- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕਾਟਲੈਂਡ ਦੇ ਗਲਾਸਗੋ ਵਿਚ 23 ਜੁਲਾਈ ਤੋਂ 2 ਅਗਸਤ ਤਕ ਹੋਣ ਜਾ ਰਹਿਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਐਥਲੈਟਿਕਸ ਟੀਮ ਲਈ ਪੰਜਾਬ ਦੇ ਤਿਨ ਖਿਡਾਰੀ ਤਜਿੰਦਰਪਾਲ ਸਿੰਘ, ਗੁਰਵਿੰਦਰਵੀਰ ਸਿੰਘ ਅਤੇ ਰਸ਼ਦੀਪ ਕੌਰ ਚੁਣੇ ਗਏ ਹਨ।

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਸਕਾਟਲੈਂਡ ਦੇ ਗਲਾਸਗੋ ਵਿਚ 23 ਜੁਲਾਈ ਤੋਂ 2 ਅਗਸਤ ਤਕ ਹੋਣ ਜਾ ਰਹਿਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਐਥਲੈਟਿਕਸ ਟੀਮ ਲਈ ਪੰਜਾਬ ਦੇ ਤਿਨ ਖਿਡਾਰੀ ਤਜਿੰਦਰਪਾਲ ਸਿੰਘ, ਗੁਰਵਿੰਦਰਵੀਰ ਸਿੰਘ ਅਤੇ ਰਸ਼ਦੀਪ ਕੌਰ ਚੁਣੇ ਗਏ ਹਨ। ਇਹ ਖਿਡਾਰੀ ਸਪੋਰਟਸ ਕਾਲਜ, ਜਲੰਧਰ ਵਿਖੇ ਐਥਲੈਟਿਕਸ ਟਰੈਕ ’ਤੇ ਸਖ਼ਤ ਸਿਖਲਾਈ ਰਾਹੀਂ ਇਸ ਮੁਕਾਮ ’ਤੇ ਪੁੱਜੇ ਹਨ। ਗੁਰਿੰਦਰਵੀਰ ਸਿੰਘ ਨੂੰ 100 ਮੀਟਰ ਦੌੜ ਲਈ ਚੁਣਿਆ ਗਿਆ ਹੈ। ਅਧਿਕਾਰੀਆਂ ਨੇ ਜਲੰਧਰ ਤੋਂ ਗੁਰਿੰਦਰਵੀਰ, ਤਜਿੰਦਰਪਾਲ ਅਤੇ ਰਸ਼ਦੀਪ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਚੋਣ ਰਾਹੀਂ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ।
ਜਾਣਕਾਰੀ ਦਿੰਦੇ ਹੋਏ ਕੋਚ ਸਰਬਜੀਤ ਸਿੰਘ ਹੈਪੀ ਨੇ ਦੱਸਿਆ ਕਿ ਮਾਣ ਵਾਲੀ ਗੱਲ ਹੈ ਕਿ ਤਿਨੇ ਖਿਡਾਰੀ ਪਿਛਲੇ ਕਈ ਸਾਲਾਂ ਤੋਂ ਜਲੰਧਰ ਵਿਚ ਹੀ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਤਜਿੰਦਰਪਾਲ ਸਿੰਘ ਤੂਰ ਨੂੰ ਸ਼ਾਟ ਪੁੱਟ ਈਵੈਂਟ, ਰਸ਼ਦੀਪ ਕੌਰ ਨੂੰ 4x400 ਮੀਟਰ ਰੀਲੇਅ ਦੌੜ ਅਤੇ ਗੁਰਿੰਦਰਵੀਰ ਨੂੰ 100 ਮੀਟਰ ਦੌੜ ਲਈ ਚੁਣਿਆ ਗਿਆ ਹੈ। ਅਧਿਕਾਰੀਆਂ ਨੇ ਤਿੰਨਾਂ ਐਥਲੀਟਾਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਰਾਸ਼ਟਰ ਮੰਡਲ ਖੇਡਾਂ ਵਿੱਚ ਮੈਡਲ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਮਾਣ ਵਧਾਉਣਗੇ।