- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਆਬਾ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ’ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀ, ਅਧਿਆਪਕ, ਪ੍ਰਬੰਧਨ ਪ੍ਰਤੀਨਿਧੀਆਂ, ਸਿਹਤ ਮਾਹਿਰ, ਸਕੂਲ ਦੇ ਵਿਦਿਆਰਥੀ ਤੇ ਖਿਡਾਰੀ ਨੇ ਇੱਕਜੁਟ ਹੋ ਕੇ ਸਿਹਤ, ਸਦਭਾਵਨਾ ਤੇ ਸੰਪੂਰਨ ਤੰਦਰੁਸਤੀ ਦਾ ਸੰਦੇਸ਼ ਦਿੱਤਾ। ਇਸ ਮੌਕੇ ਜਲੰਧਰ ਕੇਂਦਰੀ ਵਿਧਾਨ ਸਭਾ ਖੇਤਰ ਦੇ ਆਗੂ ਨਿਤਿਨ ਕੋਹਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਪਿਛਲੇ 30 ਸਾਲਾਂ ਦੇ ਯੋਗ ਸਾਧਨਾ ਦੇ ਅਪਣੇ ਅਨੁਭਵ ਸਾਂਝਾ ਕਰਦਿਆਂ ਯੋਗ ਦੋ ਜੀਵਨ-ਪਰਿਵਰਤਨ ਕਾਰੀ ਲਾਭ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਇੱਕ ਅਜਿਹੇ ਮਰੀਜ਼ ਦਾ ਉਦਾਹਰਣ ਦਿੱਤਾ ਜੋ ਕਾਫੀ ਸਮੇਂ ਤੱਕ ਬਿਸਤਰ 'ਤੇ ਰਹਿਣ ਦੇ ਬਾਵਜੂਦ ਵੀ ਯੋਗ ਦੇ ਮਾਧਿਅਮ ਰਾਹੀਂ ਦੁਬਾਰਾ ਤੰਦਰੁਸਤ ਹੋਇਆ। ਉਨ੍ਹਾਂ ਨੇ ਸਾਰੀਆਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਜੀਵਨਸ਼ੈਲੀ ਦਾ ਹਿੱਸਾ ਬਣਾਉਣ ਦੇ ਲਈ ਪ੍ਰੇਰਿਤ ਕੀਤਾ। ਆਰਟ ਆਫ ਲਿਵਿੰਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਯੋਗ ਆਸਨਾਂ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਨ ਪ੍ਰਸਿੱਧ ਅਭਿਨੇਤਰੀ ਅਤੇ ਆਰਟ ਆਫ ਲਿਵਿੰਗ ਇੰਸਟ੍ਰਕਟਰ ਸ਼ਵੇਤਾ ਗਰੋਚਰ ਅਤੇ ਵਿਦਿਆਰਥੀਆਂ ਵੱਲੋਂ ਯੋਗ-ਆਧਾਰਤ ਨ੍ਰਿਤ-ਨਾਟਿਕ ਪੇਸ਼ ਕੀਤੇ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਯੋਗ ਦੀ ਭਾਰਤ ਦੀ ਅਮੁੱਲ ਧਰੋਹਰ ਦੱਸਦਿਆਂ ਹੋਇਆ ਕਿਹਾ ਕਿ ਯੋਗ ਸਰੀਰਕ ਸਿਹਤ, ਮਾਨਸਿਕ ਸ਼ਾਂਤੀ, ਭਾਵਨਾਤਮਕ ਸੰਤੁਲਨ ਅਤੇ ਸਮਗਰ ਵਿਅਕਤੀਤਵ ਵਿਕਾਸ ਦਾ ਸ਼ਸ਼ਕਤ ਮਾਧਿਅਮ ਹੈ। ਇਸ ਮੌਕੇ ਦੋਆਬਾ ਕਾਲਜ ਦੇ 500 ਤੋਂ ਵੀ ਵੱਧ ਵਿਦਿਆਰਥੀਆਂ ਨੇ ਉਤਸਾਹਪੂਰਵਕ ਹਿੱਸਾ ਲਿਆ। ਇਨ੍ਹਾਂ ਵਿੱਚ ਰਾਸ਼ਟਰੀ ਕੈਡੇਟ ਕੋਰ, ਰਾਸ਼ਟਰੀ ਸੇਵਾ ਯੋਜਨਾ, ਵਿਦਿਆਰਥੀ ਪਰਿਸ਼ਦ, ਸਿਹਤ ਅਤੇ ਕਲਿਆਣ ਸਮਿਤੀ ਦੇ ਮੈਂਬਰ ਅਤੇ ਕਾਲਜ ਦੀ ਫੁੱਟਬਾਲ, ਕ੍ਰਿਕੇਟ ਅਤੇ ਹੋਰ ਖੇਲ ਅਕਾਦਮੀਆਂ ਦੇ ਸਿਖਿਆਰਥੀ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਐੱਲ.ਆਰ. ਦੋਆਬਾ ਸਕੂਲ, ਸਾਈਂ ਦਾਸ ਸੀਨੀਅਰ ਸੈਕੰਡਰੀ ਸਕੂਲ ਤੇ ਜਲੰਧਰ ਮਾਡਲ ਸਕੂਲ ਦੇ ਵਿਦਿਆਰਥੀ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਆਰ ਆਫ ਲਿਵਿੰਗ ਦੇ ਇੰਸਕ੍ਰਟਰ ਸ਼ਵੇਤਾ ਗਰੋਵਰ, ਰੋਹਿਤ ਸ਼ਰਮਾ ਤੇ ਵਿਕਰਮ ਚੋਪੜਾ ਦੁਆਰਾ ਯੋਗ ਕਰਵਾਇਆ ਗਿਆ। ਪ੍ਰੋਗਰਾਮ ਦਾ ਸੰਚਾਲਨ ਡਾ. ਓਮਿੰਦਰ ਜੌਹਲ, ਪ੍ਰੋ. ਸੁਖਵਿੰਦਰ ਸਿੰਘ ਅਤੇ ਡਾ. ਸੁਰੇਸ਼ ਮਾਗੋ ਨੇ ਕੀਤਾ। ਮੰਚ ਸੰਚਾਲਨ ਪ੍ਰੋ. ਰਜਨੀ ਧੀਰ ਅਤੇ ਪ੍ਰੋ. ਸਾਕਸ਼ੀ ਨੇ ਕੀਤਾ। ਡਾ. ਸੁਰੇਸ਼ ਮਾਗੋ ਨੇ ਧੰਨਵਾਦ ਕੀਤਾ। ਸਾਰੇ ਹਾਜ਼ਰ ਵਿਅਕਤੀਆਂ ਨੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਅਤੇ ਇੱਕ ਸਿਹਤਮੰਦ, ਖੁਸ਼ਹਾਲ ਅਤੇ ਸਦਭਾਵਨਾਪੂਰਨ ਸਮਾਜ ਦੀ ਉਸਾਰੀ ਕਰਨ ਦੀ ਸਹੁੰ ਚੁੱਕੀ।