- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਨੇਡਾ ਦਾ ਫੈਮਿਲੀ ਵੀਜ਼ਾ ਲਗਾਉਣ ਦੇ ਬਹਾਨੇ ਮਾਰੀ ਲੱਖਾਂ ਦੀ ਠੱਗੀ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਕੈਨੇਡਾ ਦਾ ਫੈਮਿਲੀ ਵੀਜ਼ਾ ਲਗਵਾਉਣ ਦੇ ਨਾਂ ’ਤੇ ਟ੍ਰੈਵਲ ਏਜੰਟ ਨੇ 5 ਲੱਖ ਰੁਪਏ ਦੀ ਠੱਗੀ ਮਾਰੀ। ਧੋਖਾਧੜੀ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਦੋ ਮੁਲਜ਼ਮਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਤ੍ਰਿਲੋਕ ਸਿੰਘ ਤੇ ਸੁਰਜੀਤ ਰਾਮ ਵਾਸੀ ਐੱਸਬੀਐੱਸ ਨਗਰ ਵਜੋਂ ਹੋਈ ਹੈ। ਬਸਤੀ ਬਾਵਾ ਖੇਲ ਵਾਸੀ ਵਰਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਮੁਲਜ਼ਮਾਂ ਕੋਲ ਕੈਨੇਡਾ ਦਾ ਫੈਮਿਲੀ ਵੀਜ਼ਾ ਲਗਵਾਉਣ ਲਈ ਫਾਈਲ ਲਾਈ ਸੀ। ਇਸ ਲਈ ਮੁਲਜ਼ਮ ਨੂੰ 5 ਲੱਖ ਰੁਪਏ ਵੀ ਦਿੱਤੇ ਗਏ ਸਨ। ਟ੍ਰੈਵਲ ਏਜੰਟ ਨੇ ਨਾ ਤਾਂ ਵੀਜ਼ਾ ਲਗਵਾ ਕੇ ਦਿੱਤਾ ਤੇ ਨਾ ਹੀ ਪੈਸੇ ਮੋੜੇ। ਧੋਖਾਧੜੀ ਦਾ ਪਤਾ ਲੱਗਦਿਆਂ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਜਾਂਚ ਮਗਰੋਂ ਦੋਵਾਂ ਖਿਲਾਫ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।