿ ਉਸ ਦੇ ਦੁਨੀਆ ਤੋਂ ਚਲੇ ਜਾਣ ਨਾਲ ਉਨ੍ਹਾਂ ਨੂੰ ਡੂੰਘਾ ਦੁੱਖ ਪਹੁੰਚਿਆ ਹੈ।
ਦਿਨੇਸ਼ ਔਲਖ ਦੇ ਘਰ ਪਹੁੰਚੇ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਪ੍ਰਸਿੱਧ ਗਾਇਕ ਗਿੱਪੀ ਗਰੇਵਾਲ ਅਤੇ ਅਦਾਕਾਰ ਬੀਨੂੰ ਢਿੱਲੋਂ ਸਪੀਡ ਰਿਕਾਰਡ ਕੰਪਨੀ ਦੇ ਮਾਲਕ ਦਿਨੇਸ਼ ਓਲਖ ਦੇ ਘਰ ਪਹੁੰਚੇ। ਦੋਵਾਂ ਕਲਾਕਾਰਾਂ ਨੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਅਤੇ ਅਫ਼ਸੋਸ ਪ੍ਰਗਟਾਇਆ।
.jpg)