- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Jalandhar Crime News : ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਇਕ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਨੌਜਵਾਨ ਕੁੜੀ ਨਾਲ ਇੱਕਤਰਫ਼ਾ ਪਿਆਰ ਕਰਦਾ ਸੀ ਜਿਸ ਦੇ ਚਲਦਿਆਂ ਹੀ ਇਹ ਸਾਰਾ ਘਟਨਾਕ੍ਰਮ ਹੋਇਆ।

ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਦੇ ਆਨੰਦ ਨਗਰ 'ਚ ਇਕ ਨੌਜਵਾਨ ਸਲਫਾਸ ਨਿਗਲ ਕੇ ਲੜਕੀ ਦੇ ਘਰ ਪਹੁੰਚਿਆ। ਨੌਜਵਾਨ ਨੇ ਘਰ 'ਚ ਵੜਦਿਆਂ ਹੀ ਮਨਪ੍ਰੀਤ ਕੌਰ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਚੀਕਾਂ ਸੁਣ ਕੇ ਲੜਕੀ ਦੀ ਮਾਂ ਸੀਮਾ ਦੇਵੀ ਆਈ ਤਾਂ ਉਸਨੇ ਆਪਣੀ ਧੀ ਨੂੰ ਬਚਾਉਣਾ ਚਾਹਿਆ ਪਰ ਨੌਜਵਾਨ ਨੇ ਉਸ ਉੱਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ। ਮਾਂ-ਧੀ ਦੋਵੇਂ ਖੂਨ ਨਾਲ ਲਥਪਥ ਹੋ ਕੇ ਹੇਠਾਂ ਡਿੱਗ ਪਈਆਂ। ਨੌਜਵਾਨ ਨੇ ਵੀ ਚਾਕੂ ਨਾਲ ਆਪਣੀਆਂ ਨਸਾਂ ਕੱਟ ਲਈਆਂ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਫੋਰਨ ਜ਼ਖਮੀ ਮਾਂ-ਧੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਨੌਜਵਾਨ ਦੀ ਮੌਕੇ 'ਤੇ ਤੜਫ਼-ਤੜਫ਼ ਕੇ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਇਕ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਨੌਜਵਾਨ ਕੁੜੀ ਨਾਲ ਇੱਕਤਰਫ਼ਾ ਪਿਆਰ ਕਰਦਾ ਸੀ ਜਿਸ ਦੇ ਚਲਦਿਆਂ ਹੀ ਇਹ ਸਾਰਾ ਘਟਨਾਕ੍ਰਮ ਹੋਇਆ।