ਵਕੀਲਾਂ ਨੇ ਬਿਜਲੀ ਵਿਭਾਗ ਖ਼ਿਲਾਫ਼ ਪ੍ਰਗਟਾਇਆ ਰੋਸ ਵਕੀਲਾਂ ਨੇ ਅੱਜ ਵੀ ਹੜਤਾਲ ਕਰਕੇ ਕੰਮਕਾਜ ਰੱਖਿਆ ਠੱਪ, ਬਿਜਲੀ ਵਿਭਾਗ ਦੇ ਖ਼ਿਲਾਫ਼ ਵੀ ਪ੍ਰਗਟਾਇਆ ਰੋਸ
Publish Date: Wed, 08 Jul 2026 07:35 PM (IST)
Updated Date: Wed, 08 Jul 2026 07:36 PM (IST)
-ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਖ਼ਿਲਾਫ਼ ਜਾਰੀ ਰਹੇਗਾ ਸੰਘਰਸ਼ -ਬਿਜਲੀ ਵਿਭਾਗ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਅੱਜ ਵੀ ਰਹੇਗੀ ਹੜਤਾਲ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਤੇ ਹਰ ਰੋਜ਼ ਲੱਗਣ ਵਾਲੇ ਬਿਜਲੀ ਕੱਟਾਂ ਤੋਂ ਭੜਕੇ ਵਕੀਲਾਂ ਨੇ ਅੱਜ ਵੀ ਕੰਮਕਾਜ ਠੱਪ ਰੱਖਿਆ ਤੇ ਅਦਾਲਤਾਂ ’ਚ ਨਹੀਂ ਗਏ। ਵਕੀਲਾਂ ਨੇ ਪਹਿਲਾਂ ਤੋਂ ਉਲੀਕੇ ਗਏ ਸੰਘਰਸ਼ ਤਹਿਤ ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਤੇ ਹੋਰ ਵਕੀਲਾਂ ਦੀ ਮੌਜੂਦਗੀ ’ਚ ਰੋਸ ਜ਼ਾਹਿਰ ਕਰਦੇ ਹੋਏ ਇਸ ਪਾਲਿਸੀ ਦਾ ਵਿਰੋਧ ਕੀਤਾ ਤੇ ਕਿਹਾ ਕਿ ਇਹ ਪਾਲਿਸੀ ਤੁਰੰਤ ਵਾਪਸ ਲਈ ਜਾਵੇ। ਇਸ ਪਾਲਿਸੀ ਨਾਲ ਮੁਲਜ਼ਮਾਂ ਦੇ ਹੌਸਲੇ ਵਧਣਗੇ ਤੇ ਅਪਰਾਧ ਜੋ ਪਹਿਲਾਂ ਹੀ ਕਾਫੀ ਵਧ ਗਿਆ ਹੈ ਇਸ ਪਾਲਿਸੀ ਨਾਲ ਹੋਰ ਵਧੇਗਾ। ਅੱਜ ਵਕੀਲਾਂ ਨੇ ਬਿਜਲੀ ਵਿਭਾਗ ਖ਼ਿਲਾਫ਼ ਵੀ ਰੋਸ ਜ਼ਾਹਿਰ ਕੀਤਾ ਤੇ ਕਿਹਾ ਕਿ ਹਰ ਰੋਜ਼ ਲੱਗਣ ਵਾਲੇ ਬਿਜਲੀ ਕੱਟਾਂ ਕਰਕੇ ਉਨ੍ਹਾਂ ਦਾ ਸਾਰਾ ਕੰਮਕਾਜ ਠੱਪ ਹੋ ਕੇ ਰਹਿ ਗਿਆ ਹੈ। ਵਕੀਲਾਂ ਦਾ ਕਹਿਣਾ ਸੀ ਕਿ ਇਸ ਵੇਲੇ ਵਕੀਲਾਂ ਦੇ ਚੈਂਬਰਾਂ ਵੱਲ 1200 ਤੋਂ 1500 ਵਕੀਲ ਕੰਮ ਕਰ ਰਹੇ ਹਨ ਤੇ ਤਕਰੀਬਨ 600 ਵਕੀਲਾਂ ਦੇ ਚੈਂਬਰ ਹਨ ਤੇ ਇਸ ਇਲਾਕੇ ’ਚ ਛੋਟੇ ਟਰਾਂਸਫ਼ਾਰਮਰ ਹੋਣ ਕਰਕੇ ਬਿਜਲੀ ਦੀ ਸਪਲਾਈ ਪੂਰੀ ਨਹੀਂ ਆ ਰਹੀ ਹੈ ਤੇ ਹੋਰ ਰੋਜ਼ ਕੱਟ ਲੱਗਦੇ ਹਨ ਜਾਂ ਫਿਰ ਖ਼ਰਾਬੀ ਆਉਣ ਕਰਕੇ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ। ਵਕੀਲਾਂ ਨੇ ਵਿਭਾਗ ਤੋਂ ਮੰਗ ਕਰਦੇ ਹੋਏ ਕਿਹਾ ਇਲਾਕੇ ’ਚ ਟਰਾਂਸਫ਼ਾਰਮਰਾਂ ਦੀ ਗਿਣਤੀ ਵਧਾਈ ਜਾਵੇ ਤੇ ਜਿੱਥੇ ਵੀ ਛੋਟੇ ਟਰਾਂਸਫ਼ਾਰਮਰ ਲੱਗੇ ਹਨ ਉਨ੍ਹਾਂ ਦੀ ਥਾਂ ਵੱਡੇ ਟਰਾਂਸਫ਼ਾਰਮਰ ਲਗਾਏ ਜਾਣ ਤਾਂ ਕਿ ਇਸ ਪਰੇਸ਼ਾਨੀ ਦਾ ਹੱਲ ਹੋ ਸਕੇ। ਸਕੱਤਰ ਰੋਹਿਤ ਗੰਭੀਰ ਨੇ ਦੱਸਿਆ ਕਿ ਵੀਰਵਾਰ 9 ਜੁਲਾਈ ਨੂੰ ਬਿਜਲੀ ਵਿਭਾਗ ਦੇ ਮਾੜੇ ਵਤੀਰੇ ਖ਼ਿਲਾਫ਼ ਕੰਮਕਾਜ ਠੱਪ ਰੱਖ ਕੇ ਰੋਸ ਜਤਾਇਆ ਜਾਵੇਗਾ ਤੇ ਕੁੰਭਕਰਨੀ ਨੀਂਦ ’ਚ ਸੁੱਤੇ ਪਏ ਵਿਭਾਗ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਐਡਵੋਕੇਟ ਸੰਜੀਵ ਬਾਂਸਲ, ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਤਰਸੇਮ ਕਪੂਰ, ਐਡਵੋਕੇਟ ਅਮਰਿੰਦਰ ਸਿੰਘ ਥਿੰਦ, ਐਡਵੋਕੇਟ ਅਨੁਜ ਮਹਿਤਾ, ਐਡਵੋਕੇਟ ਐਰਿਕ ਕੁਮਾਰ, ਐਡਵੋਕੇਟ ਗੌਰਵ, ਐਡਵੋਕੇਟ ਨਿਖਿਲ ਸ਼ਰਮਾ, ਐਡਵੋਕੇਟ ਪਰਮਜੀਤ ਕਲਸੀ, ਐਡਵੋਕੇਟ ਰਜਨੀਸ਼ ਸਿੱਧੀ, ਐਡਵੋਕੇਟ ਸੰਦੀਪ ਕੁਮਾਰ, ਐਡਵੋਕੇਟ ਸੋਨਾਕਿਲਾ, ਐਡਵੋਕੇਟ ਗੁਨਦੀਪ ਸੋਢੀ, ਐਡਵੋਕੇਟ ਐੱਸ.ਕੇ ਅਧਿਕਾਰੀ, ਐਡਵੋਕੇਟ ਪਰਮਜੀਤ ਮੱਕੜ, ਐਡਵੋਕੇਟ ਨਰਿੰਦਰ ਪਾਲ ਸਿੰਘ ਜੱਜ, ਐਡਵੋਕੇਟ ਰਾਕੇਸ਼ ਧੀਰ, ਐਡਵੋਕੇਟ ਰਵੀਸ਼ ਕੁਮਾਰ ਮਲਹੋਤਰਾ, ਸਮੇਤ ਵੱਡੀ ਗਿਣਤੀ ’ਚ ਵਕੀਲ ਮੈਂਬਰ ਮੌਜੂਦ ਸਨ।