
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਭਾਗ ਵੱਲੋਂ ਲੰਬੇ ਸਮੇਂ ਤੋਂ ਪੈਂਡਿੰਗ ਸ਼ਿਕਾਇਤਾਂ ਉੱਪਰ ਧਿਆਨ ਦਿੱਤਾ ਜਾਵੇਗਾ, ਇਸ ਵਿਚ ਸ਼ਾਮਲ ਹੋਣ ਲਈ ਵਿਅਕਤੀ ਆਪਣੀ ਪੁਰਾਣੀ ਸ਼ਿਕਾਇਤ ਦੇ ਵੇਰਵੇ ਅਤੇ ਆਪਣੇ ਫੋਨ ਨੰਬਰ ਨਾਲ ਸਪੀਡ ਪੋਸਟ ਰਾਹੀਂ ਆਪਣੀ ਸ਼ਿਕਾਇਤ ਭੇਜ ਸਕਦੇ ਹਨ ਜੋ ਕਿ ਸੁਪਰਡੈਂਟ ਪੋਸਟ ਆਫਿਸ ਜਲੰਧਰ ਦੇ ਨਾਮ ਉਪਰ ਮਿਤੀ 01.09.2026 ਤੱਕ ਪ੍ਰਾਪਤ ਹੋਣੀ ਜ਼ਰੂਰੀ ਹੈ।

ਤੇਜਿੰਦਰ ਕੌਰ ਥਿੰਦ,ਜਲੰਧਰ : ਜਲੰਧਰ ਡਾਕ ਵਿਭਾਗ ਵੱਲੋਂ ਮਿਤੀ 02.09.2026 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਸੁਪਰਡੈਂਟ ਪੋਸਟ ਆਫਿਸ ਜਲੰਧਰ ਵਿੱਚ ਡਾਕ ਅਦਾਲਤ ਲਗਾਈ ਜਾ ਰਹੀ ਹੈ। ਇਸ ਵਿਚ ਵਿਭਾਗ ਵੱਲੋਂ ਲੰਬੇ ਸਮੇਂ ਤੋਂ ਪੈਂਡਿੰਗ ਸ਼ਿਕਾਇਤਾਂ ਉੱਪਰ ਧਿਆਨ ਦਿੱਤਾ ਜਾਵੇਗਾ, ਇਸ ਵਿਚ ਸ਼ਾਮਲ ਹੋਣ ਲਈ ਵਿਅਕਤੀ ਆਪਣੀ ਪੁਰਾਣੀ ਸ਼ਿਕਾਇਤ ਦੇ ਵੇਰਵੇ ਅਤੇ ਆਪਣੇ ਫੋਨ ਨੰਬਰ ਨਾਲ ਸਪੀਡ ਪੋਸਟ ਰਾਹੀਂ ਆਪਣੀ ਸ਼ਿਕਾਇਤ ਭੇਜ ਸਕਦੇ ਹਨ ਜੋ ਕਿ ਸੁਪਰਡੈਂਟ ਪੋਸਟ ਆਫਿਸ ਜਲੰਧਰ ਦੇ ਨਾਮ ਉਪਰ ਮਿਤੀ 01.09.2026 ਤੱਕ ਪ੍ਰਾਪਤ ਹੋਣੀ ਜ਼ਰੂਰੀ ਹੈ। ਉਹ ਉੱਪਰ ਦਿੱਤੀ ਤਰੀਕ ਅਤੇ ਸਮੇਂ ਤੇ ਦਿੱਤੇ ਹੋਏ ਲਿੰਕ https://cdotmeet.cdot.in/vmeet/rooms/swa-b7e-bhd/join ਦੇ ਨਾਲ ਸ਼ਾਮਿਲ ਹੋ ਸਕਦੇ ਹਨ।