- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਕਾਸ਼ਦੀਪ ਨੇ ਦੱਸਿਆ ਕਿ ਉਸ ਨਾਲ ਹਰਿਆਣਾ ਅਤੇ ਰਾਜਸਥਾਨ ਦੇ ਲਗਭਗ 8-10 ਹੋਰ ਨੌਜਵਾਨ ਹਨ। ਉਨ੍ਹਾਂ ਸਾਰਿਆਂ ਨੂੰ ਇੱਕ ਛੋਟੇ ਜਿਹੇ, ਟੁੱਟੇ-ਭੱਜੇ ਕਮਰੇ ਵਿੱਚ ਰੱਖਿਆ ਗਿਆ ਹੈ। ਉਥੇ ਮੁੱਢਲੀਆਂ ਸਹੂਲਤਾਂ ਦੀ ਵੱਡੀ ਘੱਟ ਹੈ। ਜਦੋਂ ਉਨ੍ਹਾਂ ਨੇ ਏਜੰਟ ਦੇ ਪ੍ਰਤੀਨਿਧੀ ਤੋਂ ਸਥਿਤੀ ਬਾਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਜਦੋਂ ਤੱਕ ਪੂਰਾ ਭੁਗਤਾਨ ਨਹੀਂ ਹੋ ਜਾਂਦਾ, ਉਨ੍ਹਾਂ ਨੂੰ ਹੋਰ ਨਹੀਂ ਭੇਜਿਆ ਜਾਵੇਗਾ।

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਇਕ ਨੌਜਵਾਨ ਜੋ ਇਸ ਸਮੇਂ ਰੂਸ ’ਚ ਫਸਿਆ ਹੋਇਆ ਹੈ, ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕੀਤਾ ਹੈ ਟ੍ਰੈਵਲ ਏਜੰਟਾਂ ਵੱਲੋਂ ਕੀਤੀ ਗਈ ਕਥਿਤ ਧੋਖਾਧੜੀ ਦਾ ਪਰਦਾਫਾਸ਼ ਕਰਦਾ ਹੈ। ਉਸ ਨੇ ਹੋਰ ਨੌਜਵਾਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ। ਜਲੰਧਰ ਦੇ ਰਾਮਨਗਰ ਦੇ ਰਹਿਣ ਵਾਲੇ ਆਕਾਸ਼ਦੀਪ ਨੇ ਦੱਸਿਆ ਕਿ ਉਹ 15 ਜੂਨ, 2026 ਨੂੰ ਦਿੱਲੀ ਤੋਂ ਮਾਸਕੋ ਲਈ ਰਵਾਨਾ ਹੋਇਆ ਸੀ। ਇਕ ਸਥਾਨਕ ਏਜੰਟ ਪਵਨ ਕੁਮਾਰ ਨੇ ਰੂਸ ’ਚ ਰੁਜ਼ਗਾਰ ਦਾ ਭਰੋਸਾ ਦਿੱਤਾ ਸੀ।
ਏਜੰਟ ਨੇ ਉਸਨੂੰ ਫਲ ਤੋੜਨ ਦੀ ਨੌਕਰੀ, ਚੰਗੀ ਤਨਖਾਹ, ਏਅਰ-ਕੰਡੀਸ਼ਨਡ ਰਿਹਾਇਸ਼ ਤੇ ਵਧੀਆ ਭੋਜਨ ਦੇਣ ਦਾ ਵਾਅਦਾ ਕੀਤਾ ਸੀ ਪਰ ਉਥੇ ਪੁੱਜ ਹਕੀਕਤ ਕੁਝ ਹੋਰ ਸੀ। ਏਜੰਟ ਦੇ ਇੱਕ ਸਾਥੀ ਨੇ ਉਸ ਨੂੰ ਅਤੇ ਹੋਰ ਨੌਜਵਾਨਾਂ ਨੂੰ ਮਾਸਕੋ ਹਵਾਈ ਅੱਡੇ ਤੋਂ ਚੁੱਕ ਲਿਆ ਤੇ ਸ਼ਹਿਰ ਤੋਂ ਦੂਰ ਇੱਕ ਉਜਾੜ, ਜੰਗਲੀ ਖੇਤਰ ਵਿੱਚ ਛੱਡ ਦਿੱਤਾ। ਆਕਾਸ਼ਦੀਪ ਨੇ ਦੱਸਿਆ ਕਿ ਉਸ ਨਾਲ ਹਰਿਆਣਾ ਅਤੇ ਰਾਜਸਥਾਨ ਦੇ ਲਗਭਗ 8-10 ਹੋਰ ਨੌਜਵਾਨ ਹਨ। ਉਨ੍ਹਾਂ ਸਾਰਿਆਂ ਨੂੰ ਇੱਕ ਛੋਟੇ ਜਿਹੇ, ਟੁੱਟੇ-ਭੱਜੇ ਕਮਰੇ ਵਿੱਚ ਰੱਖਿਆ ਗਿਆ ਹੈ। ਉਥੇ ਮੁੱਢਲੀਆਂ ਸਹੂਲਤਾਂ ਦੀ ਵੱਡੀ ਘੱਟ ਹੈ। ਜਦੋਂ ਉਨ੍ਹਾਂ ਨੇ ਏਜੰਟ ਦੇ ਪ੍ਰਤੀਨਿਧੀ ਤੋਂ ਸਥਿਤੀ ਬਾਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਜਦੋਂ ਤੱਕ ਪੂਰਾ ਭੁਗਤਾਨ ਨਹੀਂ ਹੋ ਜਾਂਦਾ, ਉਨ੍ਹਾਂ ਨੂੰ ਹੋਰ ਨਹੀਂ ਭੇਜਿਆ ਜਾਵੇਗਾ। ਉਸ ਨੇ ਕਿਹਾ ਕਿ ਉਸਨੂੰ ਵਰਕ ਵੀਜ਼ਾ ਦੇ ਬਹਾਨੇ ਰੂਸ ਭੇਜਿਆ ਗਿਆ ਸੀ ਪਰ ਨਿਕਲਿਆ ਟੂਰਿਸਟ ਵੀਜ਼ਾ। ਜਦੋਂ ਏਜੰਟ ਨਾਲ ਸੰਪਰਕ ਕੀਤਾ ਤਾਂ ਅੱਗਿਓਂ ਕਿਹਾ ਕਿ ਏਜੰਟ ਦੀ ਜ਼ਿੰਮੇਵਾਰੀ ਸਿਰਫ ਰੂਸ ਪਹੁੰਚਾਉਣ ਤੱਕ ਸੀ। ਉਸ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸ ਦੀ ਮਾਂ ਭਾਰਤ ’ਚ ਹਸਪਤਾਲ ’ਚ ਹੈ।