- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਸ਼ ਸੀ ਕਿ ਹਮਲਾਵਰਾਂ ਨੇ ਰਾਮ ਕੁਮਾਰ ਨੂੰ ਜਬਰਨ ਪਲਾਟ ਦੇ ਅੰਦਰ ਘਸੀਟ ਲਿਆ ਜਿੱਥੇ ਪਹਿਲਾਂ ਤੋਂ ਮੌਜੂਦ ਹੋਰ ਲੋਕਾਂ ਨੇ ਲਾਠੀਆਂ ਅਤੇ ਰਾਡ ਨਾਲ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਭਤੀਜੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਧਮਕਾਇਆ ਗਿਆ ਅਤੇ ਉਹ ਜਾਨ ਬਚਾਅ ਕੇ ਭੱਜ ਨਿਕਲਿਆ।

ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ਦੇ ਮਾਡਲ ਟਾਊਨ ਸਥਿਤ ਜੌਹਲ ਮਾਰਕੀਟ ਨੇੜੇ ਤਿੰਨ ਸਾਲ ਪਹਿਲਾਂ ਰਾਮ ਕੁਮਾਰ ਕਤਲ ਕਾਂਡ ਵਿਚ ਜੱਜ ਨਿਰਭਓ ਸਿੰਘ ਗਿੱਲ ਦੀ ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਜੋਤੀ ਨਗਰ ਦੇ ਰਹਿਣ ਵਾਲੇ, ਮੂਲ ਰੂਪ ’ਚ ਪਿੰਡ ਦਿਲਾਨੀਆ, ਛਤਰਪੁਰ, ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਲਕਸ਼ਮਣ ਦਾਸ ਕੁਸ਼ਵਾਹਾ, ਨੱ•ਥੂ ਕੁਸ਼ਵਾਹਾ, ਜੈਤਾ ਪਿੰਡ, ਬਹਿਰਾਈਚ, ਯੂਪੀ ਦੇ ਰਹਿਣ ਵਾਲੇ ਜਗਨਨਾਥ, ਘਣਸ਼ਿਆਮ ਅਤੇ ਸੁਰੇਸ਼ ਮੱਲ੍ਹਾ ਜੋ ਜੋਤੀ ਨਰਗ ’ਚ ਰਹਿੰਦੇ ਸਨ, ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਹਰੇਕ ’ਤੇ 20-20 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਦੇ ਹਾਲਾਤ ਵਿਚ ਛੇ-ਛਏ ਮਹੀਨੇ ਦੀ ਵਾਧੂ ਕੈਦ ਭੁਗਤਣੀ ਪਵੇਗੀ। ਉਥੇ ਮਾਮਲੇ ਵਿਚ ਨਾਮਜ਼ਦ ਲੰਬੂ ਗੌਤਮ ਅਤੇ ਨੰਦਰਾਮ ਨੂੰ ਸ਼ੱਕ ਦਾ ਲਾਭ ਲੈਂਦੇ ਹੋਏ ਬਰੀ ਕਰ ਦਿੱਤਾ ਗਿਆ। ਇਹ ਮਾਮਲਾ 18 ਅਪ੍ਰੈਲ, 2023 ਨੂੰ ਪੁਲਿਸ ਸਟੇਸ਼ਨ ਡਵੀਜ਼ਨ ਨੰਬਰ 6 ਵਿਖੇ ਦਰਜ ਕੀਤਾ ਗਿਆ ਸੀ।
ਮਿ੍ਤਕ ਮਿੱਠਾਪੁਰ ਦਾ ਰਹਿਣ ਵਾਲਾ ਰਾਮ ਕੁਮਾਰ, ਜੋ ਮੂਲ ਰੂਪ ਵਿਚ ਛਤਿਓਣਾ ਆਂਚਲ, ਰਾਣੀਗੰਜ ਪੰਚਾਇਤ ਛਤਿਓਣ, ਨੇੜੇ ਮਸਜਿਦ, ਵਾਰਡ ਨੰ. 12, ਅਚਿਓਣਾ ਅਰਾਈਆਂ, ਬਿਹਾਰ ਆਪਣੇ ਭਤੀਜੇ ਸ਼ਿਆਮ ਕੁਮਾਰ ਨਾਲ ਸਵੇਰੇ ਲਗਪਗ ਪੰਜ ਵਜੇ ਟਰਾਂਸਪੋਰਟ ਨਗਰ ਵੱਲ ਪੈਦਲ ਜਾ ਰਹੇ ਸਨ। ਜਦੋਂ ਉਹ ਜੋਤੀ ਨਗਰ ਸਥਿਤ ਪਲਾਂਟ ਨੰਬਰ 7 ਨੇੜੇ ਪੁੱਜੇ ਤਾਂ ਉਥੇ ਖੜ੍ਹੇ ਕੁਝ ਲੋਕਾਂ ਨੇ ਉਨ੍ਹਾਂ ’ਤੇ ਇਕ ਔਰਤ ’ਤੇ ਟਿੱਪਣੀ ਕਰਨ ਦਾ ਦੋਸ਼ ਲਗਾਇਆ। ਰਾਮ ਕੁਮਾਰ ਅਤੇ ਉਨ੍ਹਾਂ ਦੇ ਭਤੀਜੇ ਨੇ ਦੋਸ਼ ਤੋਂ ਇਨਕਾਰ ਕੀਤਾ ਪਰ ਵਿਵਾਦ ਵੱਧ ਗਿਆ। ਦੋਸ਼ ਸੀ ਕਿ ਹਮਲਾਵਰਾਂ ਨੇ ਰਾਮ ਕੁਮਾਰ ਨੂੰ ਜਬਰਨ ਪਲਾਟ ਦੇ ਅੰਦਰ ਘਸੀਟ ਲਿਆ ਜਿੱਥੇ ਪਹਿਲਾਂ ਤੋਂ ਮੌਜੂਦ ਹੋਰ ਲੋਕਾਂ ਨੇ ਲਾਠੀਆਂ ਅਤੇ ਰਾਡ ਨਾਲ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਭਤੀਜੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਧਮਕਾਇਆ ਗਿਆ ਅਤੇ ਉਹ ਜਾਨ ਬਚਾਅ ਕੇ ਭੱਜ ਨਿਕਲਿਆ।
ਗੰਭੀਰ ਰੂਪ ’ਚ ਜ਼ਖਮੀ ਰਾਮ ਕੁਮਾਰ ਨੂੰ ਬਾਅਦ ’ਚ ਮਿ੍ਤਕ ਐਲਾਨ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਪੋਸਟਮਾਰਟਮ ਕਰਾਇਆ ਗਿਆ। ਪੁਲਿਸ ਨੇ ਹੱਤਿਆ, ਦੰਗਾ ਅਤੇ ਗ਼ੈਰ-ਕਾਨੂੰਨੀ ਇਕੱਠ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਵਾਹਾਂ ਦੇ ਬਿਆਨ, ਮੈਡੀਕਲ ਰਿਪੋਰਟ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਤਿੰਨ ਸਾਲ ਦੀ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਪੰਜ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ, ਜਦਕਿ ਦੋ ਮੁਲਜ਼ਮਾਂ ਨੂੰ ਅਦਾਲਤ ਨੇ ਸਬੂਤਾਂ ਦੀ ਕਮੀ ’ਚ ਬਰੀ ਕਰ ਦਿੱਤਾ ਹੈ।