- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਸਟਰ ਸ਼ੀਫੂ ਟੀ ਨਾਰਜ਼ਰੀ ਨੇ ਚਿੰਤਾ ਜ਼ਾਹਰ ਕੀਤੀ ਕਿ ਹੁਣ ਸਕੂਲਾਂ ਵਿਚ ਬੱਚਿਆਂ ਨੂੰ ਛੁੱਟੀਆਂ ਹੋਣ ਕਾਰਨ ਬੱਚੇ ਸਾਰਾ ਦਿਨ ਮੋਬਾਈਲ ਫੋਨਾਂ ਤੇ ਹੀ ਲੱਗੇ ਰਹਿੰਦੇ ਹਨ, ਉਨਾਂ ਨੂੰ ਮੋਬਾਈਲ ਦੀ ਮਾੜੀ ਲਤ ਤੋਂ ਬਾਹਰ ਕੱਢਣ ਲਈ ਪ੍ਰਸ਼ਾਸਨ ਤੇ ਸਕੂਲ ਅਧਿਆਪਕਾਂ ਨੂੰ ਹੀ ਖੇਡਾਂ ਦਾ ਅਜੋਜਨ ਕਰਦੇ ਰਹਿਣਾ ਚਾਹੀਦਾ ਹੈ।

ਪੰਜਾਬੀ ਜਾਗਰਣ ਟੀਮ, ਜਲੰਧਰ : ਮਨਸੂਰੀਆ ਕੁੰਗਫੂ ਇੰਟਰਨੈਸ਼ਨਲ ਐਸੋਸੀਏਸ਼ਨ ਵੱਲੋਂ ਜਲੰਧਰ ਦੇ ਵਿਜੇ ਰਿਸੋਰਟ, ਮਕਸੂਦਾਂ ਵਿਖੇ ਦੋ ਰੋਜ਼ਾ ‘ਨੈਸ਼ਨਲ ਟਰੇਨਿੰਗ ਕੈਂਪ’ ਦਾ ਅੱਜ ਆਖ਼ਰੀ ਦਿਨ ਸੀ। ਇਸ ਸਬੰਧੀ ਪੰਜਾਬ ਦੇ ਮਾਸਟਰ ਸਿਫੂ ਟੀ.ਕੇ. ਨਰਜ਼ਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਗ੍ਰੈਂਡ ਮਾਸਟਰ ਸ਼ੀ ਸ਼ਿਫੂ ਸ਼ਾਂਤੀ ਕੁਮਾਰ ਸਿੰਘ (8ਵੀਂ ਡਿਗਰੀ ਬਲੈਕ ਬੈਲਟ), ਗ੍ਰੈਂਡ ਮਾਸਟਰ ਸ਼ੀ ਸ਼ਿਫੂ ਤਾਰਨ ਕੁਮਾਰ ਨਰਜ਼ਰੀ (ਗ੍ਰੈਂਡ ਮਾਸਟਰ ਆਫ ਪੰਜਾਬ), ਸ਼ੀ ਸ਼ਿਫੂ ਬਿਪਲਬ ਅਚਾਰਜੀ (ਗ੍ਰੈਂਡ ਮਾਸਟਰ, ਆਸਾਮ), ਸ਼ਿਫੂ ਅਭਿਸ਼ੇਕ ਬਿਸ਼ਵਾਸ (ਮਾਸਟਰ, ਤ੍ਰਿਪੁਰਾ), ਸ਼ਿਫੂ ਊਮਾ ਕਾਂਤ ਬਹੇੜਾ (ਮਾਸਟਰ, ਉੜੀਸਾ), ਸਿਫੂ ਪ੍ਰਮੋਦ ਤਿਵਾੜੀ (ਮਾਸਟਰ, ਉੱਤਰ ਪ੍ਰਦੇਸ਼) ਅਤੇ ਪੰਕਜ ਕੁਮਾਰ (ਮਾਸਟਰ, ਹਿਮਾਚਲ ਪ੍ਰਦੇਸ਼) ਵੱਲੋਂ ਖਿਡਾਰੀਆਂ ਨੂੰ ਕੁੰਗਫੂ ਅਤੇ ਕਰਾਟੇ ਦੀਆਂ ਵੱਖ-ਵੱਖ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਗਈ। ਖਿਡਾਰੀਆਂ ਨੇ ਵੀ ਨਵੀਆਂ ਤੇ ਦੂਸਰੀਆਂ ਸਟੇਟਾਂ ਦੀਆਂ ਅਕੈਡਮੀਆਂ ਵਿੱਚ ਹੋ ਰਹੀਆਂ ਤਕਨੀਕਾਂ ਦੀ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਕੈਂਪ ਦਾ ਉਦੇਸ਼ ਖਿਡਾਰੀਆਂ ਨੂੰ ਆਤਮ-ਰੱਖਿਆ, ਅਨੁਸ਼ਾਸਨ, ਸਰੀਰਕ ਤੰਦਰੁਸਤੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇਣਾ ਸੀ। ਅਤੇ ਭਵਿੱਖ ਵਿਚ ਵੀ ਅਜਿਹੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।
ਮਾਸਟਰ ਸ਼ੀਫੂ ਟੀ ਨਾਰਜ਼ਰੀ ਨੇ ਚਿੰਤਾ ਜ਼ਾਹਰ ਕੀਤੀ ਕਿ ਹੁਣ ਸਕੂਲਾਂ ਵਿਚ ਬੱਚਿਆਂ ਨੂੰ ਛੁੱਟੀਆਂ ਹੋਣ ਕਾਰਨ ਬੱਚੇ ਸਾਰਾ ਦਿਨ ਮੋਬਾਈਲ ਫੋਨਾਂ ਤੇ ਹੀ ਲੱਗੇ ਰਹਿੰਦੇ ਹਨ, ਉਨਾਂ ਨੂੰ ਮੋਬਾਈਲ ਦੀ ਮਾੜੀ ਲਤ ਤੋਂ ਬਾਹਰ ਕੱਢਣ ਲਈ ਪ੍ਰਸ਼ਾਸਨ ਤੇ ਸਕੂਲ ਅਧਿਆਪਕਾਂ ਨੂੰ ਹੀ ਖੇਡਾਂ ਦਾ ਅਜੋਜਨ ਕਰਦੇ ਰਹਿਣਾ ਚਾਹੀਦਾ ਹੈ।
ਕੈਂਪ ਦੇ ਸਮਾਪਨ ਮਗਰੋਂ ਵੱਖ ਵੱਖ ਸਟੇਟਾਂ ਤੋਂ ਆਏ ਹੋਏ ਗ੍ਰੈਂਡ ਮਾਸਟਰਾਂ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਉਨ੍ਹਾਂ ਨੂੰ ਸਰਟੀਫਿਕੇਟ ਵੀ ਵੰਡੇ।