- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਨਿਰੰਜਨ ਦਾਸ ਜੀ ਡੇਰਾ ਸਚਖੰਡ ਬੱਲਾਂ ਦੇ ਗੱਦਨਸ਼ੀਨ ਹੋਣ ਦੇ ਨਾਲ-ਨਾਲ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਨਮਸਥਲ ਸੀਰ ਗੋਵਰਧਨ ਵਾਰਾਣਸੀ ਦੀ ਦੇਖਰੇਖ ਵੀ ਕਰਦੇ ਹਨ। ਇਹੀ ਕਾਰਨ ਹੈ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ’ਤੇ ਸੰਤ ਨਿਰੰਜਨ ਦਾਸ ਜੀ ਹਰ ਸਾਲ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮਸਥਲ ਸੀਰ ਗੋਵਰਧਨ ਵਾਰਾਣਸੀ (ਕਾਂਸੀ) ’ਚ ਸੈਂਕੜਿਆਂ ਦੀ ਗਿਣਤੀ ’ਚ ਸੰਗਤ ਦੇ ਨਾਲ ਉਨ੍ਹਾਂ ਦਾ ਪ੍ਰਕਾਸ਼ ਉਤਸਵ ਮਨਾਉਣ ਜਾਂਦੇ ਹਨ।

ਜਾਗਰਣ ਸੰਵਾਦਦਾਤਾ, ਜਲੰਧਰ : ਅਧਿਆਤਮਕ ਗੁਰੂ ਸੰਤ ਨਿਰੰਜਨ ਦਾਸ ਜੀ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ’ਚ ਕਰਵਾਏ ਸਮਾਰੋਹ ’ਚ ਉਨ੍ਹਾਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਵੀ ਸਮੇਤ ਕਈ ਸਨਮਾਨਯੋਗ ਸਖਸ਼ੀਅਤਾਂ ਸਮਾਗਮ ’ਚ ਸ਼ਾਮਲ ਹੋਈਆਂ। ਉਨ੍ਹਾਂ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਹੋਣ 'ਤੇ ਸੰਤ ਨਿਰੰਜਨ ਦਾਸ ਜੀ ਨੂੰ ਵਧਾਈਆਂ ਦਿੱਤੀਆਂ। ਅਧਿਆਤਮਿਕ ਚੇਤਨਾ ਤੇ ਮਾਨਵ ਕਲਿਆਣ ਦੇ ਲਈ ਸਮਰਪਿਤ ਸੰਤ ਨਿਰੰਜਨ ਦਾਸ ਜੀ ਧਰਮ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਮਾਨਵਤਾ ਦੀ ਸੇਵਾ ਦੇ ਲਈ ਵੀ ਕੰਮ ਕਰ ਰਹੇ ਹਨ। ਪਿਛਲੇ ਸੱਤ ਦਹਾਕਿਆਂ ਤੋਂ ਦੇਸ਼-ਵਿਦੇਸ਼ ’ਚ ਸ਼੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਪ੍ਰਚਾਰ-ਪ੍ਰਸਾਰ ਕਰਨ ਵਾਲੇ ਸੰਤ ਨਿਰੰਜਨ ਦਾਸ ਜੀ ਨੂੰ ਇਹ ਸਨਮਾਨ ਮਿਲਿਆ ਹੈ, ਜਿਸ ਕਾਰਨ ਦੇਸ਼-ਵਿਦੇਸ਼ ਦੀ ਸੰਗਤ ’ਚ ਕਾਫੀ ਉਤਸ਼ਾਹ ਹੈ। ਡੇਰਾ ਬੱਲਾਂ ਤੋਂ ਇਲਾਵਾ ਉਹ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨ (ਵਾਰਾਣਸੀ) ਦੇ ਚੇਅਰਮੈਨ ਵਜੋਂ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਚਲਾ ਰਹੇ ਹਨ। ਸੰਤ ਨਿਰੰਜਨ ਦਾਸ ਜੀ ਦੇਸ਼ ਦੇ ਇਲਾਵਾ ਸਪੇਨ, ਇਟਲੀ, ਆਸਟਰੀਆ, ਵਿਆਨਾ, ਜਰਮਨੀ, ਯੂਨਾਨ, ਫਰਾਂਸ ਤੇ ਹਾਲੈਂਡ ਸਮੇਤ ਹੋਰ ਦੇਸ਼ਾਂ ’ਚ ਵੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ।
ਸੰਤ ਨਿਰੰਜਨ ਦਾਸ ਜੀ ਡੇਰਾ ਸਚਖੰਡ ਬੱਲਾਂ ਦੇ ਗੱਦਨਸ਼ੀਨ ਹੋਣ ਦੇ ਨਾਲ-ਨਾਲ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਨਮਸਥਲ ਸੀਰ ਗੋਵਰਧਨ ਵਾਰਾਣਸੀ ਦੀ ਦੇਖਰੇਖ ਵੀ ਕਰਦੇ ਹਨ। ਇਹੀ ਕਾਰਨ ਹੈ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ’ਤੇ ਸੰਤ ਨਿਰੰਜਨ ਦਾਸ ਜੀ ਹਰ ਸਾਲ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮਸਥਲ ਸੀਰ ਗੋਵਰਧਨ ਵਾਰਾਣਸੀ (ਕਾਂਸੀ) ’ਚ ਸੈਂਕੜਿਆਂ ਦੀ ਗਿਣਤੀ ’ਚ ਸੰਗਤ ਦੇ ਨਾਲ ਉਨ੍ਹਾਂ ਦਾ ਪ੍ਰਕਾਸ਼ ਉਤਸਵ ਮਨਾਉਣ ਜਾਂਦੇ ਹਨ।
ਸੰਤ ਨਿਰੰਜਨ ਦਾਸ ਜੀ ਚੈਰੀਟੇਬਲ ਹਸਪਤਾਲ ਤੇ ਸਕੂਲ ਚਲਾ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਇਸ ਦੇ ਤਹਿਤ ਕਠਾਰ ਵਿੱਚ 250 ਬੈੱਡ ਵਾਲਾ ਸੰਤ ਸਰਵਨ ਦਾਸ ਚੈਰੀਟੇਬਲ ਹਸਪਤਾਲ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਬਹੁਤ ਘੱਟ ਖ਼ਰਚੇ 'ਤੇ ਮਰੀਜ਼ਾਂ ਦਾ ਇਲਾਜ ਕਰਦੇ ਹਨ।