
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਭਰ ਵਿਚ ਹੁਣ ਤੋਂ ਕੁਝ ਸਮਾਂ ਪਹਿਲਾਂ ਇੰਟਰਨੈਟ ਤੇ SMS ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ।ਇਹ ਸੇਵਾਵਾਂ ਐਤਵਾਰ 12 ਵਜੇ ਤਕ ਬੰਦ ਰਹਿਣਗੀਆਂ।

ਆਨਲਾਈਨ ਡੈਸਕ, ਜਲੰਧਰ : ਪੰਜਾਬ ਭਰ ਵਿਚ ਹੁਣ ਤੋਂ ਕੁਝ ਸਮਾਂ ਪਹਿਲਾਂ ਇੰਟਰਨੈਟ ਤੇ SMS ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ।ਇਹ ਸੇਵਾਵਾਂ ਐਤਵਾਰ 12 ਵਜੇ ਤਕ ਬੰਦ ਰਹਿਣਗੀਆਂ। ਪੰਜਾਬ ਪੁਲਿਸ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਏ ਆਪ੍ਰੇਸ਼ਨ ਤੋਂ ਬਾਅਦ ਇਕਦਮ ਇਹ ਫੈਸਲਾ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਹੀ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਅਜਿਹਾ ਫੈਸਲਾ ਇਸ ਲਈ ਗਿਆ ਹੈ ਤਾਂ ਜੋ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜਾਂ ਇਸ ਸਬੰਧ ਵਿਚ ਕੋਈ ਵੀ ਜਾਣਕਾਰੀ ਮੋਬਾਈਲ ’ਤੇ ਸਾਂਝੀ ਨਾ ਕੀਤੀ ਜਾਵੇ।
ਸੂਤਰਾਂ ਮੁਤਾਬਕ 'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਸ਼ਾਹਕੋਟ ਥਾਣੇ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਸ਼ਾਹਕੋਟ ਥਾਣੇ ਲੈ ਕੇ ਆਈ ਹੈ। ਫਿਲਹਾਲ ਥਾਣੇ ਦਾ ਗੇਟ ਬੰਦ ਕੀਤਾ ਹੋਇਆ ਹੈ ਤੇ ਸਖਤੀ ਵੀ ਵਧਾਈ ਹੋਈ ਹੈ। ਅਜੇ ਤੱਕ ਪੁਲਿਸ ਗ੍ਰਿਫ਼ਤਾਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ।
ਸ਼ਾਹਕੋਟ ਥਾਣੇ ਤੋਂ ਅਣਦੱਸੀ ਥਾਂ 'ਤੇ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਲੈ ਕੇ ਪੁਲਿਸ ਰਵਾਨਾ
ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ 3 ਸਾਥੀਆਂ ਨੂੰ ਪੁਲਿਸ ਦੀਆਂ ਗੱਡੀਆਂ ਵਿਚ ਲੈ ਕੇ ਸ਼ਾਹਕੋਟ ਥਾਣੇ ਤੋਂ ਰਵਾਨਾ ਹੋ ਗਈ ਹੈ। ਇਸ ਦੌਰਾਨ ਅੈੱਸਪੀ (ਡੀ) ਜਲੰਧਰ ਸਰਬਜੀਤ ਸਿੰਘ ਬਾਹੀਆ ਵੀ ਮੌਕੇ 'ਤੇ ਮੌਜੂਦ ਸਨ। ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦੇ ਰਹੀ। ਕਿਸੇ ਅਣਦੱਸੀ ਥਾਂ 'ਤੇ ਇਨ੍ਹਾਂ ਸਿੰਘਾਂ ਨੂੰ ਲਿਜਾਇਆ ਗਿਆ ਹੈ।