- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਪਾਰੀ ਨੇ ਕਿਹਾ, ਪੰਜਾਬ

ਵਪਾਰੀ ਨੇ ਕਿਹਾ, ਪੰਜਾਬ ਸਰਕਾਰ ਹੱਲ ਕਰ ਰਹੀ ਹੈ ਸਮੱਸਿਆਵਾਂ
ਜਾਸ, ਜਲੰਧਰ
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵੱਲੋਂ ਸ਼ਨਿਚਰਵਾਰ ਨੂੰ ਏਪੀਜੇ ਕਾਲਜ ਦੇ ਆਡੀਟੋਰੀਅਮ ’ਚ ਕਰਵਾਈ ਗਈ ਸਰਕਾਰ-ਵਪਾਰੀ ਮਿਲਣੀ ’ਚ ਵਪਾਰ ਜਗਤ ਨਾਲ ਜੁੜੇ ਲੋਕਾਂ ’ਚ ਕਾਫੀ ਉਤਸ਼ਾਹ ਦੇਖਿਆ ਗਿਆ। ਦੁਪਹਿਰ 2:30 ਵਜੇ ਰੱਖੀ ਗਈ ਮਿਲਣੀ ਪ੍ਰੋਗਰਾਮ ’ਚ ਵਪਾਰੀ ਵਰਗ ਪੁੱਜ ਰਿਹਾ ਸੀ। ਆਡੀਟੋਰੀਅਮ ਵਪਾਰੀ ਤੇ ਉਦਯੋਗਪਤੀਆਂ ਨਾਲ ਭਰਿਆ ਹੋਇਆ ਸੀ। ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੇ ਸ਼ਿਰਕਤ ਕੀਤੀ। ਵਪਾਰੀ ਤੇ ਉਦਯੋਗਪਤੀਆਂ ਨੇ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਬੈਠਕ ’ਚ ਜ਼ਿਲ੍ਹਾ ਟਰੇਡ ਕਮਿਸ਼ਨ ਦੇ ਚੇਅਰਮੈਨ ਇੰਦਰਵੰਸ਼ ਚੱਢਾ ਦੀ ਵੀ ਪ੍ਰਸ਼ੰਸਾ ਕੀਤੀ ਗਈ। ਵਪਾਰੀ ਵਰਗ ਨੇ ਕਿਹਾ ਕਿ ਸਥਾਨਕ ਪੱਧਰ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ‘ਆਪ’ ਸਰਕਾਰ ਹੈ ਜੋ ਵਪਾਰੀ ਵਰਗ ਕੋਲ ਪੁੱਜ ਰਹੀ ਹੈ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ’ਚ ਲੱਗੀ ਹੋਈ ਹੈ। ਇਹ ਕੰਮ ਕਰਨ ਦਾ ਮਾਹੌਲ ਮੁਹੱਈਆ ਕਰ ਰਹੀ ਹੈ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਡੀਟੋਰੀਅਮ ’ਚ ਬੈਠੇ ਵਪਾਰੀ ਸਰਕਾਰ ਦੀ ਪ੍ਰਸ਼ੰਸਾ ਕਰ ਰਹੇ ਹਨ। ਕੰਮਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਪੰਜਾਬ ’ਚ ਸ਼ਾਨਦਾਰ ਕੰਮ ਹੋ ਰਿਹਾ ਹੈ। ਸਰਕਾਰ ਨੇ ਚਾਰ ਸਾਲ ਪੂਰੇ ਕਰ ਲਏ ਹਨ। ਬਠਿੰਡਾ ’ਚ ਰੋਡ ਸ਼ੋਅ ਕਰ ਰਹੇ ਸਨ। ਨਿਗਮ ਦੇ ਸ਼ਾਨਦਾਰ ਨਤੀਜੇ ਆਏ ਹਨ। ਲੋਕ ਸਾਡੇ ਸਵਾਗਤ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਪਾਰੀ ਰੁਜ਼ਗਾਰ ਦੀ ਸਿਰਜਣਾ ਕਰ ਰਹੇ ਹਨ। ਸਰਕਾਰ ਵਪਾਰੀ ਵਰਗ ਦੇ ਹਿੱਤ ਵਿਚ ਕੰਮ ਕਰ ਰਹੀ ਹੈ। ਵਪਾਰੀ ਵਰਗ ਦੁਕਾਨਾਂ ਨੂੰ ਨਹੀਂ ਚਲਾ ਰਹੇ, ਬਲਕਿ ਰੁਜ਼ਗਾਰ ਦੇ ਰਹੇ ਹਨ। ਵਪਾਰੀ ਵਰਗ ਦੀ ਬਦੌਲਤ ਘਰਾਂ ਦੇ ਚੁੱਲ੍ਹੇ ਬਲ ਰਹੇ ਹਨ। ਨੌਕਰੀ ਮੰਗਣ ਵਾਲੇ ਨਹੀਂ, ਨੌਕਰੀ ਵੰਡਣ ਵਾਲੇ ਹਨ। ਟਰੇਡਰਜ਼ ਕਮਿਸ਼ਨ ਇਸ ਲਈ ਕਾਇਮ ਕੀਤਾ ਗਿਆ ਹੈ ਤਾਂ ਜੋ ਕੰਮ ਕਰਨ ਦਾ ਮਾਹੌਲ ਮਿਲ ਸਕੇ। ਪਿਛਲੀ ਸਿਆਸੀ ਪਾਰਟੀਆਂ ਨੇ ਵਪਾਰੀ ਵਰਗ ਨੂੰ ਕੰਮ ਕਰਨ ਦਾ ਮਾਹੌਲ ਨਹੀਂ ਦਿੱਤਾ। ਕਿਸੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦੀਆਂ ਨਿੱਜੀ ਬੱਸਾਂ ਹੋਣਗੀਆਂ, ਸਰਕਾਰੀ ਨੂੰ ਕਿਵੇਂ ਕਾਮਯਾਬ ਹੋਣ ਦੇਵੇਗਾ। ਇਸ ਦੌਰਾਨ ਟਰੇਡ ਕਮਿਸ਼ਨ ਸੈਂਟਰਲ ਦੇ ਚੇਅਰਮੈਨ ਸੁਮਿਤ ਸ਼ਰਮਾ ਨੂੰ ਕਈ ਐਸੋਸੀਏਸ਼ਨਾਂ ਨੇ ਮੰਗ ਪੱਤਰ ਸੌਂਪੇ। ਇਸ ਮੌਕੇ 'ਤੇ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਵੀ ਮੌਜੂਦ ਸਨ।
---
ਵਪਾਰੀਆਂ ਨੇ ਰੱਜ ਕੇ ਕੀਤੀ ਕਮਿਸ਼ਨ ਦੇ ਕੰਮਾਂ ਦੀ ਪ੍ਰਸ਼ੰਸਾ
-ਸੁਰਿੰਦਰ ਬਿੱਲਾ ਨੇ ਕਿਹਾ ਕਿ ਸਬਜ਼ੀ ਮੰਡੀਆਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਸਨ, ਸਟ੍ਰੀਟ ਲਾਈਟਾਂ ਨਹੀਂ ਸਨ। ਕਮਿਸ਼ਨ ਦੇ ਸਾਹਮਣੇ ਸਮੱਸਿਆ ਨੂੰ ਉਠਾਇਆ ਗਿਆ। ਸੜਕਾਂ ਬਣਾਈਆਂ ਤੇ ਸਟ੍ਰੀਟ ਲਾਈਟਾਂ ਚੱਲ ਰਹੀਆਂ ਹਨ। ਕਮਿਸ਼ਨ ਦੇ ਮੈਂਬਰ ਵਪਾਰੀ ਵਰਗ ਕੋਲ ਪੁੱਜ ਰਹੇ ਹਨ। ਸਮੱਸਿਆਵਾਂ ਬਾਰੇ ਪੁੱਛ ਰਹੇ ਹਨ ਤੇ ਸਮੱਸਿਆਵਾਂ ਦਾ ਹੱਲ ਵੀ ਕਰ ਰਹੇ ਹਨ।
-ਲਾਈਨਿੰਗ ਸ਼ੋਅਰੂਮ ਦੇ ਡਾਇਰੈਕਟਰ ਰਿਸ਼ਭ ਕੋਹਲੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਅਜਿਹੀ ਪਹਿਲੀ ਸਰਕਾਰ ਹੈ ਜੋ ਵਪਾਰੀ ਵਰਗ ਕੋਲ ਪੁੱਜ ਰਹੀ ਹੈ। ਸਪੋਰਟਸ ਇੰਡਸਟਰੀ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਟਰੇਡ ਕਮਿਸ਼ਨ ਸੈਂਟਰਲ ਹਲਕੇ ਦੇ ਚੇਅਰਮੈਨ ਸੁਮਿਤ ਸ਼ਰਮਾ ਨੂੰ ਦੱਸਿਆ ਗਿਆ। ਸਮੱਸਿਆਵਾਂ ਦਾ ਹੱਲ ਵੀ ਹੋਇਆ।
