- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
30 ਅਗਸਤ ਤੋਂ 13 ਸਤੰਬਰ ਤੱਕ ਚੀਨ ’ਚ ਹੋਣ ਵਾਲੇ ਜੂਨੀਅਰ ਏਸ਼ੀਆ ਕੱਪ (ਲੜਕੇ ਅਤੇ ਲੜਕੀਆਂ) ’ਚ ਹਿੱਸਾ ਲੈਣ ਵਾਲੀ ਭਾਰਤੀ ਜੂਨੀਅਰ ਮੈਨ ਹਾਕੀ ਟੀਮ ਲਈ ਪੰਜਾਬ ਦੇ ਚਾਰ ਖਿਡਾਰੀ ਤੇ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਲਈ ਇਕ ਖਿਡਾਰਨ ਦੀ ਹਾਕੀ ਇੰਡੀਆ ਵੱਲੋਂ ਚੋਣ ਕੀਤੀ ਗਈ ਹੈ।

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ। 30 ਅਗਸਤ ਤੋਂ 13 ਸਤੰਬਰ ਤੱਕ ਚੀਨ ’ਚ ਹੋਣ ਵਾਲੇ ਜੂਨੀਅਰ ਏਸ਼ੀਆ ਕੱਪ (ਲੜਕੇ ਅਤੇ ਲੜਕੀਆਂ) ’ਚ ਹਿੱਸਾ ਲੈਣ ਵਾਲੀ ਭਾਰਤੀ ਜੂਨੀਅਰ ਮੈਨ ਹਾਕੀ ਟੀਮ ਲਈ ਪੰਜਾਬ ਦੇ ਚਾਰ ਖਿਡਾਰੀ ਤੇ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਲਈ ਇਕ ਖਿਡਾਰਨ ਦੀ ਹਾਕੀ ਇੰਡੀਆ ਵੱਲੋਂ ਚੋਣ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ ਲੜਕਿਆਂ ਦੀ ਜੂਨੀਅਰ ਭਾਰਤੀ ਹਾਕੀ ਟੀਮ ’ਚ ਪ੍ਰਭਦੀਪ ਸਿੰਘ (ਮਿੱਠਾਪੁਰ), ਮਨਮੀਤ ਸਿੰਘ ਰਾਏ (ਖੁਸਰੋਪੁਰ), ਲਵਨੂਰ ਸਿੰਘ (ਪੀਏਪੀ ਜਲੰਧਰ) ਅਤੇ ਗੁਰਸੇਵਕ ਸਿੰਘ (ਰਾਊਂਡ ਗਲਾਸ ਅਕੈਡਮੀ) ਦੀ ਚੋਣ ਕੀਤੀ ਗਈ ਹੈ, ਜਦਕਿ ਲੜਕੀਆਂ ’ਚ ਸੁਖਵੀਰ ਕੌਰ (ਬਠਿੰਡਾ) ਦੀ ਚੋਣ ਕੀਤੀ ਗਈ ਹੈ। ਹਾਕੀ ਪੰਜਾਬ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਜੂਨੀਅਰ ਭਾਰਤੀ ਹਾਕੀ ਟੀਮਾਂ ਨੂੰ ਸੁਭਕਾਮਨਾਵਾਂ ਦਿੱਤੀਆਂ ਹਨ।