- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁਲਜ਼ਮ ਖ਼ਿਲਾਫ਼ ਮਿਤੀ 25 ਅਗਸਤ 2022 ਨੂੰ ਥਾਣਾ 5 ’ਚ ਇੰਦਰਜੀਤ ਸਿੰਘ ਦੀ ਸ਼ਿਕਾਇਤ ’ਤੇ ਉਸ ਦੀ ਛੋਟੀ ਭੈਣ ਬਲਜਿੰਦਰ ਕੌਰ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਦੀ ਛੋਟੀ ਭੈਣ ਬਲਜਿੰਦਰ ਕੌਰ ਪਰਸ ਆਈ ਹਸਪਤਾਲ ’ਚ ਨਰਸ ਦੀ ਡਿਊਟੀ ਕਰਦੀ ਸੀ, ਜਿਸ ਬਾਰੇ ਪਿੰਡ ਦੇ ਸਰਪੰਚ ਮੁਖਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ’ਤੇ ਹਮਲਾ ਹੋਇਆ ਹੈ।

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਇਕ ਨਰਸ ਦੇ ਕਤਲ ਦੇ ਮਾਮਲੇ ’ਚ ਮੁਲਜ਼ਮ ਸਤਿਗੁਰ ਸਿੰਘ ਨੂੰ ਉਮਰ ਕੈਦ ਤੇ ਢਾਈ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਜੁਰਮਾਨਾ ਨਾ ਦੇਣ ’ਤੇ ਮੁਲਜ਼ਮ ਨੂੰ ਇਕ ਸਾਲ ਹੋਰ ਸਜ਼ਾ ਭੁਗਤਣੀ ਪਵੇਗੀ।
ਮੁਲਜ਼ਮ ਖ਼ਿਲਾਫ਼ ਮਿਤੀ 25 ਅਗਸਤ 2022 ਨੂੰ ਥਾਣਾ 5 ’ਚ ਇੰਦਰਜੀਤ ਸਿੰਘ ਦੀ ਸ਼ਿਕਾਇਤ ’ਤੇ ਉਸ ਦੀ ਛੋਟੀ ਭੈਣ ਬਲਜਿੰਦਰ ਕੌਰ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਦੀ ਛੋਟੀ ਭੈਣ ਬਲਜਿੰਦਰ ਕੌਰ ਪਰਸ ਆਈ ਹਸਪਤਾਲ ’ਚ ਨਰਸ ਦੀ ਡਿਊਟੀ ਕਰਦੀ ਸੀ, ਜਿਸ ਬਾਰੇ ਪਿੰਡ ਦੇ ਸਰਪੰਚ ਮੁਖਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ’ਤੇ ਹਮਲਾ ਹੋਇਆ ਹੈ।
ਬਲਜਿੰਦਰ ਕੌਰ ਤੇ ਉਸ ਦੀ ਸਹੇਲੀ ਜੋਤੀ ਪਰਮਾਰ ’ਤੇ ਮੁਲਜ਼ਮ ਨੇ ਚਾਕੂ ਨਾਲ ਵਾਰ ਕੀਤੇ, ਜਿਸ ਕਰਕੇ ਉਸ ਦੀ ਮੌਤ ਹੋ ਗਈ ਤੇ ਜੋਤੀ ਗੰਭੀਰ ਜ਼ਖਮੀ ਸੀ। ਪੁਲਿਸ ਜਾਂਚ ਤੇ ਹਸਪਤਾਲ ਦੇ ਸਟਾਫ਼ ਵੱਲੋਂ ਦਿੱਤੇ ਗਏ ਬਿਆਨਾਂ ’ਚ ਇਹ ਗੱਲ ਸਾਹਮਣੇ ਆਈ ਕਿ ਬਲਜਿੰਦਰ ਕੌਰ ਦੀ ਮੁਲਜ਼ਮ ਨਾਲ ਪਹਿਲਾਂ ਹੀ ਪਛਾਣ ਸੀ। ਸਟਾਫ਼ ਨਰਸ ਸੰਦੀਪ ਕੌਰ ਨੇ ਬਿਆਨਾਂ ’ਚ ਦੱਸਿਆ ਸੀ ਕਿ ਬਲਜਿੰਦਰ ਕੌਰ ਵੱਲੋਂ ਵਿਆਹ ਲਈ ਇਨਕਾਰ ਕਰਨ ’ਤੇ ਕਲੇਸ਼ ਹੋਇਆ ਤੇ ਤੈਸ਼ ’ਚ ਆ ਕੇ ਸਤਿਗੁਰੂ ਸਿੰਘ ਨੇ ਬਲਜਿੰਦਰ ਕੌਰ ਨੂੰ ਚਾਕੂ ਮਾਰ ਦਿੱਤਾ ਸੀ।