- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਣੀ ਦੇ ਬਿਲਾਂ ਦੀ ਵਸੂਲੀ ਲਈ ਵਾਰਡ ਕੈਂਪ ਲਗਾਏ ਜਾਣ , ਮੇਅਰ

-ਕਿਹਾ, ਫਲਾਇੰਗ ਦਸਤਾ ਮੁੜ ਹੋਵੇਗਾ ਸਰਗਰਮ, ਸਬਮਰਸੀਬਲ ਕੁਨੈਕਸ਼ਨ ਰੈਗੂਲਰ ਕਰਨ ਦੀ ਹਦਾਇਤ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵਾਟਰ ਸਪਲਾਈ ਤੇ ਸੀਵਰੇਜ ਦੇ ਬਿੱਲਾਂ ਦੀ ਵਸੂਲੀ ਲਈ ਵਾਰਡ ਕੈਂਪ ਲਗਾਏ ਜਾਣ। ਡਿਫਾਲਟਰਾਂ ਵਿਰੁੱਧ ਕਾਰਵਾਈ ਲਈ ਨਿਗਮ ਦਾ ਫਲਾਇੰਗ ਦਸਤਾ ਬਣਾਇਆ ਜਾਵੇਗਾ, ਜੋ ਪਾਣੀ ਦੇ ਬਿੱਲਾਂ ਦੀ ਵਸੂਲੀ ਕਰੇਗਾ। ਮੰਗਲਵਾਰ ਨੂੰ ਮੇਅਰ ਵਿਨੀਤ ਧੀਰ ਨੇ ਵਾਟਰ ਸਪਲਾਈ ਤੇ ਸੀਵਰੇਜ ਬਰਾਂਚ ਦੀ ਮੀਟਿੰਗ ਸੱਦੀ, ਜਿਸ ’ਚ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ, ਸੁਪਰਡੈਂਟ ਹਰਪ੍ਰੀਤ ਸਿੰਘ ਵਾਲੀਆ ਤੇ ਬਰਾਂਚ ਦਾ ਸਟਾਫ਼ ਸ਼ਾਮਲ ਹੋਇਆ। ਮੇਅਰ ਨੇ ਵਾਟਰ ਸਪਲਾਈ ਬਰਾਂਚ ਦੀ ਵਸੂਲੀ ਵਧਾਊਣ ਲਈ ਸਟਾਫ਼ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਬਿੱਲ ਡਿਫਾਲਟਰਾਂ-ਖ਼ਾਸ ਕਰਕੇ ਕਮਰਸ਼ੀਅਲ ਅਦਾਰਿਆਂ ਖਿਲਾਫ ਕਾਰਵਾਈ ਕਰਨ ਲਈ ਫਲਾਇੰਗ ਦਸਤੇ ਨੂੰ ਸਰਗਰਮ ਕੀਤਾ ਜਾਵੇ। ਮੇਅਰ ਨੇ ਮੀਟਿੰਗ ’ਚ ਕਿਹਾ ਕਿ ਸਾਲ 2026-27 ਦਾ ਜਿਹੜਾ ਟੀਚਾ ਮਿੱਥਿਆ ਹੈ, ਉਹ ਤਦ ਹੀ ਪੂਰਾ ਹੋ ਸਕਦਾ ਹੈ ਜੇ ਅਸੀਂ ਅੱਜ ਤੋਂ ਹੀ ਵਸੂਲੀ ਲਈ ਸਰਗਰਮ ਹੋ ਕੇ ਕੰਮ ਕਰਾਂਗੇ। ਉਨ੍ਹਾਂ ਨੇ ਹੁਣ ਸਟਾਫ ਨੂੰ ਵੱਖ-ਵੱਖ ਬਣੇ ਫਲੈਟਾਂ ਤੋਂ ਵੀ ਵਸੂਲੀ ਕਰਨ ਦੀ ਹਦਾਇਤ। ਇਹ ਵਰਨਣਯੋਗ ਹੈ ਕਿ ਮੇਅਰ ਵਿਨੀਤ ਧੀਰ ਦਾ ਯਤਨ ਹੈ ਕਿ ਜਿਹੜਾ ਬਜਟ ਟੀਚਾ ਕਿਸੇ ਵੀ ਬਰਾਂਚ ਦਾ ਮਿੱਥਿਆ ਹੈ, ਉਸ ਨੂੰ ਹਰ ਕੀਮਤ ’ਤੇ ਪੂਰਾ ਕਰਨ ਦਾ ਯਤਨ ਕੀਤਾ ਜਾਵੇ।
-ਵਾਰਡ ਨੰਬਰ-60 ’ਚ ਤਿੰਨ ਹਫ਼ਤੇ ਤੋਂ ਸੀਵਰੇਜ ਬੰਦ, ਲੋਕ ਪਰੇਸ਼ਾਨ
ਵੈਸਟ ਹਲਕੇ ਦੇ ਵਾਰਡ ਨੰਬਰ 60 ਪਿਛਲੇ 3 ਹਫਤਿਆਂ ਤੋਂ ਸੀਵਰੇਜ ਬੰਦ ਹੋਣ ਕਾਰਨ ਪੰਨੂ ਵਿਹਾਰ ਅਤੇ ਨਿਊ ਰਾਜਨ ਨਗਰ ਦੇ ਲੋਕ ਪਰੇਸ਼ਾਨੀ ਝੱਲ ਰਹੇ ਹਨ ਅਤੇ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਦੌਰਾਨ ‘ਆਪ’ ਦੇ ਆਗੂ ਮਨਪ੍ਰੀਤ ਮੰਗੂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਨਿਗਮ ਦੇ ਜੇਈ ਹਿੰਮਤ ਅਤੇ ਐੱਸਡੀਓ ਅਮਿਤੋਜ ਨੂੰ ਕਈ ਵਾਰ ਬੰਦ ਸੀਵਰੇਜ ਖੋਲ੍ਹਣ ਦੀ ਸ਼ਿਕਾਇਤ ਕੀਤੀ ਪਰ ਉਨ੍ਹਾਂ ਨੇ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕੀਤਾ ਜਿਸ ਕਾਰਨ ਇਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਤੇ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਉੁਹ ਹੁਣ ਮੇਅਰ ਵਿਨੀਤ ਧੀਰ ਨੂੰ ਮਿਲ ਕੇ ਉਕਤ ਅਧਿਕਾਰੀਆਂ ਵੱਲੋਂ ਸ਼ਿਕਾਇਤ ਦਾ ਨਿਪਟਾਰਾ ਨਾ ਕਰਨ ਦੀ ਸ਼ਿਕਾਇਤ ਕਰਨਗੇ।