- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲੂ ਭੈਣੀ ਦੇ ਰਹਿਣ ਵਾਲੇ ਹਰਮੇਸ਼ ਸਿੰਘ ਦੀ ਬੇਟੀ ਰਮਨਦੀਪ ਕੌਰ ਕਡਿਆਣਾ ਦੇ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਦੀ ਹੈ। ਰੋਜ਼ਾਨਾ ਦੀ ਤਰ੍ਹਾਂ ਬੱਚੀ ਦੀ ਮਾਂ ਅਮਨਦੀਪ ਕੌਰ ਆਪਣੀ ਬੇਟੀ ਰਮਨਦੀਪ ਕੌਰ ਨੂੰ ਸਕੂਲ ਬੱਸ 'ਚ ਚੜ੍ਹਾਉਣ ਲਈ ਗਈ ਸੀ। ਮਾਸੂਮ ਬੱਚਾ ਸਮਰਦੀਪ ਸਿੰਘ ਵੀ ਆਪਣੀ ਮਾਂ ਦੇ ਨਾਲ ਚਲਾ ਗਿਆ।

ਜਾਗਰਣ ਸੰਵਾਦਦਾਤ, ਸ੍ਰੀ ਮਾਛੀਵਾੜਾ ਸਾਹਿਬ : ਥਾਣਾ ਕੂਮਕਲਾਂ ਦੇ ਪਿੰਡ ਸਾਲੂ ਭੈਣੀ 'ਚ ਹੋਏ ਇੱਕ ਦੁਖਦਾਈ ਹਾਦਸੇ 'ਚ 3 ਸਾਲਾ ਮਾਸੂਮ ਬੱਚੇ ਦੀ ਸਕੂਲ ਬੱਸ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸਮਰਦੀਪ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸਾਲੂ ਭੈਣੀ ਦੇ ਰਹਿਣ ਵਾਲੇ ਹਰਮੇਸ਼ ਸਿੰਘ ਦੀ ਬੇਟੀ ਰਮਨਦੀਪ ਕੌਰ ਕਡਿਆਣਾ ਦੇ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਦੀ ਹੈ। ਰੋਜ਼ਾਨਾ ਦੀ ਤਰ੍ਹਾਂ ਬੱਚੀ ਦੀ ਮਾਂ ਅਮਨਦੀਪ ਕੌਰ ਆਪਣੀ ਬੇਟੀ ਰਮਨਦੀਪ ਕੌਰ ਨੂੰ ਸਕੂਲ ਬੱਸ 'ਚ ਚੜ੍ਹਾਉਣ ਲਈ ਗਈ ਸੀ। ਮਾਸੂਮ ਬੱਚਾ ਸਮਰਦੀਪ ਸਿੰਘ ਵੀ ਆਪਣੀ ਮਾਂ ਦੇ ਨਾਲ ਚਲਾ ਗਿਆ। ਜਦੋਂ ਸਕੂਲ ਬੱਸ ਸੜਕ 'ਤੇ ਆਈ ਤਾਂ ਬੱਚੀ ਨੂੰ ਬੱਸ 'ਚ ਬਿਠਾਇਆ ਗਿਆ ਤੇ ਸਮਰਦੀਪ ਸਿੰਘ ਆਪਣੀ ਮਾਂ ਦੀ ਉਂਗਲ ਫੜੀ ਖੜ੍ਹਾ ਸੀ, ਬੱਸ ਉਸਦੇ ਸਾਹਮਣੇ ਤੋਂ ਗੁਜ਼ਰ ਰਹੀ ਸੀ, ਉਦੋਂ ਹੀ ਅਚਾਨਕ ਡਰਾਈਵਰ ਨੇ ਬੱਸ ਤੋਰ ਦਿੱਤੀ। ਇਸ ਹਾਦਸੇ 'ਚ ਬੱਚਾ ਸਮਰਦੀਪ ਸਿੰਘ ਬੱਸ ਦੇ ਟਾਇਰਾਂ ਹੇਠ ਆ ਗਿਆ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਕੂਲ ਬੱਸ ਡਰਾਈਵਰ ਬੱਸ ਭਜਾ ਕੇ ਲੈ ਗਿਆ ਜਿਸ ਨੂੰ ਕੁਝ ਕਿਲੋਮੀਟਰ ਦੀ ਦੂਰੀ 'ਤੇ ਘੇਰ ਲਿਆ ਗਿਆ। ਮਾਸੂਮ ਬੱਚੇ ਸਮਰਦੀਪ ਸਿੰਘ ਦੀ ਅਚਾਨਕ ਮੌਤ ਨਾਲ ਮਾਂ ਦੀਆਂ ਚੀਕਾਂ ਨਿਕਲ ਗਈਆਂ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਕੂਮਕਲਾਂ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ।