ਵਕੀਲਾਂ ਨੇ ਹੜਤਾਲ ਕਰ ਕੇ ਕੰਮਕਾਜ ਰੱਖਿਆ ਠੱਪ ਵਕੀਲਾਂ ਨੇ ਹੜਤਾਲ ਕਰਕੇ ਕੰਮਕਾਜ ਰੱਖਿਆ ਠੱਪ
Publish Date: Tue, 07 Jul 2026 06:42 PM (IST)
Updated Date: Tue, 07 Jul 2026 06:45 PM (IST)
-ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਖ਼ਿਲਾਫ਼ ਭੜਕੇ ਵਕੀਲ, ਅੱਜ ਵੀ ਰਹੇਗਾ ਕੰਮ ਠੱਪ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਤੋਂ ਭੜਕੇ ਵਕੀਲਾਂ ਨੇ ਮੰਗਲਵਾਰ ਵੀ ਕੰਮਕਾਜ ਠੱਪ ਰੱਖਿਆ ਤੇ ਅਦਾਲਤਾਂ ’ਚ ਨਹੀਂ ਗਏ। ਅੱਜ ਸਵੇਰੇ ਹੋਈ ਬਰਸਾਤ ਦੇ ਬਾਅਦ ਵੀ ਵਕੀਲਾਂ ’ਚ ਕਾਫੀ ਜੋਸ਼ ਵੇਖਣ ਨੂੰ ਮਿਲਿਆ ਤੇ ਵਕੀਲਾਂ ਨੇ ਪਹਿਲਾਂ ਤੋਂ ਉਲੀਕੇ ਗਏ ਸੰਘਰਸ਼ ਤਹਿਤ ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਅਤੇ ਹੋਰ ਵਕੀਲਾਂ ਦੀ ਮੌਜੂਦਗੀ ’ਚ ਰੋਸ ਜ਼ਾਹਿਰ ਕਰਦੇ ਹੋਏ ਇਸ ਪਾਲਿਸੀ ਦਾ ਵਿਰੋਧ ਕੀਤਾ ਤੇ ਕਿਹਾ ਕਿ ਇਹ ਪਾਲਿਸੀ ਤੁਰੰਤ ਵਾਪਸ ਲਈ ਜਾਵੇ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਨਾਲ ਅਪਰਾਧੀਆਂ ਦੇ ਹੌਸਲੇ ਵਧਣਗੇ ਤੇ ਅਪਰਾਧ ਜੋ ਪਹਿਲਾਂ ਹੀ ਕਾਫੀ ਵਧ ਗਿਆ ਹੈ ਇਸ ਪਾਲਿਸੀ ਨਾਲ ਹੋਰ ਵਧੇਗਾ। --------------------- ਕੀ ਹੈ ‘ਐੱਲਏਡੀਸੀ’ ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ’ ਇਸ ਪਾਲਿਸੀ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ ਨੇ ਦੱਸਿਆ ਕਿ ਇਸ ਪਾਲਿਸੀ ਦੇ ਲਾਗੂ ਹੋਣ ਨਾਲ ਅਪਰਾਧ ਵਧ ਗਿਆ ਹੈ ਕਿਉਂਕਿ ਸਰਕਾਰ ਨੇ ਇਹ ਜੋ ਪਾਲਿਸੀ ਲਾਗੂ ਕੀਤੀ ਹੈ ਇਸ ਦੇ ਤਹਿਤ ਜੇ ਕੋਈ ਅਪਰਾਧ ਕਰਦਾ ਹੈ ਤੇ ਇਸ ਪਾਲਿਸੀ ਦੇ ਤਹਿਤ ਰੱਖੇ ਗਏ ਵਕੀਲ ਜੇਲ੍ਹ ’ਚ ਜਾ ਕੇ ਉਸ ਅਪਰਾਧੀ ਦਾ ਵਕਾਲਤਨਾਮਾ ਸਾਈਨ ਕਰਵਾਉਣਗੇ ਤੇ ਉਸ ਦੀ ਜ਼ਮਾਨਤ ਤੋਂ ਲੈ ਕੇ ਸਾਰਾ ਕੇਸ ਲੜਨਗੇ ਇਸ ਸਾਰੇ ਕੰਮ ਦਾ ਕੋਈ ਵੀ ਖਰਚਾ ਮੁਲਜ਼ਮ ਕੋਲੋਂ ਨਹੀਂ ਲਿਆ ਜਾਵੇਗਾ। ਇਸ ਪਾਲਿਸੀ ਦਾ ਉਲਟਾ ਅਸਰ ਇਹ ਪੈ ਰਿਹਾ ਹੈ ਕਿ ਅਪਰਾਧ ਕਰਨ ਵਾਲੇ ਨੂੰ ਹੁਣ ਵਕੀਲ ਦੇ ਖਰਚੇ ਦਾ ਵੀ ਕੋਈ ਫ਼ਿਕਰ ਨਹੀਂ ਹੋਵੇਗਾ ਤੇ ਉਹ ਬਿਨਾਂ ਡਰ ਦੇ ਅਪਰਾਧ ਕਰੇਗਾ ਤੇ ਇਸ ਨਾਲ ਅਪਰਾਧ ਵਧਣਗੇ ਤੇ ਇਸ ਲਈ ਇਸ ਪਾਲਿਸੀ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਵਕੀਲਾਂ ਨੇ ਦੱਸਿਆ ਇਕ ਇ, ਖ਼ਿਲਾਫ਼ 8 ਜੁਲਾਈ ਨੂੰ ਵੀ ਕੰਮਕਾਜ ਠੱਪ ਰੱਖਿਆ ਜਾਵੇਗਾ, ਜੇ ਫਿਰ ਵੀ ਇਸ ਪਾਲਿਸੀ ਨੂੰ ਵਾਪਸ ਨਾ ਲਿਆ ਗਿਆ ਤਾਂ ਅਣਮਿਥੇ ਸਮੇਂ ਲਈ ਹੜਤਾਲ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਐਡਵੋਕੇਟ ਬਲਵਿੰਦਰ ਸਿੰਘ ਲੱਕੀ, ਐਡਵੋਕੇਟ ਗੁਰਮੇਲ ਸਿੰਘ ਲਿੱਧੜ, ਐਡਵੋਕੇਟ ਓਮ ਪਰਕਾਸ਼ ਸ਼ਰਮਾ, ਐਡਵੋਕੇਟ ਸੰਜੀਵ ਬਾਂਸਲ, ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਤਰਸੇਮ ਕਪੂਰ, ਐਡਵੋਕੇਟ ਅਮਰਿੰਦਰ ਸਿੰਘ ਥਿੰਦ, ਐਡਵੋਕੇਟ ਅਨੁਜ ਮਹਿਤਾ, ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਨਰਿੰਦਰ ਪਾਲ ਸਿੰਘ ਜੱਜ, ਐਡਵੋਕੇਟ ਰਾਕੇਸ਼ ਧੀਰ, ਐਡਵੋਕੇਟ ਰਵੀਸ਼ ਕੁਮਾਰ ਮਲਹੋਤਰਾ ਹਾਜ਼ਰ ਸਨ।