-ਜ਼ਿਲ੍ਹਾ ਜਲੰਧਰ ਕੈਮਿਸਟ ਐਸੋਸੀਏਸ਼ਨ ਤੋਂ ਜਤਿੰਦਰ ਸਿੰਘ ਚਾਵਲਾ ਨੇ ਕੈਮਿਸਟਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ।
- ਕੈਮਿਸਟ ਐਸੋਸੀਏਸ਼ਨ ਤੋਂ ਰਿਸ਼ੂ ਵਰਮਾ ਨੇ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਗਏ ਡਰੱਗ ਲਾਇਸੈਂਸ ਨੂੰ ਜਾਰੀ ਕਰਨ ਦਾ ਮੰਗ ਪੱਤਰ ਸੌਂਪਿਆ।
-ਐੱਮਐੱਸਐੱਮਈ ਇੰਡਸਟਰੀਜ਼ ਪੰਜਾਬ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਕਾਸਟਿੰਗ ਇੰਡਸਟਰੀ 'ਤੇ ਪ੍ਰਦੂਸ਼ਣ ਵਿਭਾਗ ਵੱਲੋਂ ਸੈਕੰਡਰੀ ਸਿਸਟਮ ਲਾਉਣ ਦੇ ਆਦੇਸ਼ ਨੂੰ ਵਾਪਸ ਲੈਣ ਦੇ ਨਾਲ-ਨਾਲ ਇੰਡਸਟਰੀ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਮੰਗ ਪੱਤਰ ਸੌਂਪਿਆ।
-ਜਲੰਧਰ ਟਰੇਡਰਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਢੀਂਗਰਾ ਨੇ ਫੋਕਲ ਪੁਆਇੰਟ ਦੇ ਅੰਡਰਪਾਸ ਦੀ ਸਮੱਸਿਆ ਰੱਖੀ। ਅੰਡਰਪਾਸ ਛੋਟਾ ਹੋਣ ਕਾਰਨ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ।
---
ਵੱਡੀ ਗਿਣਤੀ ਪੁੱਜੇ ਉਦਯੋਗਪਤੀ ਤੇ ਟਰੇਡਰਜ਼
ਵਪਾਰੀ ਮਿਲਣੀ ’ਚ ਹਰਿੰਦਰ ਪਾਲ ਸਿੰਘ ਮਨੋਚਾ, ਨਵਨੀਤ ਸਿੰਘ, ਨਰਿੰਦਰ ਸਿੰਘ ਸੱਗੂ, ਤੇਜਿੰਦਰ ਭਸੀਨ, ਨਿਤਿਨ ਕਪੂਰ, ਸੁਖਵਿੰਦਰ ਸਿੰਘ, ਰਾਕੇਸ਼ ਕੁਮਾਰ, ਮੁਕੁਲ ਵਰਮਾ, ਰਾਜਨ ਗੁਪਤਾ, ਨਰੇਸ਼ ਤਿਵਾਰੀ, ਅਭਿਸੇਕ ਗੁਪਤਾ, ਅੰਕੁਸ਼ ਅਰੋੜਾ, ਰਾਜੀਵ ਜੈਰਥ, ਜਸਪ੍ਰੀਤ ਸਿੰਘ, ਸੁਮਿਤ ਜਿੰਦਲ, ਜੋਗਿੰਦਰ ਸਿੰਘ ਸੈਣੀ, ਕਮਲਜੀਤ ਸਿੰਘ ਖਹਿਰਾ, ਮਨਿੰਦਰਪਾਲ ਸਿੰਘ, ਅਜੈ ਗਿੱਲ, ਰਹਿਤ ਗਿੱਲ, ਸੁਨੰਦਮ ਸ਼ਰਮਾ, ਸੌਰਵ ਸ਼ਰਮਾ ਮੌਜੂਦ ਸਨ।